ਮੋਹਾਲੀ: ਅੱਜ ਮੋਹਾਲੀ ਦੇ ਪਿੰਡ ਸੋਹਾਣਾ ਛੱਪੜ ਨੇੜਿਓ ਇਕ ਲੜਕੀ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਅਬੋਹਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨਰਸ ਵਜੋਂ ਕੰਮ ਕਰਦੀ ਸੀ। ਮ੍ਰਿਤਕ ਦੀ ਪਛਾਣ 22 ਸਾਲਾ ਨਸੀਬ ਵਾਸੀ ਅਬੋਹਰ ਵਜੋਂ ਹੋਈ ਹੈ। ਪੁਲਿਸ ਨੇ ਫਿਲਹਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਸੋਹਾਣਾ ਅੰਦਰ ਟੋਬੇ ਕੋਲ ਲੜਕੀ ਦੀ ਲਾਸ਼ ਮਿਲੀ ਹੈ। ਲੜਕੀ ਦੇ ਪਛਾਣ 22 ਸਾਲਾ ਨਸੀਬ ਵਾਸੀ ਅਬੋਹਰ ਵਜੋਂ ਹੋਈ ਹੈ। ਮ੍ਰਿਤਕ ਲੜਕੀ ਨਾਲ ਪੀਜੀ ਵਿੱਚ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਨਸੀਬ ਪਿਛਲੇ ਕੁਝ 15 ਕੁ ਦਿਨਾਂ ਤੋਂ ਇੱਥੇ ਆ ਕੇ ਰਹਿ ਰਹੀ ਸੀ। ਉਹ ਕੱਲ੍ਹ ਦੁਪਹਿਰ ਨੂੰ ਪੀਜੀ ਚੋਂ ਸਾਢੇ ਕੁ ਤਿੰਨ ਬਾਹਰ ਗਈ ਸੀ, ਉਸ ਤੋਂ ਬਾਅਦ ਉਹ ਵਾਪਸ ਨਹੀਂ ਆਈ। ਉਹ ਫੋਨ ਵੀ ਨਹੀਂ ਚੁੱਕ ਰਹੀ ਸੀ। ਸਵੇਰੇ ਕਿਸੇ ਰਾਹਗੀਰ ਵੱਲੋਂ ਹੀ ਦੱਸਿਆ ਗਿਆ ਕਿ ਉਸ ਦੀ ਲਾਸ਼ ਇੱਥੇ ਟੋਬੇ ਕੋਲ ਪਈ ਹੈ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਜਾਵੇਗਾ, ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ਼ਰਮਨਾਕ ! ਕੁੱਤੇ ਨੂੰ ਫਾਂਸੀ ਦੇ ਕੇ ਉਤਾਰਿਆ ਮੌਤ ਦੇ ਘਾਟ, ਵੀਡੀਓ ਵਾਇਰਲ