ਲੁਧਿਆਣਾ: ਰਕੀਜਾ 'ਫੇਕ ਕੋਇਨ ਐਪ' ਮਾਮਲੇ 'ਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੂੰ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਹੋ ਸਕਦੇ ਹਨ। ਲੁਧਿਆਣਾ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇਐਮਆਈਸੀ) ਰਮਨਪ੍ਰੀਤ ਕੌਰ ਦੀ ਅਦਾਲਤ ਨੇ 29 ਜਨਵਰੀ ਨੂੰ ਸੋਨੂੰ ਸੂਦ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ ਜਿਸ ਤੋਂ ਬਾਅਦ ਅਦਾਲਤ ਨੇ ਓਸ਼ੀਵਾਰਾ ਪੁਲਿਸ ਸਟੇਸ਼ਨ, ਅੰਧੇਰੀ ਵੈਸਟ, ਮੁੰਬਈ ਦੇ ਐੱਸਐੱਚਓ ਨੂੰ ਸੋਨੂੰ ਸੂਦ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਇਸ ਤਹਿਤ ਅੱਜ ਸੋਨੂੰ ਸੂਦ ਦੇ ਅਦਾਲਤ 'ਚ ਪੇਸ਼ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।
ਰਕੀਜਾ ਕੋਇਨ ਕੰਪਨੀ ਘਪਲੇ ਨਾਲ ਜੁੜਿਆ ਮਾਮਲਾ
ਜਾਣਕਾਰੀ ਮੁਤਾਬਕ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਵੀਡੀਓ ਕਾਨਫਰੰਸ ਰਾਹੀਂ ਵੀ ਸੋਨੂੰ ਸੂਦ ਦੀ ਪੇਸ਼ੀ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਰਕੀਜਾ ਕੰਪਨੀ ਵੱਲੋਂ ਲੋਕਾਂ ਨਾਲ ਧੋਖਾ ਕੀਤਾ ਗਿਆ ਸੀ, ਇਸ ਵਿੱਚ ਧੋਖਾਧੜੀ ਦਾ ਕੋਈ ਇੱਕ ਮਾਮਲਾ ਨਹੀਂ, ਸਗੋਂ ਵੱਖ-ਵੱਖ ਕਈ ਮਾਮਲੇ ਹਨ ਜਿਸ ਦੇ ਅਧਾਰ ਉੱਤੇ ਕੋਰਟ ਵਿੱਚ ਕੇਸ ਲਗਾਇਆ ਗਿਆ ਅਤੇ ਧੋਖਾ ਹੋਣ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਇਹ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ।
ਪੂਰਾ ਮਾਮਲਾ 'ਰਕੀਜਾ ਕੋਇਨ ਕੰਪਨੀ' ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਇਸ ਦੀ ਮੀਟਿੰਗ ਲੁਧਿਆਣਾ ਦੇ ਰੈਡੀਸਨ ਬਲੂ ਹੋਟਲ ਵਿੱਚ ਹੋਈ ਸੀ, ਜਿੱਥੇ ਕਈ ਸਟਾਰ ਸ਼ਾਮਿਲ ਹੋਏ ਸਨ, ਜਿਨ੍ਹਾਂ ਵਿੱਚ ਸੋਨੂੰ ਸੂਦ ਨੂੰ ਇਸ ਕੰਪਨੀ ਵੱਲੋਂ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀ। ਪੁਲਿਸ ਸੋਨੂੰ ਸੂਦ ਨੂੰ ਇੱਕ ਗਵਾਹ ਵੱਜੋਂ ਪੇਸ਼ ਹੋਣ ਲਈ ਕਈ ਵਾਰ ਨੋਟਿਸ ਜਾਰੀ ਕਰ ਚੁੱਕੀ ਹੈ ਪਰ ਉਨ੍ਹਾਂ ਵੱਲੋਂ ਇਸ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਚੱਲਦੇ ਗ੍ਰਿਫਤਾਰੀ ਵਰੰਟ ਜਾਰੀ ਹੋਏ ਸਨ। ਹੁਣ ਦੇਖਣਾ ਹੋਵੇਗਾ ਕਿ ਅੱਜ ਇਸ ਮਾਮਲੇ 'ਚ ਕੀ ਕਾਰਵਾਈ ਹੁੰਦੀ ਹੈ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਮੂਲ ਰੂਪ ਵਿੱਚ ਮੋਗਾ, ਪੰਜਾਬ ਦੇ ਰਹਿਣ ਵਾਲੇ ਹਨ ਅਤੇ ਅਦਾਕਾਰੀ ਖ਼ੇਤਰ ਨਾਲ ਜੁੜਣ ਤੋਂ ਬਾਅਦ ਉਹ ਮੁੰਬਈ ਚਲੇ ਗਏ ਸਨ।
- ਗੈਂਗਸਟਰ ਹੈਪੀ ਪਾਸੀਆਂ ਦੇ ਗੁਰਗਿਆਂ ਦਾ ਐਨਕਾਊਂਟਰ, ਅੰਮ੍ਰਿਤਸਰ ਪੁਲਿਸ ਵੱਲੋਂ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼
- ਕਾਂਗਰਸ ਦੇ ਖਿਲਾਫ ਭੁਗਤਣ ਵਾਲੇ ਕਾਂਗਰਸੀ ਕੌਂਸਲਰਾਂ ਨੂੰ ਪੰਜਾਬ ਕਾਂਗਰਸ ਨੇ ਭੇਜੇ ਨੋਟਿਸ
- 'ਫਲੱਸ਼ ਦੀ ਪੇਟੀ ਵਾਲਾ ਪਾਣੀ ਪੀ ਕੇ ਕੀਤਾ ਗੁਜ਼ਾਰਾ', 'ਅੱਖਾਂ ਸਾਹਮਣੇ ਪਈਆਂ ਦੇਖੀਆਂ 40 ਲਾਸ਼ਾਂ", ਅੰਦਰ ਤੱਕ ਝੰਝੋੜ ਦੇਵੇਗੀ ਪਨਾਮਾ ਦੇ ਖੂਨੀ ਜੰਗਲਾਂ ਦੀ ਦਾਸਤਾਨ!
ਧੋਖਾਧੜੀ ਮਾਮਲੇ 'ਚ ਸੋਨੂੰ ਸੂਦ ਤੋਂ ਪਹਿਲਾਂ ਵੀ ਕਈ ਨਾਮੀ ਲੋਕ ਬਦਨਾਮ ਹੋ ਚੁਕੇ ਹਨ ਜਿਨ੍ਹਾਂ 'ਚ ਹਰਿਆਣਾ ਦੇ ਸੋਨੀਪਤ ਵਿੱਚ ਬਾਲੀਵੁੱਡ ਸਟਾਰ ਸ਼੍ਰੇਅਸ ਤਲਪੜੇ ਅਤੇ ਆਲੋਕ ਨਾਥ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ। ਜਿਸ ਵਿੱਚ ਸੋਨੂੰ ਸੂਦ ਦਾ ਨਾਂ ਵੀ ਆਇਆ ਹੈ ਜੋ ਕਿ ਉਹ ਕੰਪਨੀ ਦੇ ਮੁੱਖ ਮਹਿਮਾਨ ਵੱਜੋਂ ਆਏ ਸਨ। ਹਾਲਾਂਕਿ, ਐਫਆਈਆਰ ਵਿੱਚ ਸੋਨੂੰ ਸੂਦ ਦਾ ਨਾਂ ਮੁਲਜ਼ਮਾਂ ਵਿੱਚ ਸ਼ਾਮਲ ਨਹੀਂ ਸੀ।