ETV Bharat / state

ਮਾਨਸਾ 'ਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨੇ ਘੇਰਿਆ ਡੀਸੀ ਦਫ਼ਤਰ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦੇ ਵਿਚ ਮੰਡੀਆਂ ਵਿੱਚੋਂ ਸਿੱਧੀ ਸਪੈਸ਼ਲ ਭਰਨ ਦਾ ਵਿਰੋਧ ਪੱਲੇਦਾਰਾਂ ਵੱਲੋਂ ਜਾਰੀ ਹੈ। ਅੱਜ ਪੱਲੇਦਾਰਾਂ ਦਾ ਗੁੱਸਾ ਇਸ ਕਦਰ ਵਧ ਗਿਆ ਕਿ ਪੱਲੇਦਾਰਾਂ ਨੇ ਮਾਨਸਾ ਦੇ ਡੀਸੀ ਕੰਪਲੈਕਸ ਦੇ ਅੰਦਰ ਦਾਖਲ ਹੋ ਕੇ ਡੀ ਸੀ ਦਫਤਰ ਦਾ ਘਿਰਾਓ ਕਰ ਲਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

Punjab Pradesh Palledar Union surrounded the DC office in Mansa
Punjab Pradesh Palledar Union : ਮਾਨਸਾ 'ਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨੇ ਘੇਰਿਆ ਡੀਸੀ ਦਫ਼ਤਰ
author img

By

Published : Apr 17, 2023, 5:30 PM IST

Punjab Pradesh Palledar Union : ਮਾਨਸਾ 'ਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਨੇ ਘੇਰਿਆ ਡੀਸੀ ਦਫ਼ਤਰ

ਮਾਨਸਾ: ਮੰਡੀਆਂ ਵਿੱਚੋਂ ਸਿਧੇ ਤੌਰ 'ਤੇ ਸਪੈਸ਼ਲ ਭਰਨ ਦਾ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਦਾ ਪੰਜਾਬ ਭਰ ਦੇ ਵਿੱਚ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਹੈ। ਅੱਜ ਮਾਨਸਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਡੀਸੀ ਦਫ਼ਤਰ ਦੇ ਕੰਪਲੈਕਸ ਵਿੱਚ ਦਾਖਲ ਹੋ ਕੇ ਡੀ ਸੀ ਦਫਤਰ ਦਾ ਘਿਰਾਓ ਕਰ ਲਿਆ ਤੇ ਪੁਲਿਸ ਦੇ ਪ੍ਰਬੰਧ ਵੀ ਫੇਲ੍ਹ ਹੋ ਗਏ। ਉਥੇ ਹੀ ਪੱਲੇਦਾਰਾਂ ਨੇ ਕੇਂਦਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਬੰਦ ਕਰਨ ਦੀ ਬਜਾਏ ਇਸ ਨੂੰ ਲਾਗੂ ਕਰ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਜਦੂਰਾਂ ਤੇ ਨਿੱਤ ਨਵੇਂ ਕਨੂੰਨ ਲਾਗੂ ਕਰਕੇ ਮਜਦੂਰਾਂ ਦਾ ਰੁਜ਼ਗਾਰ ਖੋਹ ਰਿਹਾ ਹੈ।

ਗੰਭੀਰਤਾ ਨਾਲ ਨਹੀਂ ਲੈ ਰਹੀ ਸਰਕਾਰ: ਮਜ਼ਦੂਰਾਂ ਵੱਲੋਂ ਮੰਡੀਆਂ ਦੇ ਲੋਡਿੰਗ ਕਰਕੇ ਮਾਲ ਗੁਦਾਮਾਂ ਦੇ ਲੋੜ ਕੀਤਾ ਜਾਂਦਾ ਸੀ। ਪਰ ਹੁਣ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਮੰਡੀਆਂ ਦੇ ਵਿੱਚ ਸਿੱਧੇ ਹੀ ਲੋੜ ਕੀਤੀ ਜਾਵੇ। ਜਿਸ ਨਾਲ ਮਜ਼ਦੂਰਾਂ ਦਾ ਵੱਡਾ ਨੁਕਸਾਨ ਹੋਵੇਗਾ ਉਨ੍ਹਾਂ ਨੂੰ ਸਰਕਾਰ ਵੱਲੋਂ ਰਾਹਤ ਦੇਣ ਦੀ ਬਜਾਏ ਉਨ੍ਹਾਂ ਦਾ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਸਰਕਾਰ ਪ੍ਰਾਈਵੇਟ ਕਾਰਪੋਰੇਟ ਨੂੰ ਫਾਇਦਾ ਪਹੁੰਚਾਉਣ ਲਈ ਅਜਿਹੇ ਕਾਨੂੰਨਾਂ ਲਾਗੂ ਕਰ ਰਹੀ ਹੈ। ਮਜ਼ਦੂਰਾਂ ਨੇ ਇਹ ਵੀ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਵਿਚ ਵੱਖ ਵੱਖ ਗੁਦਾਮ ਖਾਲੀ ਪਏ ਹਨ ਅਤੇ ਜਿਨ੍ਹਾਂ ਦਾ ਸਰਕਾਰ ਵੱਲੋਂ ਬਿਨਾਂ ਲੱਖਾਂ ਰੁਪਏ ਕਿਰਾਇਆ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਵਿੱਚ ਵੀ ਲੋਡ ਕੀਤਾ ਜਾ ਸਕਦਾ ਹੈ,ਪਰ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰ ਦੇ ਨਾਲ ਗੱਲਬਾਤ ਕਰਕੇ ਇਸ ਨੋਟੀਫਿਕੇਸ਼ਨ ਨੂੰ ਰੱਦ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਕਿਸਾਨ ਆਗੂਆਂ ਵੱਲੋਂ ਕਣਕ ਦੇ ਖਰੀਦ ਭਾਅ ਤੇ ਕੇਂਦਰ ਵੱਲੋਂ ਲਗਾਏ ਕੱਟ ਖਿਲਾਫ਼ ਸੌਂਪੇ ਮੰਗ ਪੱਤਰ, ਦਿੱਤੀ ਇਹ ਚਿਤਾਵਨੀ

ਸਰਕਾਰਾਂ ਦਾ ਬੂਹਾ ਖੜਕਾਅ ਰਹੇ ਮਜ਼ਦੂਰ: ਇਸ ਮੌਕੇ ਮਜ਼ਦੂਰ ਨੇਤਾਵਾਂ ਨੇ ਕਿਹਾ ਕਿ ਡੀਸੀ ਦਫ਼ਤਰ ਦਾ ਘਿਰਾਓ ਕਰਨ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਹੈ ਕਿ ਜਲਦ ਹੀ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਏਗੀ ਅਤੇ ਤੁਹਾਨੂੰ ਇਨਸਾਫ ਦਵਾਇਆ ਜਾਵੇਗਾ। ਖੈਰ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰਾਂ ਦਾ ਬੂਹਾ ਖੜਕਾਅ ਰਹੇ ਮਜ਼ਦੂਰਾਂ ਵੱਲੋਂ ਅਤੇ ਪੱਲੇਦਾਰਾਂ ਵੱਲੋਂ ਇਕ ਵਾਰ ਫਿਰ ਆਪਣੇ ਹੱਕ ਲਈ ਆਵਾਜ਼ ਚੁੱਕੀ ਗਈ ਹੈ। ਪਰ ਦੇਖਣਾ ਹੋਵੇਗਾ ਕਿ ਇਹਨਾਂ ਦੀ ਸੁਣਵਾਈ ਹੁੰਦੀ ਹੈ ਜਾਂ ਫਿਰ ਪਹਿਲਾਂ ਵਾਂਗ ਹੀ ਇਹ ਸੜਕਾਂ ਉੱਤੇ ਜੈਮ ਲਾਕੇ ਸਰਕਾਰਾਂ ਦਾ ਪਿੱਟ ਸਿਆਪਾ ਕਰਦੇ ਰਹਿਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.