ETV Bharat / state

ਰਵਨੀਤ ਬਿੱਟੂ ਉੱਤਰੇ ਭਾਰਤ ਭੂਸ਼ਣ ਦੇ ਹੱਕ 'ਚ, ਅਕਾਲੀ ਦਲ ਨੂੰ ਵੀ ਸੁਣਾਈਆਂ ਖਰੀਆਂ-ਖਰੀਆਂ

author img

By

Published : Feb 27, 2020, 4:57 PM IST

ਹਲਕਾ ਸਾਹਨੇਵਾਲ ਦੇ ਪਿੰਡ ਮਜਾਰਾ 'ਚ ਕਰਵਾਏ ਗਏ ਖੇਡ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਸੰਸਦ ਮੈਂਬਰ ਰਵਨੀਤ ਬਿੱਟੂ ਭਾਰਤ ਭੂਸ਼ਣ ਦੇ ਹੱਕ ਵਿੱਚ ਉਤਰੇ ਤੇ ਨਾਲ ਹੀ ਉਨ੍ਹਾਂ ਨੇ ਅਕਾਲੀ ਦਲ ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ।

ਰਵਨੀਤ ਬਿੱਟੂ
ਰਵਨੀਤ ਬਿੱਟੂ

ਲੁਧਿਆਣਾ: ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਮਜਾਰਾ 'ਚ ਕਰਵਾਏ ਗਏ ਖੇਡ ਟੂਰਨਾਮੈਂਟ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪਹੁੰਚੇ ਲੁਧਿਆਣਾ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਜਿੱਥੇ ਖੇਡਾਂ ਨਾਲ ਵੱਧ ਤੋਂ ਵੱਧ ਨੌਜਵਾਨਾਂ ਨੂੰ ਜੋੜਨ ਦੀ ਗੱਲ ਕਹੀ। ਉੱਥੇ ਹੀ ਉਨ੍ਹਾਂ ਪੰਜਾਬ ਦੀ ਸਿਆਸਤ 'ਚ ਚੱਲ ਰਹੇ ਮੁੱਦਿਆਂ 'ਤੇ ਵੀ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ।

ਇਸ ਮੌਕੇ ਰਵਨੀਤ ਬਿੱਟੂ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਦੇ ਹੱਕ 'ਚ ਨਿੱਤਰਦੇ ਵੀ ਵਿਖਾਈ ਦਿੱਤੇ। ਰਵਨੀਤ ਬਿੱਟੂ ਨੇ ਜਿੱਥੇ ਖੇਡ ਸਮਾਗਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਸਿਆਸਤਦਾਨਾਂ ਦਾ ਫ਼ਰਜ਼ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਵੀ ਹੈ। ਉੱਥੇ ਹੀ ਉਨ੍ਹਾਂ ਲੱਚਰ ਗਾਇਕੀ ਸਬੰਧੀ ਵੀ ਮੁੱਖ ਮੰਤਰੀ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਹੁਣ ਲੋਕ ਇਸ ਵਿਰੁੱਧ ਆਵਾਜ਼ ਚੁੱਕਣ ਲੱਗੇ ਹਨ ਅਤੇ ਗਾਇਕ ਵੀ ਇਹ ਸਮਝ ਰਹੇ ਹਨ।

ਵੇਖੋ ਵੀਡੀਓ

ਅਕਾਲੀ ਦਲ ਵੱਲੋਂ ਭਾਰਤ ਭੂਸ਼ਣ ਆਸ਼ੂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਆਸ਼ੂ ਨਿਰਦੋਸ਼ ਹਨ ਤੇ ਕਿਹਾ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਉਨ੍ਹਾਂ ਵੱਲੋਂ ਕਿਉਂ ਇਹ ਮਾਮਲਾ ਨਹੀਂ ਚੁੱਕਿਆ ਗਿਆ। ਉਨ੍ਹਾਂ ਕਿਹਾ ਕਿ ਇਹ ਜਾਣਬੁੱਝ ਕੇ ਵਿਧਾਨ ਸਭਾ ਦੇ ਸੈਸ਼ਨ 'ਚ ਵਿਘਨ ਪਾਉਣ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਬਰਗਾੜੀ ਅਤੇ ਬਹਿਬਲ ਕਲਾਂ ਮਾਮਲੇ ਦੀ ਜਾਂਚ ਸੀਬੀਆਈ ਨੇ ਮੁੜ ਤੋਂ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ, ਜਿਸ ਕਰਕੇ ਹੁਣ ਅਕਾਲੀ ਦਲ ਬੁਖਲਾਹਟ 'ਚ ਆ ਗਿਆ ਹੈ।

ਇਹ ਵੀ ਪੜੋ: ਦਿੱਲੀ ਹਿੰਸਾ: 'ਆਪ' ਕੌਂਸਲਰ ਦੇ ਘਰੋਂ ਮਿਲੇ ਪੈਟਰੋਲ ਬੰਬ ਅਤੇ ਪੱਥਰ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿੱਖ ਹੋਣ ਨਾਤੇ ਉਹ ਐਸਜੀਪੀਸੀ ਚੋਣਾਂ ਦੇ ਵਿੱਚ ਜਿੰਨੀ ਮਦਦ ਹੋਵੇਗੀ ਜ਼ਰੂਰ ਕਰਨਗੇ ਅਤੇ ਐੱਸਜੀਪੀਸੀ ਚੋਣਾਂ ਤੋਂ ਬਾਅਦ ਅਕਾਲੀ ਦਲ ਪੰਜਾਬ 'ਚ ਖਤਮ ਹੋ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.