ETV Bharat / state

ਸਮਾਜਸੇਵੀਆਂ ਨੂੰ ਖੂਨਦਾਨ ਕਰਨ ਦੀ ਕੀਤੀ ਅਪੀਲ - ਕੋਰੋਨਾ ਮਹਾਂਮਾਰੀ

ਖੂਨ ਦਾਨ ਕਰਨ ਦੇ ਲਈ ਬਲੱਡ ਬੈਂਕਾਂ ਖੁੱਲ੍ਹ ਚੁੱਕੀਆਂ ਹਨ ਅਤੇ ਕੋਈ ਵੀ ਸਮਾਜ ਸੇਵੀ ਆਪਣੀ ਇੱਛਾ ਅਨੁਸਾਰ ਖੂਨ ਦਾਨ ਕਰ ਸਕਦਾ ਹੈਤਾਂ ਜੋ ਖੂਨ ਦਾਨ ਕਰਨ ਨਾਲ ਕਿਸੇ ਜ਼ਰੂਰਤਮੰਦ ਦੀ ਮਦਦ ਹੋ ਸਕਦੀ ਹੈ ।

ਸਮਾਜਸੇਵੀਆਂ ਨੂੰ ਖੂਨਦਾਨ ਕਰਨ ਦੀ ਕੀਤੀ ਅਪੀਲ
ਸਮਾਜਸੇਵੀਆਂ ਨੂੰ ਖੂਨਦਾਨ ਕਰਨ ਦੀ ਕੀਤੀ ਅਪੀਲ
author img

By

Published : Jul 4, 2021, 11:39 AM IST

ਮਾਨਸਾ: ਖੂਨਦਾਨ ਮਹਾਂ ਦਾਨ ਹੈ, ਪਰ ਕੋਰੋਨਾ ਮਹਾਂਮਾਰੀ ਦੇ ਕਾਰਨ ਖੂਨ ਦਾਨ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਏ ਜਾਂਦੇ ਕੈਂਪ ਬੰਦ ਹੋ ਚੁੱਕੇ ਸਨ। ਪਰ ਹੁਣ ਇਹ ਕੈਂਪ ਫਿਰ ਤੋਂ ਸਰਕਾਰ ਵੱਲੋਂ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਕਿਉਂਕਿ ਕੋਰੋਨਾ ਦੇ ਦੌਰਾਨ ਵੀ ਹਸਪਤਾਲਾਂ 'ਚ ਖੂਨ ਦੀ ਵੱਡੀ ਕਮੀ ਦੇਖੀ ਗਈ ਸੀ। ਹੁਣ ਫਿਰ ਤੋਂ ਖੂਨ ਦਾਨ ਕਰਨ ਦੇ ਲਈ ਬਲੱਡ ਬੈਂਕਾਂ ਖੁੱਲ੍ਹ ਚੁੱਕੀਆਂ ਹਨ ਅਤੇ ਕੋਈ ਵੀ ਸਮਾਜ ਸੇਵੀ ਆਪਣੀ ਇੱਛਾ ਅਨੁਸਾਰ ਖੂਨ ਦਾਨ ਕਰ ਸਕਦਾ ਹੈਤਾਂ ਜੋ ਖੂਨ ਦਾਨ ਕਰਨ ਨਾਲ ਕਿਸੇ ਜ਼ਰੂਰਤਮੰਦ ਦੀ ਮਦਦ ਹੋ ਸਕਦੀ ਹੈ ।

ਸਮਾਜਸੇਵੀਆਂ ਨੂੰ ਖੂਨਦਾਨ ਕਰਨ ਦੀ ਕੀਤੀ ਅਪੀਲ

ਖ਼ੂਨਦਾਨੀ ਬਲਜੀਤ ਸ਼ਰਮਾ ਨੇ ਕਿਹਾ ਕਿ ਖੂਨ ਦਾਨ ਕਰਨ ਦੇ ਨਾਲ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਸਰਕਾਰ ਵੱਲੋਂ ਕੈਂਪ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਸਰਕਾਰ ਨੇ ਫਿਰ ਖ਼ੂਨ ਦਾਨ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੂਨਦਾਨ ਕਰਨ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਖੂਨ ਦੀ ਕਮੀ ਆਈ ਸੀ ਅਤੇ ਹੁਣ ਫਿਰ ਤੋਂ ਖ਼ੂਨਦਾਨ ਕਰਕੇ ਬਲੱਡ ਬੈਂਕਾਂ 'ਚ ਖੂਨ ਦੀ ਕਮੀ ਨੂੰ ਪੂਰਾ ਕਰੀਏ।

ਸਮਾਜ ਸੇਵੀ ਡਾ. ਨਿਸ਼ਾਨ ਸਿੰਘ ਨੇ ਕਿਹਾ ਕਿ ਖੂਨਦਾਨ ਕਰਨਾ ਇੱਕ ਮਹਾਂਦਾਨ ਹੈ ਕਿਉਂਕਿ ਖੂਨ ਦਾਨ ਕਰਨ ਦੇ ਨਾਲ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੌਰਾਨ ਖ਼ੂਨ ਦੀ ਕਮੀ ਆਈ ਸੀ ਅਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਖੂਨ ਬਲੱਡ ਬੈਂਕ ਚੋਂ ਲੈਣ ਦੇ ਲਈ ਮੁਸ਼ਕਿਲਾਂ ਪੇਸ਼ ਆਈਆਂ ਸਨ। ਉਨ੍ਹਾਂ ਕਿਹਾ ਕਿ ਸਰਕਾਰ ਕੋਰੋਨਾ ਮਹਾਂਮਾਰੀ ਦੀਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਅਤੇ ਸਮਾਜ ਸੇਵੀਆਂ ਨੂੰ ਕੋਰੋਨਾ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕਰਕੇ ਖੂਨ ਦਾਨ ਕੈਂਪ ਜ਼ਿਆਦਾ ਤੋਂ ਜ਼ਿਆਦਾ ਲਗਾਉਣ ਦੀ ਆਗਿਆ ਦੇਵੇ।

ਸਿਵਲ ਹਸਪਤਾਲ ਦੇ ਐੱਸਐੱਮਓ ਡਾ ਹਰਚੰਦ ਸਿੰਘ ਨੇ ਦੱਸਿਆ ਕਿ ਕੋਰੋਨਾ ਦੌਰਾਨ ਖੂਨਦਾਨੀਆਂ 'ਚ ਖੂਨਦਾਨ ਕਰਨ ਦੇ ਲਈ ਥੋੜ੍ਹੀ ਝਿਜਕ ਸੀ, ਪਰ ਹੁਣ ਫਿਰ ਸਰਕਾਰ ਨੇ ਖ਼ੂਨਦਾਨ ਕਰਨ ਦੇ ਲਈ ਕੈਂਪ ਆਯੋਜਿਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਇਨ੍ਹਾਂ ਕੈਂਪਾਂ 'ਚ ਨੌਜਵਾਨ ਖੂਨਦਾਨ ਕਰਕੇ ਇੱਕ ਚੰਗੇ ਨਾਗਰਿਕ ਵਜੋਂ ਸਮਾਜ ਦੀ ਸੇਵਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਂਦੀ।

ਇਹ ਵੀ ਪੜ੍ਹੋ:CM Uttarakhand : ਪੁਸ਼ਕਰ ਸਿੰਘ ਧਾਮੀ 5 ਵਜੇ ਚੁੱਕਣਗੇ ਸਹੁੰ

ETV Bharat Logo

Copyright © 2025 Ushodaya Enterprises Pvt. Ltd., All Rights Reserved.