ETV Bharat / entertainment

ਬੱਬੂ ਮਾਨ ਦੀ ਫਿਲਮ 'ਸੁੱਚਾ ਸੂਰਮਾ' ਉਤੇ ਵੱਡਾ ਆਫਰ, ਫਿਲਮ ਦੀ ਟਿਕਟ ਉਤੇ ਮਿਲੇਗਾ ਇੱਕ ਨਾਲ ਇੱਕ ਫ੍ਰੀ ਪੀਜ਼ਾ - Big Offer on Sucha Soorma - BIG OFFER ON SUCHA SOORMA

Babbu Maan Film Sucha: 20 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਬੱਬੂ ਮਾਨ ਸਟਾਰਰ ਪੰਜਾਬੀ ਫਿਲਮ 'ਸੁੱਚਾ ਸੂਰਮਾ' ਉਤੇ ਪ੍ਰਸ਼ੰਸਕਾਂ ਨੂੰ ਵੱਡਾ ਆਫਰ ਮਿਲ ਰਿਹਾ ਹੈ, ਆਓ ਇਸ ਆਫਰ ਬਾਰੇ ਵਿਸਥਾਰ ਨਾਲ ਜਾਣੀਏ।

Babbu Maan Film Sucha
Babbu Maan Film Sucha (instagram)
author img

By ETV Bharat Entertainment Team

Published : Sep 30, 2024, 2:26 PM IST

Updated : Sep 30, 2024, 5:46 PM IST

Big Offer on Babbu Maan Film Sucha Soorma: ਬੱਬੂ ਮਾਨ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ 'ਸੁੱਚਾ ਸੂਰਮਾ' ਨਾਲ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। 20 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਇਸ ਫਿਲਮ ਨੂੰ ਹੁਣ ਤੱਕ ਰਿਲੀਆਂ-ਮਿਲੀਆਂ ਪ੍ਰਤੀਕਿਰਿਆਵਾਂ ਪ੍ਰਾਪਤ ਹੋਈਆਂ ਹਨ।

ਹੁਣ ਅਦਾਕਾਰ-ਗਾਇਕ ਬੱਬੂ ਮਾਨ ਦੇ ਵੱਡੇ ਫੈਨ ਨੇ ਇਸ ਫਿਲਮ ਉਤੇ ਪ੍ਰਸ਼ੰਸਕਾਂ ਨੂੰ ਇੱਕ ਅਜਿਹਾ ਆਫਰ ਦਿੱਤਾ ਹੈ, ਜੋ ਕਿ ਇੱਕ ਜਾਂ ਦੋ ਦਿਨ ਲਈ ਨਹੀਂ ਬਲਕਿ ਪੂਰੇ ਇੱਕ ਮਹੀਨੇ ਲਈ ਹੈ।

ਆਖਰ ਕੀ ਹੈ ਇਹ ਆਫਰ: ਦਰਅਸਲ, ਸ਼ੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਕਿ ਰਵਿੰਦਰ ਵੜਿੰਗ ਨਾਮ ਦੇ ਬੰਦੇ ਨੇ ਸਾਂਝੀ ਕੀਤੀ ਹੈ, ਜਿਸ ਵਿੱਚ ਗੁਰਵਿੰਦਰ ਸਿੰਘ ਨਾਂਅ ਦਾ ਵਿਅਕਤੀ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਸੁੱਚਾ ਸੂਰਮਾ ਫਿਲਮ ਦੇਖ ਕੇ ਆਏ ਲੋਕਾਂ ਲਈ ਇੱਕ ਸਪੈਸ਼ਲ ਆਫਰ ਰੱਖਿਆ ਹੈ, ਜਿਸ ਵਿੱਚ ਉਹ ਟਿਕਟ ਦਿਖਾ ਕੇ ਇੱਕ ਨਾਲ ਇੱਕ ਫ੍ਰੀ ਪੀਜ਼ਾ ਪ੍ਰਾਪਤ ਕਰ ਸਕਦੇ ਹਨ।

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਵਿੰਦਰ ਵੜਿੰਗ ਨੇ ਲਿਖਿਆ ਹੈ, "ਸੁੱਚਾ ਸੂਰਮਾ ਫਿਲਮ ਲਈ ਗੁਰਵਿੰਦਰ ਸਿੰਘ ਵੀਰ ਵੱਲੋਂ ਆਫਰ...ਜਿਹੜਾ ਕੋਈ ਸੱਜਣ ਫਿਲਮ ਦੇਖ ਕੇ ਆਵੇਗਾ ਅਤੇ ਨਾਲ ਟਿਕਟ ਲੈ ਕੇ ਆਵੇਗਾ, ਉਹ ਟਿਕਟ ਉਤੇ ਇੱਕ ਪੀਜ਼ੇ ਨਾਲ ਇੱਕ ਪੀਜ਼ਾ ਮੁਫ਼ਤ ਲੈ ਸਕਦਾ ਹੈ। ਨਾਲੇ ਪੀਜ਼ਾ ਖਾਵੇ ਅਤੇ ਨਾਲੇ ਉਸ ਤੋਂ ਬਾਅਦ ਫਿਲਮ ਦੇਖੇ। ਪਰ ਸ਼ਰਤ ਇਹ ਹੈ ਕਿ ਛੁੱਟੀ ਵਾਲੇ ਦਿਨ ਫਿਲਮ ਦੇਖਣ ਵਾਲੇ ਲਈ ਆਫਰ ਨਹੀਂ ਹੈ।"

ਇਸ ਦੌਰਾਨ ਜੇਕਰ ਫਿਲਮ ਬਾਰੇ ਗੱਲ ਕਰੀਏ ਤਾਂ ਸੁੱਚਾ ਸੂਰਮਾ ਇੱਕ ਸਦੀ ਤੋਂ ਵੱਧ ਪੁਰਾਣੀ ਪੰਜਾਬੀ ਲੋਕ-ਕਥਾ ਹੈ। ਸੁੱਚਾ ਸਿੰਘ ਦੇ ਰੂਪ ਵਿੱਚ ਜਨਮੇ ਇੱਕ ਚੌੜੇ ਜੁੱਸੇ ਵਾਲੇ ਵਿਅਕਤੀ ਦੀ ਇਹ ਪੂਰੀ ਕਹਾਣੀ ਹੈ। ਉਸਦੀ ਕਹਾਣੀ ਉਹਨਾਂ ਘਟਨਾਵਾਂ ਵਿੱਚ ਉਲਝੀ ਹੈ, ਜਿਸ ਕਾਰਨ ਉਸਦੇ ਕਿਰਦਾਰ ਵਿੱਚ ਉਥਲ-ਪੁਥਲ ਹੁੰਦੀ ਹੈ, ਇਸ ਲਈ ਉਹ ਸੁੱਚਾ ਸੂਰਮਾ ਵਿੱਚ ਬਦਲ ਜਾਂਦਾ ਹੈ। ਫਿਲਮ ਦੇ ਡਾਇਲਾਗ ਗੁਰਪ੍ਰੀਤ ਰਟੌਲ ਨੇ ਲਿਖੇ ਹਨ ਅਤੇ ਨਿਰਦੇਸ਼ਨ ਅਮਿਤੋਜ ਮਾਨ ਨੇ ਕੀਤਾ ਹੈ।

ਇਹ ਵੀ ਪੜ੍ਹੋ:

Last Updated : Sep 30, 2024, 5:46 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.