ਰੂਪਨਗਰ : ਰੂਪਨਗਰ ਵਿੱਚ ਇਕ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ, ਜਿਸ ਨਾਲ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ । ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਗ਼ਨੀਮਤ ਰਹੀ ਕਿ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਤੁਰੰਤ ਪਹੁੰਚ ਗਈਆਂ, ਜਿਸ ਨਾਲ ਅੱਗ ਉਤੇ ਕਾਬੂ ਪਾ ਲਿਆ ਗਿਆ, ਨਹੀਂ ਤਾਂ ਤੰਗ ਰਸਤਿਆਂ ਵਾਲੇ ਮੁਹੱਲੇ ਹੋਣ ਕਾਰਨ ਇਥੇ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਦੁਕਾਨਦਾਰ ਖੁਦ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਤੇ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਦੁਕਾਨਦਾਰ ਵਾਪਸ ਆ ਰਿਹਾ ਹੈ। ਦੁਕਾਨ ਦੇ ਅੰਦਰ ਪਲਾਸਟਿਕ ਤੇ ਕਰੋਕਰੀ ਦਾ ਸਮਾਨ ਪਿਆ ਸੀ ਜੋ ਕਿ ਸੜ ਕੇ ਸੁਆਹ ਹੋ ਗਿਆ।
ਜ਼ਿਕਰਯੋਗ ਹੈ ਕਿ ਮਿਲ ਮਿਲ ਨਗਰ ਰੋਪੜ ਸ਼ਹਿਰ ਦੇ ਵਿਚ ਸਥਿਤ ਕੁਝ ਰਿਹਾਇਸ਼ੀ ਅਤੇ ਕੁਝ ਕਾਰੋਬਾਰੀ ਇਲਾਕਾ ਹੈ ਅਤੇ ਇਸ ਜਗ੍ਹਾ ਨੂੰ ਪਹੁੰਚਣ ਵਾਲੀਆਂ ਜ਼ਿਆਦਾਤਰ ਸੜਕਾਂ ਭੀੜੀਆਂ ਹਨ, ਜਿਸ ਨਾਲ ਜਦੋਂ ਕੋਈ ਵੱਡਾ ਹਾਦਸਾ ਹੁੰਦਾ ਹੈ ਤਾਂ ਉਸ ਜਗ੍ਹਾ ਉਤੇ ਪਹੁੰਚ ਕੇ ਬਚਾਅ ਕਰਨ ਦੇ ਕੰਮ ਵਿੱਚ ਪਰੇਸ਼ਾਨੀ ਆਉਂਦੀ ਹੈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਨੂੰ ਜਦੋਂ ਇਤਲਾਹ ਮਿਲੀ ਤਾਂ ਉਹ ਤੁਰੰਤ ਉਸ ਜਗ੍ਹਾ ਉੱਤੇ ਪਹੁੰਚ ਗਏ। ਬੜੀ ਮੁਸ਼ੱਕਤ ਦੇ ਨਾਲ ਅੱਗ ਉੱਤੇ ਕਾਬੂ ਪਾਇਆ, ਜਦੋਂ ਅੱਗ ਬੁਝਾਊ ਦਸਤੇ ਵੱਲੋਂ ਦੁਕਾਨ ਦੀਆਂ ਖਿੜਕੀਆਂ ਪੱਟੀਆਂ ਗਈਆਂ ਤਾਂ ਪਲਾਸਟਿਕ ਦਾ ਸਾਮਾਨ ਹੋਣ ਕਾਰਨ ਅੱਗ ਬਹੁਤ ਫੈਲ ਚੁੱਕੀ ਸੀ ਪਰ ਮੁਸਤੈਦੀ ਦੇ ਨਾਲ ਉਸ ਉੱਤੇ ਕਾਬੂ ਪਾਇਆ ਗਿਆ।
ਹਾਦਸੇ ਵਿਚ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਗਨੀਮਤ ਇਹ ਰਹੀ ਕਿ ਇਸ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੁਕਾਨਦਾਰ ਸ਼ਹਿਰ ਤੋਂ ਬਾਹਰ ਦੱਸੇ ਜਾ ਰਹੇ ਹਨ। ਹਾਲਾਂਕਿ ਉਨ੍ਹਾਂ ਨੂੰ ਵੀ ਇਲਾਕਾ ਵਾਸੀਆਂ ਵੱਲੋਂ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।