ਪਠਾਨਕੋਟ: ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਤੋਂ ਗੈਰ ਕਾਨੂੰਨੀ ਰੇਤਾ ਬੱਜਰੀ ਦੇ ਵਾਹਨ (Illegal sand and gravel vehicles) ਰਾਤ ਸਮੇਂ ਪਠਾਨਕੋਟ ਰਾਹੀਂ ਵੱਡੀ ਮਾਤਰਾ 'ਚ ਪੰਜਾਬ 'ਚ ਦਾਖਲ ਹੁੰਦੇ ਹਨ। ਇਹਨਾਂ ਸਾਰੇ ਵਾਹਨਾਂ ਨੂੰ ਰੋਕਣ ਲਈ ਪਹਿਲਾਂ ਵੀ ਕਈ ਵਾਰ ਕਾਰਵਾਈ ਹੋ ਚੁੱਕੀ ਹੈ, ਪਰ ਇਹਨਾਂ ਦਾ ਦਾਖਲ ਹੋਣਾ ਲਗਾਤਾਰ ਜਾਰੀ ਹੈ। ਉਥੇ ਹੀ ਕਾਰਵਾਈ ਕਰਦੇ ਹੋਏ ਦੇਰ ਰਾਤ ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਵੱਲੋਂ ਛਾਪੇਮਾਰੀ ਕੀਤੀ ਗਈ ਤੇ ਉਹਨਾਂ ਨੇ ਖੁਦ ਆਪਣੀ ਕਾਰ ਇਹਨਾਂ ਵਾਹਨਾਂ ਨੇ ਪਿੱਛੇ ਲਗਾ ਕਈ ਵਾਹਨ ਫੜ੍ਹੇ ਅਤੇ ਮੌਕੇ ਉੱਤੇ ਹੀ ਇਹਨਾਂ ਨੇ ਚਲਾਨ (illegal vehicles entering Punjab) ਕੀਤੇ ਗਏ।
ਇਹ ਵੀ ਪੜੋ: Weather Report ਸੂਬੇ ਭਰ ਵਿੱਚ ਗਰਮੀ ਦਾ ਕਹਿਰ ਜਾਰੀ, ਜਾਣੋ ਕਦੋਂ ਪਵੇਗਾ ਮੀਂਹ
ਦੱਸ ਦਈਏ ਕਿ ਕਈ ਸਾਰੇ ਵਾਹਨਾਂ ਦਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਆਪਣੇ ਹੀ ਕਾਰਨ ਨਾਲ ਪਿੱਛਾ ਕਰਕੇ ਰੋਕੇ ਗਏ। ਇਸ ਦੌਰਾਨ ਇਕ ਟਰੱਕ ਨੇ ਡਿਪਟੀ ਕਮਿਸ਼ਨਰ ਦੀ ਕਾਰ ਨੂੰ ਕਈ ਵਾਰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਗੱਡੀ ਨੂੰ ਡਿਪਟੀ ਕਮਿਸ਼ਨਰ ਨੇ ਕਾਬੂ ਕਰ ਲਿਆ। ਇਸ ਮੌਕੇ ਕਮਿਸ਼ਨਰ ਨੇ ਦੱਸਿਆ ਕਿ ਪਠਾਨਕੋਟ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਸਾਰੇ ਵਾਹਨਾਂ ਨੂੰ ਕਾਬੂ ਕਰਕੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਇਸ ਮੌਕੇ ਡਿਪਟੀ ਕਮਿਸ਼ਨਰ ਦੇ ਨਾਲ ਸਿੰਚਾਈ ਐਕਸੀਅਨ ਵੀ ਮੌਜੂਦ ਸਨ।
ਇਹ ਵੀ ਪੜੋ: ਅੱਜ ਦਾ ਰਾਸ਼ੀਫਲ, ਜਾਣੋ ਕਿਵੇਂ ਰਹੇਗਾ ਤੁਹਾਡਾ ਦਿਨ