ETV Bharat / state

ਟਰਾਲੇ 'ਚ ਲੁਕਾ ਕੇ ਲਿਆ ਰਹੇ ਭੁੱਕੀ 5 ਗੱਟੇ ਸਣੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ - POPPY TWO YOUTHS ARRESTED - POPPY TWO YOUTHS ARRESTED

Two youth arrested with 100 kg poppy: ਬਠਿੰਡਾ ਪੁਲਿਸ ਵੱਲੋਂ ਬੀਕਾਨੇਰ ਨੈਸ਼ਨਲ ਹਾਈਵੇ 'ਤੇ ਸ਼ੱਕੀ ਬਾਹਨਾ ਦੀ ਜਾਂਚ ਦੌਰਾਨ ਜਾ ਰਹੇ ਟਰਾਲੇ ਵਿੱਚੋਂ 100 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ ਅਤੇ ਦੋ ਮੁਲਜ਼ਮਾਂ ਨੂੂੰ ਵੀ ਕਾਬੂ ਕੀਤਾ ਗਿਆ ਹੈ। ਪੜ੍ਹੋ ਪੂਰੀ ਖਬਰ...

Two youth arrested with 100 kg poppy
ਭੁੱਕੀ 5 ਗੱਟੇ ਸਣੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ (ETV Bharat (ਪੱਤਰਕਾਰ, ਬਠਿੰਡਾ))
author img

By ETV Bharat Punjabi Team

Published : Sep 30, 2024, 2:15 PM IST

ਬਠਿੰਡਾ: ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿੱਢੀ ਗਈ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਕਪਤਾਨ ਅਮਨੀਤ ਕੌਂਡਲ ਦੀ ਅਗਵਾਈ ਹੇਠ ਥਾਣਾ ਸੰਗਤ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਟਰੱਕ ਵਿਚੋਂ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

ਭੁੱਕੀ 5 ਗੱਟੇ ਸਣੇ ਦੋ ਨੌਜਵਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ (ETV Bharat (ਪੱਤਰਕਾਰ, ਬਠਿੰਡਾ))

100 ਕਿਲੋ ਭੁੱਕੀ ਬਰਾਮਦ

ਨਸ਼ਾ ਖਿਲਾਫ ਬਠਿੰਡਾ ਪੁਲਿਸ ਨੂੰ ਉਸ ਮੌਕੇ ਸਫਲਤਾ ਮਿਲੀ, ਜਦੋਂ ਬਠਿੰਡਾ ਬੀਕਾਨੇਰ ਨੈਸ਼ਨਲ ਹਾਈਵੇ 'ਤੇ ਪੁਲਿਸ ਵੱਲੋਂ ਸ਼ੱਕੀ ਬਾਹਨਾ ਦੀ ਜਾਂਚ ਦੌਰਾਨ ਇੱਕ ਟਰਾਲੇ ਵਿੱਚੋਂ 100 ਕਿਲੋ ਭੁੱਕੀ ਬਰਾਮਦ ਕਰਕੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਅਮਨੀਤ ਕੌਂਡਲ ਆਈ.ਪੀ.ਐੱਸ, ਐੱਸ.ਐੱਸ.ਪੀ ਨੇ ਦੱਸਿਆਂ ਕਿ ਮੈਡਮ ਹਿਨਾ ਗੁਪਤਾ ਪੀ.ਪੀ.ਐੱਸ, ਡੀ.ਐੱਸ.ਪੀ ਬਠਿੰਡਾ ਦਿਹਾਤੀ, ਸ਼੍ਰੀ ਹਰਵਿੰਦਰ ਸਿੰਘ ਸਰਾਂ, ਪੀ.ਪੀ.ਐੱਸ ਡੀ.ਐੱਸ.ਪੀ ਐੱਨ.ਡੀ.ਪੀ.ਐੱਸ ਦੀ ਅਗਵਾਈ ਵਿੱਚ ਥਾਣਾ ਸੰਗਤ ਨੇ 2 ਵਿਅਕਤੀਆਂ ਨੂੰ ਕਾਬੂ ਕਰਕੇ ਇੱਕ ਟਰੱਕ (ਘੋੜਾ) ਵਿੱਚੋਂ ਇੱਕ ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ।

ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ

ਅਮਨੀਤ ਕੌਂਡਲ ਨੇ ਦੱਸਿਆ ਕਿ ਥਾਣਾ ਸੰਗਤ ਪੁਲਿਸ ਦੀ ਟੀਮ ਵੱਲੋਂ ਡੱਬਵਾਲੀ ਮੇਨ ਰੋਡ ਤੇ' ਸ਼ੱਕੀ ਵਿਅਕਤੀਆਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿੱਚ ਸਪੈਸ਼ਲ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਗਸ਼ਤ ਪੁਲਿਸ ਟੀਮ ਪਿੰਡ ਪਥਰਾਲਾ ਕੋਲ ਪਹੁੰਚੀ ਤਾਂ ਇੱਕ ਟਰੱਕ ਨੰਬਰ ਪੀ.ਬੀ 03 ਏ.ਜੇ 8097 ਸੜਕ 'ਤੇ ਖੜਾ ਸੀ, ਪੁਲਿਸ ਦੀ ਟੀਮ ਨੂੰ ਦੇਖ ਕੇ ਉਹ ਟਰੱਕ ਤੋਰਨ ਲੱਗੇ ਤਾਂ ਪੁਲਿਸ ਟੀਮ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਟਰੱਕ ਨੂੰ ਰੋਕ ਕੇ ਤਲਾਸ਼ੀ ਕੀਤੀ।

ਮੁਲਜ਼ਮਾਂ 'ਤੇ ਮੁੱਕਦਮਾ ਦਰਜ

ਅਮਨੀਤ ਕੌਂਡਲ ਨੇ ਦੱਸਿਆ ਟਰੱਕ ਵਿੱਚ 2 ਵਿਅਕਤੀ ਸਵਾਰ ਸਨ। ਟਰੱਕ ਵਿੱਚੋਂ 5 ਗੱਟੇ ਪਲਾਸਟਿਕ ਭੁੱਕੀ ਡੋਡੇ ਪੋਸਤ ਬਰਾਮਦ ਕੀਤੇ ਗਏ। ਜਿਨ੍ਹਾਂ ਦਾ ਕੁੱਲ ਭਾਰ 100 ਕਿੱਲੋ ਸੀ। ਟਰੱਕ ਸਵਾਰ ਦੋਨਾਂ ਵਿਅਕਤੀਆਂ ਦੀ ਪਛਾਣ ਰਣਜੀਤ ਸਿੰਘ ਉਰਫ ਨਿੱਕਾ ਵਾਸੀ ਭੱਠਲਾਂ, ਰੋਡ ਧਨੌਲਾ, ਜ਼ਿਲ੍ਹਾ ਬਰਨਾਲਾ ਅਤੇ ਸਰਾਜ ਖਾਨ ਵਾਸੀ ਸੰਗੀ ਪੱਤੀ ਕਾਲੇਕੇ, ਜ਼ਿਲ੍ਹਾ ਬਰਨਾਲਾ ਵਜੋ ਹੋਈ। ਦੋਨਾਂ ਮੁਲਜ਼ਮਾਂ 'ਤੇ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਭੁੱਕੀ ਡੋਡੇ ਪੋਸਤ ਕਿੱਥੋ ਲੈ ਕੇ ਆਏ ਸਨ ਅਤੇ ਕਿੱਥੇ ਅੱਗੇ ਦੇਣਾ ਹੈ, ਇਸ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.