ਮੁੰਬਈ: ਮਸ਼ਹੂਰ ਰੈਪਰ-ਗਾਇਕ ਰਫ਼ਤਾਰ ਆਪਣੀ ਪਹਿਲੀ ਪਤਨੀ ਕੋਮਲ ਵੋਹਰਾ ਤੋਂ ਤਲਾਕ ਦੇ ਪੰਜ ਸਾਲ ਬਾਅਦ ਫੈਸ਼ਨ ਸਟਾਈਲਿਸਟ ਮਨਰਾਜ ਜਵੰਦਾ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਹਾਲਾਂਕਿ, ਰਫ਼ਤਾਰ ਵੱਲੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰ ਇੰਟਰਨੈੱਟ 'ਤੇ ਇੱਕ ਈਵੈਂਟ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾਂ ਲਗਾਇਆ ਜਾ ਰਿਹਾ ਹੈ ਕਿ ਕਾਰਡਬੋਰਡ 'ਤੇ ਰਫ਼ਤਾਰ ਅਤੇ ਮਨਰਾਜ ਦੇ ਨਾਂਅ ਲਿਖੇ ਹੋਏ ਹਨ। ਇਸ ਤੋਂ ਇਲਾਵਾ ਕੁਝ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ, ਜਿਸ 'ਚ ਦੋਵੇਂ ਡਾਂਸ ਕਰਦੇ ਨਜ਼ਰ ਆ ਰਹੇ ਹਨ।
Congratulations Raftaar bhai😍 pic.twitter.com/q4tBBTRAP3
— Govind (@saygovind) January 31, 2025
ਆਨਲਾਈਨ ਤਸਵੀਰਾਂ ਨੇ ਪੈਦਾ ਕੀਤੀ ਸਨਸਨੀ
ਰਫ਼ਤਾਰ ਅਤੇ ਮਨਰਾਜ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਨਲਾਈਨ ਕਈ ਅਫਵਾਹਾਂ ਉੱਡ ਰਹੀਆਂ ਹਨ ਅਤੇ ਪ੍ਰਸ਼ੰਸਕ ਸੱਚਾਈ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਉਹ ਸੱਚਮੁੱਚ ਵਿਆਹ ਕਰ ਰਹੇ ਹਨ, ਜਦਕਿ ਹਰ ਕੋਈ ਇਹ ਜਾਣਨ ਲਈ ਵੀ ਉਤਸੁਕ ਹੈ ਕਿ ਮਨਰਾਜ ਜਵੰਦਾ ਕੌਣ ਹੈ?
So cute!!😭✨❤️🤌🏻
— SUPER PANEER 🍋🦕 (@paneeerShwarma) January 31, 2025
Nazar na lage 🥹🧿🧿🧿🧿🧿🧿🧿congratulations Raftaar ❤️ pic.twitter.com/YxyDywCGMu
ਕੌਣ ਹੈ ਮਨਰਾਜ ਜਵੰਦਾ?
ਮਨਰਾਜ ਜਵੰਦਾ ਇੱਕ ਫੈਸ਼ਨ ਸਟਾਈਲਿਸਟ ਹੈ। ਉਸਨੇ ਕੁਝ ਸੰਗੀਤ ਵੀਡੀਓਜ਼ ਅਤੇ ਰਿਐਲਿਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਮੀਡੀਆ ਵਿੱਚ ਆਪਣੀ ਬੀਐਸਸੀ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਉਹ ਮੁੰਬਈ ਚਲੀ ਗਈ ਅਤੇ ਐਫਏਡੀ ਇੰਟਰਨੈਸ਼ਨਲ ਤੋਂ ਸਟਾਈਲਿੰਗ ਕੋਰਸ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਕਾਸਟਿਊਮ ਸਟਾਈਲਿਸਟ ਅਤੇ ਡਿਜ਼ਾਈਨਰ ਦੇ ਤੌਰ 'ਤੇ ਕਈ ਫਿਲਮਾਂ 'ਚ ਕੰਮ ਕੀਤਾ। ਇਸ ਤੋਂ ਇਲਾਵਾ ਉਸਨੇ ਫਿਲਮਾਂ 'ਚ ਬਤੌਰ ਅਦਾਕਾਰਾ ਵੀ ਕੰਮ ਕੀਤਾ।
Raftaar dancing with manraj at their wedding ❤️🕺🏻 pic.twitter.com/gpO3NRUSka
— Kraxxx (@_Krraaxxx_) January 31, 2025
ਤੁਹਾਨੂੰ ਦੱਸ ਦੇਈਏ ਕਿ 2020 ਵਿੱਚ ਰਫ਼ਤਾਰ ਨੇ ਵਿਆਹ ਦੇ ਛੇ ਸਾਲ ਬਾਅਦ ਆਪਣੀ ਪਹਿਲੀ ਪਤਨੀ ਕੋਮਲ ਤੋਂ ਤਲਾਕ ਲਈ ਅਰਜ਼ੀ ਦਿੱਤੀ ਸੀ। ਹਾਲਾਂਕਿ, ਕੋਰੋਨਾਵਾਇਰਸ ਮਹਾਂਮਾਰੀ ਦੇ ਕਾਰਨ ਪ੍ਰਕਿਰਿਆ ਵਿੱਚ ਦੇਰੀ ਹੋਈ ਅਤੇ ਤਲਾਕ ਜੂਨ 2022 ਵਿੱਚ ਹੋਇਆ।
ਇਹ ਵੀ ਪੜ੍ਹੋ: