ਲੁਧਿਆਣਾ: ਸੰਗਰੂਰ ਦੇ ਵਿੱਚ ਸਕੂਲ ਵੈਨ 'ਚ ਅੱਗ ਲੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਸਕੂਲ ਬੱਸਾਂ ਦੀ ਚੈਕਿੰਗ ਉਨ੍ਹਾਂ ਦੇ ਵਿੱਚ ਖਾਮੀਆਂ ਅਤੇ ਸਾਰੀ ਰਿਪੋਰਟ ਤਲਬ ਕੀਤੀ ਗਈ।
ਜਿਸ ਤੋਂ ਬਾਅਦ ਲੁਧਿਆਣਾ ਪ੍ਰਸ਼ਾਸਨ ਵੀ ਹਰਕਤ 'ਚ ਆਇਆ ਹੈ ਅਤੇ ਸਕੂਲੀ ਬੱਸਾਂ ਦੀ ਚੈਕਿੰਗ ਕਰ ਰਹੇ ਲੁਧਿਆਣਾ ਦੇ ਐੱਸ ਪੀ ਐੱਮ ਖ਼ੁਦ ਚੌਕ 'ਚ ਖੜ੍ਹ ਕੇ ਸਕੂਲੀ ਬੱਸਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਈ ਬੱਸਾਂ ਦੇ ਚਲਾਨ ਵੀ ਕੱਟੇ।
ਲੁਧਿਆਣਾ ਦੇ ਐਸਡੀਐਮ ਅਮਰਿੰਦਰ ਸਿੰਘ ਮੱਲੀ ਨੇ ਕਿਹਾ ਕਿ ਸੰਗਰੂਰ ਵਿੱਚ ਹੋਏ ਸਕੂਲ ਵੈਨ ਹਾਦਸੇ ਤੋਂ ਬਾਅਦ ਜਦੋਂ ਸਾਰੇ ਸਕੂਲਾਂ ਦੀਆਂ ਬੱਸਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਵਿੱਚ ਕੋਈ ਕਮੀ ਤਾਂ ਨਹੀਂ, ਉਨ੍ਹਾਂ ਕਿਹਾ ਕਿ ਬੱਸਾਂ ਦੇ ਡਰਾਈਵਰ ਦੇ ਲਾਇਸੈਂਸ ਹੈ ਜਾਂ ਨਹੀਂ ਸਾਲੇ ਵਿੱਚ ਸੇਫਟੀ ਫੀਚਰ ਹੈ ਜਾਂ ਨਹੀਂ।
ਪਹਿਲਾਂ ਕਿਹਾ ਕਿ ਬੱਸਾਂ ਦੇ ਸ਼ੀਸ਼ਿਆਂ ਤੇ ਕਰੀਨਾ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਵਿੱਚ ਫਾਇਰ ਸੇਫਟੀ ਇਕਿਊਪਮੈਂਟ, ਬੱਸਾਂ ਦੀ ਐਂਟਰੀ ਅਤੇ ਐਗਜ਼ਿਟ ਹੋਣਾ ਚਾਹੀਦਾ ਹੈ, ਜੇਕਰ ਬੱਸ ਵਿੱਚ ਲੜਕੀਆਂ ਨੇ ਤਾਂ ਇੱਕ ਮਹਿਲਾ ਮੁਲਾਜ਼ਮ ਦਾ ਬੱਸ 'ਚ ਹੋਣਾ ਜ਼ਰੂਰੀ ਹੈ।