ETV Bharat / bharat

ਮੁੰਬਈ ਤੱਟ ਦੇ ਨੇੜੇ ਪਲਟੀ ਕਿਸ਼ਤੀ, ਇੱਕ ਦੀ ਮੌਤ, ਜਾਣੋ ਅੱਗੇ ਦੀ ਅਪਡੇਟ - BOAT CAPSIZES

ਮੁੰਬਈ ਦੇ ਤੱਟ ਨੇੜੇ ਕਿਸ਼ਤੀ ਪਲਟਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਸੱਤ ਯਾਤਰੀ ਅਜੇ ਵੀ ਲਾਪਤਾ ਹਨ।

BOAT CAPSIZES NEAR GATEWAY MUMBAI
ਮੁੰਬਈ ਤੱਟ ਦੇ ਨੇੜੇ ਪਲਟੀ ਕਿਸ਼ਤੀ (ETV Bharat)
author img

By PTI

Published : 3 hours ago

ਮੁੰਬਈ: ਮਹਾਰਾਸ਼ਟਰ 'ਚ ਮੁੰਬਈ ਦੇ ਤੱਟ ਨੇੜੇ ਬੁੱਧਵਾਰ ਨੂੰ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟ ਗਈ। ਇਸ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ 66 ਲੋਕਾਂ ਦਾ ਬਚਾਅ ਹੋ ਗਿਆ। ਹਾਲਾਂਕਿ ਕਿਸ਼ਤੀ 'ਚ ਸਵਾਰ ਕਰੀਬ ਇਕ ਦਰਜਨ ਹੋਰ ਲੋਕਾਂ ਦੀ ਭਾਲ ਜਾਰੀ ਹੈ।

ਪੀਟੀਆਈ ਮੁਤਾਬਿਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਹੈ ਕਿ ਮੁੰਬਈ ਤੱਟ 'ਤੇ ਪਲਟਣ ਵਾਲੀ ਕਿਸ਼ਤੀ ਦੇ ਪੰਜ ਤੋਂ ਸੱਤ ਯਾਤਰੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਇਸ ਸੰਬੰਧ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨੀਲਕਮਲ ਨਾਮ ਦੀ ਕਿਸ਼ਤੀ ਮੁੰਬਈ ਦੇ ਨੇੜੇ ਇੱਕ ਪ੍ਰਸਿੱਧ ਸੈਲਾਨੀ ਸਥਾਨ ਐਲੀਫੈਂਟਾ ਟਾਪੂ ਵੱਲ ਜਾ ਰਹੀ ਸੀ, ਜਿਸ ਦੌਰਾਨ ਇਹ ਪਲਟ ਗਈ। ਉਸ ਨੇ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਇੱਕ ਛੋਟੀ ਕਿਸ਼ਤੀ ਨੀਲਕਮਲ ਨਾਲ ਟਕਰਾ ਗਈ।

ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਲ ਸੈਨਾ ਅਤੇ ਤੱਟ ਰੱਖਿਅਕਾਂ ਨੇ ਵੱਡੇ ਪੱਧਰ 'ਤੇ ਬਚਾਅ ਮੁਹਿੰਮ ਚਲਾਈ ਹੈ, ਜਿਸ ਵਿਚ 11 ਨੇਵੀ ਕਿਸ਼ਤੀਆਂ, ਤਿੰਨ ਸਮੁੰਦਰੀ ਪੁਲਿਸ ਦੀਆਂ ਕਿਸ਼ਤੀਆਂ ਅਤੇ ਇਕ ਕੋਸਟ ਗਾਰਡ ਦੀ ਕਿਸ਼ਤੀ ਖੇਤਰ ਵਿਚ ਤਾਇਨਾਤ ਕੀਤੀ ਗਈ ਹੈ।

ਅਧਿਕਾਰੀ ਨੇ ਦੱਸਿਆ ਕਿ ਚਾਰ ਹੈਲੀਕਾਪਟਰ ਵੀ ਖੋਜ ਅਤੇ ਬਚਾਅ ਕਾਰਜ 'ਚ ਲੱਗੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਿਸ, ਜਵਾਹਰ ਲਾਲ ਨਹਿਰੂ ਪੋਰਟ ਅਥਾਰਟੀ ਦੇ ਕਰਮਚਾਰੀ ਅਤੇ ਇਲਾਕੇ ਦੇ ਮਛੇਰੇ ਵੀ ਬਚਾਅ ਕਾਰਜ 'ਚ ਲੱਗੇ ਹੋਏ ਹਨ। ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.