ETV Bharat / state

ਹੁਣ ਦੀਵਾਲੀ ਨੂੰ ਲੈ ਕੇ ਕਨਫੀਊਜ਼ਨ ! ਜਾਣੋ 31 ਅਕਤੂਬਰ ਨੂੰ ਜਾਂ 1 ਨਵੰਬਰ, ਇਸ ਵਾਰ ਦੀਵਾਲੀ ਕਦੋਂ ? - Diwali Date and time

When Diwali Celebrate On 31 October or 1 November : ਦੀਵਾਲੀ ਦੀ ਤਾਰੀਕ ਨੂੰ ਲੈ ਕੇ ਲੋਕਾਂ ਵਿਚ ਉਲਝਨ ਬਣੀ ਹੋਈ ਹੈ। ਇੰਟਰਨੈਟ ਉੱਪਰ 31 ਅਕਤੂਬਰ ਨੂੰ ਦਿਵਾਲੀ ਦਿਖਾਈ ਜਾ ਰਹੀ ਹੈ ਅਤੇ ਧਾਰਮਿਕ ਸ਼ਾਸਤਰਾਂ ਮੁਤਾਬਕ ਇੱਕ ਨਵੰਬਰ ਨੂੰ ਦੀਵਾਲੀ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ। ਪੰਡਿਤ ਕੋਲੋਂ ਹੀ ਸੁਣੋ ਕਿਉਂ ਦਿਵਾਲੀ ਇੱਕ ਨਵੰਬਰ ਨੂੰ ਮਨਾਉਣੀ ਚਾਹੀਦੀ ਹੈ, ਪੜ੍ਹੋ ਪੂਰੀ ਖ਼ਬਰ।

Diwali Date and time
31 ਅਕਤੂਬਰ ਨੂੰ ਜਾਂ 1 ਨਵੰਬਰ, ਇਸ ਵਾਰ ਦੀਵਾਲੀ ਕਦੋਂ ? (Etv Bharat)
author img

By ETV Bharat Punjabi Team

Published : Sep 30, 2024, 2:19 PM IST

Updated : Oct 6, 2024, 1:55 PM IST

ਲੁਧਿਆਣਾ: ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਦਿਨ ਭਗਵਾਨ ਸ੍ਰੀ ਰਾਮ 14 ਸਾਲਾਂ ਦਾ ਬਨਵਾਸ ਖ਼ਤਮ ਕਰ ਆਯੋਧਿਆ ਵਾਪਸ ਪਹੁੰਚੇ ਸਨ ਜਿਸ ਦੀ ਖੁਸ਼ੀ ਵਿੱਚ ਲੋਕਾਂ ਵੱਲੋਂ ਦੀ ਮਾਲਾ ਕੀਤੀ ਗਈ ਸੀ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਵਲੋਂ 52 ਰਾਜਿਆਂ ਨੂੰ ਵੀ ਨਾਲ ਰਿਹਾਅ ਕਰਵਾਇਆ ਗਿਆ ਸੀ ਜਿਸ ਨੂੰ ਲੈ ਕੇ ਖੁਸ਼ੀ ਵਿੱਚ ਦੀਪਮਾਲਾ ਕੀਤੀ ਗਈ ਸੀ।

31 ਅਕਤੂਬਰ ਨੂੰ ਜਾਂ 1 ਨਵੰਬਰ, ਇਸ ਵਾਰ ਦੀਵਾਲੀ ਕਦੋਂ ? (Etv Bharat (ਪੱਤਰਕਾਰ, ਲੁਧਿਆਣਾ))

ਦੀਵਾਲੀ ਦੀ ਤਰੀਕ ਨੂੰ ਲੈ ਕੇ ਉਲਝਣ ਕਿਉਂ?

ਇਸ ਤਿਉਹਾਰ ਨੂੰ ਲੈ ਕੇ ਲਕਸ਼ਮੀ ਪੂਜਨ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਅਮਾਵਸਿਆ ਦੀ ਰਾਤ ਨੂੰ ਦਿਵਾਲੀ ਮਨਾਈ ਜਾਂਦੀ ਹੈ, ਪਰ ਇਸ ਵਾਰ ਲੋਕਾਂ ਵਿੱਚ ਦੀਵਾਲੀ ਦੀ ਤਰੀਕ ਨੂੰ ਲੈ ਕੇ ਵੱਡੀ ਉਲਝਣ ਬਣੀ ਹੋਈ ਹੈ। ਅਮਾਵਸਿਆ 31 ਅਕਤੂਬਰ ਨੂੰ 3.55 ਮਿੰਟ ਉੱਤੇ ਸ਼ੁਰੂ ਹੁੰਦੀ ਹੈ ਅਤੇ ਇੱਕ ਨਵੰਬਰ ਨੂੰ ਸ਼ਾਮ 6.17 ਮਿੰਟ ਤੇ ਖ਼ਤਮ ਹੋ ਜਾਂਦੀ ਹੈ। ਜਿਸ ਦੇ ਚੱਲਦਿਆ ਕੁਝ ਲੋਕ 31 ਅਕਤੂਬਰ ਨੂੰ ਦਿਵਾਲੀ ਦੱਸ ਰਹੇ ਹਨ ਅਤੇ ਕੁਝ ਲੋਕ 1 ਨਵੰਬਰ ਨੂੰ।

ਦੀਵਾਲੀ 1 ਨਵੰਬਰ ਨੂੰ ਹੀ ਮਨਾਉਣੀ ਉਤਮ ਰਹੇਗੀ। ਜੋ ਤਿਥੀ ਸੂਰਜ ਚੜ੍ਹਨ ਵੇਲ੍ਹੇ ਆਉਂਦੀ ਹੈ, ਉਸ ਤਰੀਕ ਦਿਨ ਭਰ ਮੰਨੀ ਜਾਂਦੀ ਹੈ। ਸੋ, ਪਰਦੋਸ਼ਕਾਲ ਦੇ ਸਮੇਂ ਜੋ ਤਿਥੀ ਆਵੇਗੀ, ਉਹੀ ਤਰੀਕ ਦੀਵਾਲੀ ਲਈ ਸ਼ੁੱਭ ਮੰਨੀ ਜਾਵੇਗੀ। - ਦਿਨੇਸ਼ ਪਾਂਡੇ, ਪੰਡਿਤ

ਕਦੋ ਮਨਾਈ ਜਾਵੇਗੀ ਦੀਵਾਲੀ

ਇਸ ਦੇ ਸਬੰਧ ਵਿੱਚ ਜਦੋਂ ਅਸੀਂ ਨਾਮੀ ਪੰਡਿਤ ਦਿਨੇਸ਼ ਪਾਂਡੇ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਨੇ ਦੱਸਿਆ ਕਿ ਜਦੋਂ ਸੂਰਜ ਉਦੈ (ਚੜ੍ਹਦਾ) ਹੁੰਦਾ ਹੈ, ਤਾਂ ਜਿਹੜਾ ਸਮਾਂ ਹੁੰਦਾ ਹੈ, ਉਸ ਦੇ ਹਿਸਾਬ ਨਾਲ ਹੀ ਦਿਵਾਲੀ ਬਣਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇੱਕ ਅਕਤੂਬਰ ਨੂੰ ਸੂਰਜ ਚੜ੍ਹਣ ਦੇ ਸਮੇਂ ਅਮਾਵਸਿਆ ਹੈ ਅਤੇ ਛਿਪਣ ਤੋਂ ਬਾਅਦ ਤੱਕ ਇਹ ਸਮਾਂ ਰਹਿੰਦਾ ਹੈ। ਇਸ ਦੇ ਕਾਰਨ ਹੀ ਦਿਵਾਲੀ ਇੱਕ ਨਵੰਬਰ ਨੂੰ ਮਨਾਉਣੀ ਚਾਹੀਦੀ ਹੈ।

ਬੇਸ਼ੱਕ ਇੰਟਰਨੈਟ ਉਪਰ 31 ਅਕਤੂਬਰ ਦੀ ਤਰੀਕ ਦਿਖਾਈ ਜਾ ਰਹੀ ਹੈ, ਤਾਂ ਇਸ ਬਾਰੇ ਉਨ੍ਹਾਂ ਨੇ ਕਿਹਾ ਕਿ ਜੋ ਤਰੀਕ ਅਸੀਂ ਅਪਡੇਟ ਕਰਦੇ ਹਾਂ ਇੰਟਰਨੈਟ ਉਹੀ ਚੱਕ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੁਝ ਕੁ ਰਾਜਾਂ ਵਿੱਚ ਬੇਸ਼ੱਕ ਸੂਰਜ ਛਿਪਣ ਦਾ ਸਮਾਂ ਅਲੱਗ ਹੋਵੇਗਾ ਹੋ ਸਕਦਾ ਹੈ, ਹੋ ਸਕਦਾ ਇਸ ਲਈ 31 ਅਕਤੂਬਰ ਨੂੰ ਦੀਵਾਲੀ ਮਨਾਉਣ ਬਾਰੇ ਸੋਚ ਰਹੇ ਹੋਣ, ਪਰ ਅਸਲ ਤਰੀਕ ਦਿਵਾਲੀ ਦੀ ਇੱਕ ਨਵੰਬਰ ਹੀ ਨਿਕਲ ਰਹੀ ਹੈ।

Last Updated : Oct 6, 2024, 1:55 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.