ਗਲਤ ਖੁਰਾਕ ਕਾਰਨ ਲੋਕ ਭਾਰ ਵਧਣ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਵਧਦੇ ਭਾਰ ਕਾਰਨ ਹੋਰ ਵੀ ਕਈ ਸਮੱਸਿਆਵਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਭਾਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਕਈ ਲੋਕ ਭਾਰ ਨੂੰ ਕੰਟਰੋਲ ਕਰਨ ਲਈ ਜਿਮ, ਕਸਰਤ ਅਤੇ ਸੈਰ ਕਰਨ ਜਾਂਦੇ ਹਨ ਪਰ ਸਿਰਫ਼ ਅਜਿਹਾ ਕਰਕੇ ਹੀ ਨਹੀਂ ਸਗੋਂ ਸਿਹਤਮੰਦ ਆਦਤਾਂ ਅਤੇ ਸਹੀਂ ਖੁਰਾਕ ਨੂੰ ਅਪਣਾਉਣ ਨਾਲ ਵੀ ਭਾਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਪੋਸ਼ਣ ਵਿਗਿਆਨੀ ਅਰਬੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਭਾਰ ਘਟਾਉਣ ਲਈ ਕਿਹੜੀਆਂ ਚੀਜ਼ਾਂ ਖਾਲੀ ਪੇਟ ਨਹੀਂ ਖਾਣੀਆਂ ਚਾਹੀਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਨ੍ਹਾਂ 10 ਚੀਜ਼ਾਂ ਨੂੰ ਖਾਲੀ ਪੇਟ ਖਾਣ ਦੀ ਗਲਤੀ ਨਾ ਕਰੋ।
ਖਾਲੀ ਪੇਟ ਨਾ ਖਾਓ ਇਹ ਚੀਜ਼ਾਂ
- ਕੈਫੀਨ: ਖਾਲੀ ਪੇਟ ਕੈਫੀਨ ਦਾ ਇਸਤੇਮਾਲ ਕਰਨ ਤੋਂ ਬਚੋ। ਕੈਫੀਨ ਘਬਰਾਹਟ, ਚਿੰਤਾ ਅਤੇ ਕੋਰਟੀਸੋਲ ਦੇ ਪੱਧਰ ਵਿੱਚ ਵਾਧਾ ਕਰ ਸਕਦਾ ਹੈ, ਜਿਸ ਨਾਲ ਭਾਰ ਵੱਧ ਸਕਦਾ ਹੈ।
- ਨਿੰਬੂ: ਨਿੰਬੂ 'ਚ ਮੌਜ਼ੂਦ ਉੱਚ ਐਸਿਡਿਟੀ ਪੇਟ ਦੀ ਪਰਤ ਨੂੰ ਪਰੇਸ਼ਾਨ ਕਰ ਸਕਦੀ ਹੈ ਅਤੇ ਪਾਚਨ ਕਿਰਿਆ ਨੂੰ ਹੌਲੀ ਕਰ ਸਕਦੀ ਹੈ।
- ਮਸਾਲੇਦਾਰ ਭੋਜਨ: ਮਸਾਲੇਦਾਰ ਭੋਜਨ ਤੁਹਾਡੇ ਪੇਟ ਨੂੰ ਪਰੇਸ਼ਾਨ ਕਰ ਸਕਦਾ ਹੈ ਅਤੇ ਸੋਜ ਦਾ ਕਾਰਨ ਬਣ ਸਕਦਾ ਹੈ। ਇਸ ਲਈ ਮਸਾਲੇਦਾਰ ਭੋਜਨ ਖਾਣ ਤੋਂ ਪਰਹੇਜ਼ ਕਰੋ।
- ਤਲੇ ਹੋਏ ਭੋਜਨ: ਤਲੇ ਹੋਏ ਭੋਜਨ ਕੈਲੋਰੀ, ਚਰਬੀ ਅਤੇ ਸੋਡੀਅਮ ਵਿੱਚ ਉੱਚ ਹੁੰਦੇ ਹਨ, ਜੋ ਭਾਰ ਘਟਾਉਣ ਵਿੱਚ ਰੁਕਾਵਟ ਪਾ ਸਕਦੇ ਹਨ।
- ਮਿੱਠੇ ਪੀਣ ਵਾਲੇ ਪਦਾਰਥ: ਮਿੱਠੇ ਪੀਣ ਵਾਲੇ ਪਦਾਰਥ ਬਲੱਡ ਸ਼ੂਗਰ ਅਤੇ ਇਨਸੁਲਿਨ ਦੇ ਪੱਧਰ ਵਿੱਚ ਵਾਧਾ ਕਰ ਸਕਦੇ ਹਨ, ਜਿਸ ਨਾਲ ਭਾਰ ਵੱਧ ਸਕਦਾ ਹੈ।
- ਕੱਚੀਆਂ ਸਬਜ਼ੀਆਂ: ਕੱਚੀਆਂ ਸਬਜ਼ੀਆਂ ਨੂੰ ਖਾਲੀ ਪੇਟ ਹਜ਼ਮ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਪੇਟ ਫੁੱਲਣਾ ਅਤੇ ਬੇਅਰਾਮੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਉੱਚ-ਫਾਈਬਰ ਭੋਜਨ: ਸਰੀਰ ਲਈ ਫਾਈਬਰ ਜ਼ਰੂਰੀ ਹੁੰਦਾ ਹੈ, ਪਰ ਖਾਲੀ ਪੇਟ ਉੱਚ-ਫਾਈਬਰ ਭੋਜਨ ਖਾਣ ਨਾਲ ਪਾਚਨ ਕਿਰਿਆ ਵਿੱਚ ਬੇਅਰਾਮੀ ਹੋ ਸਕਦੀ ਹੈ।
- ਡੇਅਰੀ ਉਤਪਾਦ: ਡੇਅਰੀ ਉਤਪਾਦ ਪਚਣ ਵਿੱਚ ਮੁਸ਼ਕਲ ਹੁੰਦੇ ਹਨ। ਇਸ ਲਈ ਡੇਅਰੀ ਉਤਪਾਦਾਂ ਨੂੰ ਖਾਲੀ ਪੇਟ ਇਸਤੇਮਾਲ ਕਰਨ ਤੋਂ ਬਚੋ।
- ਪ੍ਰੋਸੈਸਡ ਮੀਟ: ਪ੍ਰੋਸੈਸਡ ਮੀਟ 'ਚ ਸੋਡੀਅਮ, ਪ੍ਰੀਜ਼ਰਵੇਟਿਵ ਅਤੇ ਸੰਤ੍ਰਿਪਤ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਭਾਰ ਘਟਾਉਣ ਵਿੱਚ ਰੁਕਾਵਟ ਪਾ ਸਕਦੀ ਹੈ।
- ਕਾਰਬੋਨੇਟਿਡ ਡਰਿੰਕਸ: ਕਾਰਬੋਨੇਟਿਡ ਡਰਿੰਕਸ ਪੇਟ ਫੁੱਲਣ, ਬੇਅਰਾਮੀ ਅਤੇ ਹੌਲੀ ਪਾਚਨ ਕਿਰਿਆ ਦਾ ਕਾਰਨ ਬਣ ਸਕਦੀ ਹੈ।
ਇਹ ਵੀ ਪੜ੍ਹੋ:-