ਹੈਦਰਾਬਾਦ: ਸਭ ਦੀਆਂ ਅਰਦਾਸਾਂ ਕਬੂਲ ਹੋਈਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ 'ਚੋਂ ਛੁੱਟੀ ਮਿਲ ਗਈ ਹੈ। ਮੁੱਖ ਮੰਤਰੀ ਮਾਨ ਪਿਛਲੇ 4 ਦਿਨ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਸਨ। ਪੇਟ 'ਚ ਦਰਦ ਦੇ ਚੱਲਦੇ ਸੀਐਮ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿਸ ਨੂੰ ਪਹਿਲਾਂ ਰੂਟੀਨ ਚੈਅਕੱਪ ਦੱਸਿਆ ਜਾ ਰਿਹਾ ਸੀ ਪਰ ਫਿਰ ਡਾਕਟਰਾਂ ਨੇ ਮੁਤਾਬਿਕ ਉਨ੍ਹਾਂ ਦੇ ਕੁੱਝ ਟੈਸਟ ਕਰਵਾਏ ਗਏ, ਜਿੰਨ੍ਹਾਂ ਦੀ ਰਿਪੋਰਟ ਆਉਣ ਮਗਰੋਂ ਅੱਜ ਸੀਐਮ ਘਰ ਆ ਗਏ ਹਨ। ਅੱਜ ਸਵੇਰੇ ਕਈ ਵਿਧਾਇਕ ਅਤੇ ਮੰਤਰੀ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ। ਇਨ੍ਹਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹਰਜੋਤ ਸਿੰਘ ਬੈਂਸ ਸ਼ਾਮਿਲ ਹਨ।
ਸੀਐੱਮ ਦੀ ਸਿਹਤ ਬਾਰੇ ਡਾਕਟਰਾਂ ਦਾ ਬਿਆਨ
ਦਰਅਸਲ ਕੱਲ ਹਸਪਤਾਲ ਵੱਲੋਂ ਜਾਰੀ ਮੀਡੀਆ ਬੁਲੇਟਿਨ ਮੁਤਾਬਿਕ ਸ਼ਨੀਵਾਰ ਨੂੰ ਸੀਐਮ ਮਾਨ ਦੇ ਦਿਲ ਦੇ ਰੋਗਾਂ ਸੰਬੰਧੀ ਕੁਝ ਟੈਸਟ ਕੀਤੇ ਗਏ। ਉਸ ਦੀ ਰਿਪੋਰਟ ਠੀਕ ਆ ਗਈ ਹੈ ਅਤੇ ਉਸ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਫੋਰਟਿਸ ਹਸਪਤਾਲ ਮੋਹਾਲੀ ਦੇ ਕਾਰਡੀਓਲਾਜੀ ਵਿਭਾਗ ਦੇ ਡਾਇਰੈਕਟਰ ਅਤੇ ਮੁਖੀ ਡਾ. ਆਰ.ਕੇ. ਜਸਵਾਲ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਾਂਚ ਕੀਤੀ ਗਈ। ਸੀਐਮ ਦੇ ਕਲੀਨਿਕਲ ਮਾਪਦੰਡਾਂ ਵਿੱਚ ਮਹੱਤਵਪੂਰਨ ਸੁਧਾਰ ਦੇ ਸੰਕੇਤ ਮਿਲੇ ਹਨ। ਉਸ ਨੇ ਪਲਮਨਰੀ ਆਰਟਰੀ ਪ੍ਰੈਸ਼ਰ ਦੇ ਵਧਣ ਦੇ ਇਲਾਜ ਲਈ ਵੀ ਚੰਗੀ ਪ੍ਰਤੀਕਿਰਿਆ ਦਿੱਤੀ ਹੈ। ਫਿਲਹਾਲ ਮੁੱਖ ਮੰਤਰੀ ਦੇ ਸਾਰੇ ਜ਼ਰੂਰੀ ਅੰਗ ਪੂਰੀ ਤਰ੍ਹਾਂ ਸਥਿਰ ਹਨ। ਪੈਥੋਲੋਜੀਕਲ ਟੈਸਟਾਂ ਨੇ ਸੰਤੋਸ਼ਜਨਕ ਸੁਧਾਰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੁੱਖ ਮੰਤਰੀ ਰੁਟੀਨ ਚੈਕਅੱਪ ਲਈ ਹਸਪਤਾਲ ਗਏ ਸਨ ਪਰ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਅੱਜ ਉਨ੍ਹਾਂ ਛੁੱਟੀ ਦਿੱਤੀ ਗਈ ਹੈ।
ਮਜੀਠੀਆ ਨੇ ਮੁੱਖ ਮੰਤਰੀ ਬਾਰੇ ਕੀ ਕਿਹਾ ਸੀ ?
ਜੋ ਮੇਰੇ ਕੋਲ ਜਾਣਕਾਰੀ ਹੈ 👇
— Bikram Singh Majithia (@bsmajithia) September 26, 2024
👉CM ਨੂੰ Liver cirrhosis ਨੇ ਜੋ ਮੈ ਪਹਿਲਾਂ ਵੀ ਕਿਹਾ ਸੀ❗️
👉 liver ਕਰਾਉਣਾ ਪੈ ਸਕਦਾ ਹੈ TRANSPLANT ❗️
👉 ਪੰਜਾਬ ਸਰਕਾਰ ਅਤੇ fortis hospital ਨੂੰ cm ਦਾ Heath bulletin ਕਰਨਾ ਚਾਹੀਦਾ ਹੈ ਜਾਰੀ❗️ @BhagwantMann pic.twitter.com/WgpYR3aiNG
26 ਸਤੰਬਰ 2024 ਯਾਨੀ ਕਿ 2 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ "ਤੱਥਾਂ ਨੂੰ ਛੁਪਾਇਆ ਗਿਆ ਹੈ। ਮੇਰੇ ਕੋਲ ਜਾਣਕਾਰੀ ਹੈ ਕਿ ਬੀਤੀ ਰਾਤ ਉਹ 2-3 ਵਾਰ ਬੇਹੋਸ਼ ਹੋਏ ਅਤੇ ਸਾਹ ਲੈਣ ਵਿੱਚ ਵੀ ਤਕਲੀਫ ਹੋਈ।" ਮਜੀਠੀਆ ਨੇ ਆਪਣੇ ਵੀਡੀਓ ਵਿੱਚ ਕਿਹਾ, "ਮੈਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਹੈ ਕਿ ਮੁੱਖ ਮੰਤਰੀ ਲੀਵਰ ਸਿਰੋਸਿਸ ਤੋਂ ਪੀੜਤ ਹਨ। ਉਨ੍ਹਾਂ ਨੂੰ ਆਪਣੀ ਹਾਲਤ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਨਹੀਂ ਤਾਂ ਲਿਵਰ ਟਰਾਂਸਪਲਾਂਟ ਹੀ ਇੱਕੋ ਇੱਕ ਵਿਕਲਪ ਹੋਵੇਗਾ। ਲਿਵਰ ਟਰਾਂਸਪਲਾਂਟ ਨਾਲ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਅਤੇ ਇਹ ਆਮ ਕੰਮਕਾਜ ਨੂੰ ਪ੍ਰਭਾਵਿਤ ਕਰਦਾ ਹੈ।"
ਉਧਰ ਦੂਜੇ ਪਾਸੇ ਮੁੱਖ ਮੰਤਰੀ ਛੁੱਟੀ ਮਿਲਦੇ ਹੀ ਐਕਸ਼ਨ ਮੂਡ 'ਚ ਨਜ਼ਰ ਆ ਰਹੇ ਹਨ।ਛੁੱਟੀ ਮਿਲਦੇ ਹੀ ਭਗਵੰਤ ਮਾਨ ਨੇ ਸ਼ਾਮ ਨੂੰ 5 ਵਜੇ ਮੀਟਿੰਗ ਦਾ ਐਲਾਨ ਵੀ ਕਰ ਦਿੱਤਾ ਹੈ।ਮੁੱਖ ਮੰਤਰੀ ਝੋਨੇ ਦੇ ਪ੍ਰਬੰਧਾਂ ਦੀ ਨਿਗਰਾਨੀ ਸਬੰਧੀ ਮੀਟਿੰਗ ਕਰਨਗੇ।
- ਪਿਛਲੇ ਦੋ ਦਿਨ ਤੋਂ ਮੁੱਖ ਮੰਤਰੀ ਮਾਨ ਹਸਪਤਾਲ 'ਚ ਦਾਖਲ, ਹਾਲੇ ਨਹੀਂ ਮਿਲੀ ਛੁੱਟੀ, ਜਾਣੋ ਕੀ ਆਈ ਰਿਪੋਰਟ... - Cm Mann Health Update
- CM ਭਗਵੰਤ ਮਾਨ ਦੀ ਸਿਹਤ ਨੂੰ ਲੈਕੇ ਆਈ ਅਪਡੇਟ, ਅਜੇ ਹਸਪਤਾਲ 'ਚ ਹੀ ਦਾਖਲ ਹਨ ਮਾਨ - CM Mann Health
- ਮੁੱਖ ਮੰਤਰੀ ਮਾਨ ਅੱਜ ਤੀਜੇ ਦਿਨ ਵੀ ਹਸਪਤਾਲ ਭਰਤੀ, ਜਾਣੋ, ਸਿਹਤ ਨੂੰ ਲੈਕੇ ਫੋਰਟਿਸ ਹਸਪਤਾਲ ਨੇ ਦਿੱਤਾ ਇਹ ਵੱਡਾ ਅਪਡੇਟ - Chief Minister Manns health