ਲੁਧਿਆਣਾ: ਮਾਡਲ ਟਾਊਨ ਇਲਾਕੇ ਦੇ ਵਿਚਾਰ ਖੰਭਾਂ ਰੋਡ ਤੋਂ ਸਕੂਟਰੀ ਸਵਾਰਾਂ ਨੇ ਲੜਕੀ ਦਾ ਮੋਬਾਇਲ ਖੋਹ ਕੇ (Robbers arrested in Ludhiana) ਫ਼ਰਾਰ ਹੋਏ ਕਿ ਲੁਟੇਰਿਆਂ ਨੂੰ ਲੜਕੀ ਦੇ ਭਰਾ ਨੇ ਫ਼ਿਲਮੀ ਸਟਾਈਲ ਦੇ ਵਿੱਚ ਕਾਬੂ ਕੀਤਾ ਹੈ, ਉਸ ਨੇ ਆਪਣੀ ਆਈ ਟਵੰਟੀ ਕਾਰ ਦੇ ਨਾਲ ਮੋਟਰਸਾਈਕਲ ਸਵਾਰ ਨੂੰ ਲੁਟੇਰਿਆਂ ਨੂੰ ਟੱਕਰ ਮਾਰੀ ਅਤੇ ਉਹ ਫਾਰਚੂਨਰ ਕਾਰ ਦੇ ਵਿਚ ਜਾ ਕੇ ਟਕਰਾ ਗਏ। ਇਸ ਤੋਂ ਬਾਅਦ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਲੜਕੀ ਦਾ ਮੋਬਾਇਲ ਵੀ ਬਰਾਮਦ (bravery of the girls brother ) ਕਰ ਲਿਆ ਗਿਆ ਜਿਸ ਤੋਂ ਬਾਅਦ ਮੌਕੇ ਉੱਤੇ ਪੁਲਿਸ ਪੁੱਜੀ ਅਤੇ ਮੁਲਜ਼ਮਾਂ ਨੂੰ ਪਹਿਲਾਂ ਹਸਪਤਾਲ ਵਿਖੇ ਇਲਾਜ ਲਈ ਭੇਜਿਆ।
ਲੜਕੀ ਦੇ ਭਰਾ ਹਨੀ ਨੇ ਦੱਸਿਆ ਕਿ ਉਸ ਦੀ ਭੈਣ ਦਾ ਉਸ ਨੂੰ ਫੋਨ ਆਇਆ ਸੀ ਕਿ ਉਸ ਨੇ ਕੋਈ ਸਮਾਨ ਲੈਣਾ ਹੈ। ਜਿਸ ਤੋਂ ਬਾਅਦ ਉਸ ਨੇ ਕਿਹਾ ਕਿ ਠੰਢ ਜ਼ਿਆਦਾ ਹੋਣ ਕਰਕੇ ਉਹ ਸਕੂਟਰ ਉੱਤੇ ਨਾ ਜਾਵੇ ਉਹ ਮੌਕੇ ਉੱਤੇ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਹੁੰਚਿਆ, ਤਾਂ ਦੋ ਮੋਟਰਸਾਈਕਲ ਸਵਾਰ ਉਸ ਦੀ ਭੈਣ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਰਹੇ ਸਨ।
ਲਪੇਟ 'ਚ ਆਏ ਲੁਟੇਰੇ: ਇਸ ਤੋਂ ਬਾਅਦ ਉਸ ਨੇ ਲੁਟੇਰਿਆਂ ਦੇ ਪਿੱਛੇ ਗੱਡੀ ਲਗਾ ਲਈ (Drive after the robbers) ਅਤੇ ਉਨ੍ਹਾਂ ਨੂੰ ਕਈ ਵਾਰ ਆਵਾਜ਼ਾਂ ਦਿਤੀਆਂ ਹੋਰਨ ਮਾਰੇ, ਪਰ ਜਦੋਂ ਉਹ ਨਹੀਂ ਰੁਕੇ ਤਾਂ ਉਸ ਨੇ ਉਹਨਾਂ ਦੇ ਪਿੱਛੇ ਗੱਡੀ ਤੇਜ ਭਜਾਈ ਅਤੇ ਉਹ ਗੱਡੀ ਦੀ ਲਪੇਟ ਵਿੱਚ ਆ ਗਏ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਨੇ ਉਨ੍ਹਾਂ ਦਾ ਸਾਥ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੁਟੇਰਿਆਂ ਤੋਂ ਮੋਬਾਈਲ (Recover mobile from robbers) ਬਰਾਮਦ ਕਰ ਲਿਆ ਗਿਆ ਹੈ ਅਤੇ ਉਸ ਨੇ ਆਪਣਾ ਫਰਜ਼ ਸਮਝਦੇ ਲੁਟੇਰਿਆਂ ਨੂੰ ਹਸਪਤਾਲ ਵੀ ਖੁਦ ਹੀ ਪਹੁੰਚਾਇਆ ਹੈ।
ਸੀਸੀਟੀਵੀ ਤਸਵੀਰਾਂ: ਬਿਜਲੀ ਦਫਤਰ ਦੇ ਬਾਹਰ ਖੜ੍ਹੀ ਇਲਾਕੇ ਦੇ ਕੌਂਸਲਰ ਦੀ ਕਾਰ ਦੇ ਨਾਲ ਮੋਟਰਸਾਈਕਲ ਸਵਾਰ ਲੁਟੇਰਿਆਂ ਦੀ ਟੱਕਰ ਹੋਈ ਹੈ। ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਫਿਲਮੀ ਅੰਦਾਜ਼ ਦੇ ਵਿਚ ਲੜਕੀ ਦੇ ਭਰਾ ਨੇ ਲੁਟੇਰਿਆਂ (The robbers collided with the councilors car) ਨੂੰ ਟੱਕਰ ਮਾਰ ਕੇ ਹੇਠਾਂ ਸੁੱਟਿਆ।
ਇਹ ਵੀ ਪੜ੍ਹੋ: ਲੁਟੇਰਿਆ ਵੱਲੋਂ ਪੁਲਿਸ ਮੁਲਾਜ਼ਮ ਦਾ ਗੋਲੀ ਮਾਰ ਕੇ ਕਤਲ, ਪੰਜਾਬ ਸਰਕਾਰ ਵੱਲੋਂ ਇਕ ਕਰੋੜ ਦੀ ਰਾਸ਼ੀ ਦੇਣ ਦਾ ਐਲਾਨ
ਉੱਥੇ ਹੀ ਦੂਜੇ ਪਾਸੇ ਮੌਕੇ ਉੱਤੇ ਪੁੱਜੀ ਮਾਡਲ ਟਾਊਨ ਪੁਲਿਸ ਨੇ ਮੁਲਜ਼ਮਾਂ ਨੂੰ ਸਿਵਿਲ ਹਸਪਤਾਲ ਲਿਜਾ ਕੇ ਦਾਖਿਲ ਕਰਵਾ ( police admitted the accused to the civil hospital) ਦਿੱਤਾ ਹੈ। ਮੌਕੇ ਉੱਤੇ ਪੁੱਜੇ ਥਾਣਾ ਮਾਡਲ ਟਾਊਨ ਦੇ ਅਫ਼ਸਰ ਅਸ਼ੋਕ ਕੁਮਾਰ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੜਕੀ ਦਾ ਮੋਬਾਈਲ ਬਰਾਮਦ ਹੋ ਗਿਆ ਹੈ ਅਤੇ ਬਣਦੀ ਕਾਰਵਾਈ ਕਰ ਰਹੇ ਹਨ। ਫਿਲਹਾਲ ਦੋਵਾਂ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।