ਕਿਸਾਨਾਂ ਨੇ ਹਾਈਵੇ ਕੀਤੇ ਜਾਮ, ਸਰਕਾਰ 'ਤੇ ਕੱਢਿਆ ਗੁੱਸਾ - Moga to different cities were jammed by farmers
ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਵੱਲੋਂ ਪੂਰੇ ਪੰਜਾਬ ਅੰਦਰ ਆਪਣੀ ਹੱਕੀ ਮੰਗਾ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮੋਗਾ ਦੇ ਵਿੱਚ ਵੀ ਅੱਜ ਕਿਸਾਨਾਂ ਨੇ ਹਾਈਵੇ ਮੁਕੰਮਲ ਤੌਰ 'ਤੇ ਬੰਦ ਕਰ ਦਿੱਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਡੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਉਹ ਇਸ ਤਰ੍ਹਾਂ ਹੀ ਸੰਘਰਸ਼ ਕਰਦੇ ਰਹਿਣਗੇ।

ਮੋਗਾ: ਪੰਜਾਬ ਸਰਕਾਰ ਅਤੇ ਸੂਬਾ ਸਰਕਾਰ ਤੋਂ ਵੱਖ- ਵੱਖ ਮੰਗਾਂ ਨੂੰ ਲੈ ਕੇ ਸ਼ੁੱਕਰਵਾਰ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚੇ (Samyukt Kisan Morcha) ਵੱਲੋਂ ਪੂਰੇ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਦੇ ਤਹਿਤ ਮੋਗਾ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ (Indefinite dharna by farmer organizations) ਲਗਾ ਦਿੱਤਾ ਗਿਆ।ਜਿਸ ਦੇ ਚਲਦਿਆਂ ਮੋਗਾ-ਲੁਧਿਆਣਾ, ਮੋਗਾ-ਫਿਰੋਜ਼ਪੁਰ, ਮੋਗਾ-ਜਲੰਧਰ, ਮੋਗਾ-ਬਰਨਾਲਾ ਹਾਈਵੇ ਮੁਕੰਮਲ ਤੌਰ 'ਤੇ ਜਾਮ ਕਰ ਦਿੱਤਾ ਗਿਆ ।
ਜਾਣਕਾਰੀ ਦਿੰਦਿਆਂ ਹੋਇਆਂ ਬੀਕੇਯੂ ਦੇ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ (BKU President Sukhjinder Singh Khosa) ਨੇ ਦੱਸਿਆ ਕਿ ਗੈਰ-ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਜੋ ਕਿ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਲੰਪੀ ਸਕੀਨ ਬਿਮਾਰੀ ਨਾਲ ਜਿੰਨੀਆਂ ਵੀ ਮੌਤਾਂ ਹੋਇਆ ਹਨ ਉਨ੍ਹਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ। ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਹਜ਼ਾਰ ਦੇ ਕਰੀਬ ਵੈਟਨਰੀ ਇੰਸਪੈਕਟਰਾਂ ਅਤੇ ਸੇਵਾਦਾਰਾਂ ਨੂੰ ਪੱਕੇ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ।
ਮੀਂਹ ਕਾਰਨ ਖਰਾਬ ਹੋਈ ਝੋਨੇ ਦੀ ਫਸਲ ਅਤੇ ਹੋਰ ਫਸਲਾਂ ਦੀ ਗਿਰਦਾਵਰੀ ਕਰਾ ਕੇ ਉਸ ਦਾ ਮੁਆਵਜ਼ਾ ਦਿੱਤਾ ਜਾਵੇ। ਪੈਦਾਵਾਰ ਤੋਂ ਘੱਟ ਝੋਨੇ ਦੀ ਖਰੀਦ ਕਰਨ ਦਾ ਫੈਸਲਾ ਵਾਪਿਸ ਲਿਆ ਜਾਵੇ। ਕਣਕ ਦਾ ਝਾੜ ਘੱਟਣ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ 500 ਰੁਪੈ ਪ੍ਰਤੀ ਕੁਇੰਟਲ ਬੋਨਸ ਦੀ ਰਾਸ਼ੀ ਜਾਰੀ ਕੀਤੀ ਜਾਵੇ।
ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਰਹਿੰਦੇ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਅਤੇ ਉਹਨਾਂ ਦੇ ਵਾਰਸਾਂ ਨੂੰ ਨੌਕਰੀਆਂ ਤੁਰੰਤ ਦਿੱਤੀਆਂ ਜਾਣ। ਕਿਸਾਨੀ ਅੰਦੋਲਨ ਦੌਰਾਨ, ਕੋਵਿਡ ਜਾਂ ਪਰਾਲੀ ਜਲਾਉਣ ਸਬੰਧੀ ਕਿਸਾਨਾਂ ਤੇ ਪਾਏ ਪੁਰਾਣੇ ਪਰਚੇ ਤੁਰੰਤ ਰੱਦ ਕੀਤੇ ਜਾਣ। ਸਾਲ 2022 ਦੌਰਾਨ ਚਿੱਟੀ ਮੱਖੀ, ਮੱਛਰ ਕਾਰਨ ਨਰਮੇ ਦੇ ਹੋਏ ਨੁਕਸਾਨ ਅਤੇ ਦਰਿਆਵਾਂ ਦੇ ਨੇੜਲੇ ਏਰੀਏ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜਾ ਤੁਰੰਤ ਐਲਾਨ ਕੀਤਾ ਜਾਵੇ। ਮੂੰਗੀ ਕਾਰਨ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕੀਤੀ ਜਾਵੇ।
ਬੁੱਢੇ ਨਾਲੇ ਦੇ ਜਹਿਰਲੇ ਪਾਣੀ ਕਾਰਨ ਫਾਜਿਲਕਾ, ਅਬੋਹਰ ਦੇ ਕਿੰਨੂੰਆਂ ਦੇ ਬਾਗ ਖ਼ਤਮ ਹੋ ਰਹੇ ਹਨ ਜਿਸ ਦੀ ਸਪੈਸ਼ਲ ਜਾਂਚ ਪੜਤਾਲ ਕਰਾ ਕੇ ਕਿਸਾਨਾਂ ਨੂੰ ਪਏ ਘਾਟੇ ਦੀ ਪੂਰਤੀ ਕੀਤੀ ਜਾਵੇ ਅਤੇ ਬੁੱਢੇ ਨਾਲੇ ਦੀ ਜ਼ਹਿਰਲੇ ਪਾਣੀ ਦਾ ਜਲਦ ਹੀ ਕੋਈ ਠੋਸ ਹੱਲ ਕੀਤਾ ਜਾਵੇ।
ਬਿਜਲੀ ਦੇ ਬਕਾਇਆ ਪਏ ਜਨਰਲ ਕੈਟਾਗਿਰੀ ਦੇ ਕੁਨੈਕਸ਼ਨਾਂ ਸਮੇਤ ਵੱਖ-ਵੱਖ ਕੈਟਾਗਿਰੀ ਵਿਚ ਪੈਸੇ ਭਰ ਚੁੱਕੇ ਕਿਸਾਨਾਂ ਨੂੰ ਕੁਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ ਐਲਾਨ ਕੀਤੀ ਉਤਸ਼ਾਹਤ 1500/- ਰੁਪੈ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 6000/- ਰੁਪੈ ਸਹਾਇਤ ਰਾਸ਼ੀ ਤੁਰੰਤ ਦੇਵੋ।
ਕੋਆਪ੍ਰੇਟਿਵ ਬੈਂਕਾਂ ਅਤੇ ਪ੍ਰਾਇਮਰੀ ਸਹਿਕਾਰੀ ਬੈਂਕਾਂ (Cooperative Banks and Primary Cooperative Banks) ਜੋ ਕਿ ਪੰਜਾਬ ਸਰਕਾਰ ਦੀਆਂ ਹਨ ਇਹਨਾਂ ਦਾ ਕਰਜਾ ਤੁਰੰਤ ਮਾਫ ਕੀਤਾ ਜਾਵੇ। ਕਰਜ਼ਾ ਦੇਣ ਵੇਲੇ ਬੈਂਕਾਂ ਵੱਲੋਂ ਕਿਸਾਨਾਂ ਤੋਂ ਲਏ ਗਏ ਖਾਲੀ ਚੈੱਕ ਲੈਣ ਗੈਰ-ਕਾਨੂੰਨੀ ਹਨ ਇਹ ਚੈੱਕ ਵਾਪਿਸ ਕਰਵਾਏ ਜਾਣ। 29.2007 ਦੀ ਪਾਲਿਸੀ ਵਾਲੇ 19200 ਕਿਸਾਨ ਪਰਿਵਾਰਾਂ ਦੀ ਜਮੀਨਾਂ ਦੇ ਰੱਦ ਕੀਤੇ ਗਏ ਇੰਤਕਾਲ ਬਹਾਲ ਕਰਵਾਏ ਜਾਣ।
ਆਪਣੇ ਵਾਅਦੇ ਅਨੁਸਾਰ ਅਬਾਦਕਾਰ ਕਿਸਾਨਾਂ ਨੂੰ ਵੀ ਉਹਨਾਂ ਦੀਆਂ ਜਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ। ਭੋਗਪੁਰ ਗੰਨਾ ਮਿੱਲ ਦੀ ਖਰਾਬ ਪਈ ਟਰਬਾਈਨ ਨੂੰ ਤੁਰੰਤ ਬਦਲਿਆ ਜਾਵੇ ਬੀ.ਬੀ.ਐਮ.ਬੀ. ਵਿਚ ਪੰਜਾਬ ਦਾ ਨੁਮਾਇੰਦਾ ਪੰਜਾਬ ਸਰਕਾਰ ਬਹਾਲ ਕਰਾਏ। ਡੇਅਰੀ ਫਾਰਮਿੰਗ ਇਕ ਸਹਾਇਕ ਧੰਦਾ ਹੈ ਅਤੇ ਡੇਅਰੀ ਫਾਰਮਰਾਂ ਤੋਂ ਬਿਜਲੀ ਦਾ ਬਿਲ ਕਮਰੀਸ਼ੀਅਲ ਦੇ ਅਧਾਰ ਤੇ ਲੈਣਾ ਬੰਦ ਕਰੇ। ਪੰਜਾਬ ਦੇ ਲੋਕ ਸਰਕਾਰ ਨੂੰ ਗਊ ਸੈੱਸ ਦੇ ਰੂਪ ਵਿੱਚ ਟੈਕਸ ਦੇ ਰਹੇ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਅਵਾਰਾ ਕੁੱਤਿਆਂ ਅਤੇ ਪਸ਼ੂਆਂ ਨੂੰ ਤੁਰੰਤ ਕੰਟਰੋਲ ਕਰੋ।
ਕਿਸਾਨੀ ਅੰਦੋਲਨ ਦੌਰਾਨ ਚੰਡੀਗੜ੍ਹ ਯੂ. ਟੀ. ਅੰਦਰ ਪੈਂਦੇ ਖੇਤਰਾਂ ਵਿੱਚ ਅੰਦੋਲਨਕਾਰੀ ਨੌਜਵਾਨ, ਬੀਬੀਆਂ ਅਤੇ ਬਜੁਰਗਾਂ ਤੇ ਪਾਏ ਪਰਚੇ ਚੰਡੀਗੜ੍ਹ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਪੰਜਾਬ ਸਰਕਾਰੀ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਰੱਦ ਕਰਵਾਏ ਜਾਣ। ਪੰਜਾਬ ਦੇ ਅੰਦਰ ਭਾਰਤ ਮਾਲਾ ਦੇ ਨਾਮ ਹੇਠ ਬਣਾਇਆ ਜਾ ਰਿਹਾ ਹਾਈਵੇਅ ਤੁਰੰਤ ਬੰਦ ਕੀਤਾ ਜਾਵੇ। ਗੰਨੇ ਦੀ ਕੀਮਤ ਵਿੱਚ ਵਾਧਾ 470/- ਰੁਪੈ ਲਾਗਤ ਮੁੱਲ ਨੂੰ ਰੱਖ ਕੇ ਕੀਤਾ ਜਾਵੇ। ਪੰਜਾਬ ਵਿਚ ਸਰਕਾਰੀ ਨੌਕਰੀਆਂ ਵਿੱਚੋਂ ਬਾਹਰੀ ਰਾਜਾਂ ਦਾ ਹਿੱਸਾ ਖ਼ਤਮ ਕਰਕੇ ਸਾਰੀਆਂ ਨੌਕਰੀਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਲਗਾਇਆ ਜਾਵੇ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਨੇ ਸਦਨ ਦਾ ਕੀਮਤੀ ਸਮਾਂ ਬਰਬਾਦ ਕਰਨ ਲਈ ਕਾਂਗਰਸ ਦੀ ਕੀਤੀ ਆਲੋਚਨਾ