ETV Bharat / entertainment

ਖੁਸ਼ਖਬਰੀ...ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ ਇਹ ਦਿਲ ਨੂੰ ਛੂਹ ਲੈਣ ਵਾਲੀ ਵੱਡੀ ਫਿਲਮ, ਚਾਰ ਦਿਨ ਬਾਅਦ ਦੇਵੇਗੀ ਦਸਤਕ - Moh returns to cinemas

Punjabi Film Moh Re Release: ਸਾਲ 2022 ਵਿੱਚ ਰਿਲੀਜ਼ ਹੋਈ ਗੀਤਾਜ਼ ਬਿੰਦਰਖੀਆ ਅਤੇ ਸਰਗੁਣ ਮਹਿਤਾ ਸਟਾਰਰ ਪੰਜਾਬੀ ਫਿਲਮ 'ਮੋਹ' ਨੂੰ ਦੁਬਾਰਾ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਕਿ ਜਲਦ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ।

Moh returns to cinemas on 4th October
Moh returns to cinemas on 4th October (instagram)
author img

By ETV Bharat Entertainment Team

Published : Sep 29, 2024, 5:51 PM IST

ਚੰਡੀਗੜ੍ਹ: ਸਾਲ 2022 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਮੋਹ' ਟਿਕਟ ਖਿੜਕੀ ਉਤੇ ਉਮੀਦ ਅਨੁਸਾਰ ਸਫਲਤਾ ਹਾਸਿਲ ਕਰਨ ਵਿੱਚ ਅਸਫ਼ਲ ਰਹੀ ਸੀ, ਜਿਸ ਨੂੰ ਸਿਨੇਮਾ ਦੇ ਬਦਲੇ ਅਨੁਕੂਲ ਮਾਹੌਲ ਤੋਂ ਬਾਅਦ ਫਿਰ ਰੀ-ਰਿਲੀਜ਼ ਕੀਤਾ ਜਾ ਰਿਹਾ ਹੈ, ਜੋ ਜਲਦ ਮੁੜ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਸਾਈ ਨਰੋਤਮ ਜੀ ਸਟੂਡਿਓਜ਼', 'ਟਿਪਸ ਫਿਲਮਜ਼ ਲਿਮਿਟਡ' ਅਤੇ 'ਓਰੀਅਨ ਸਟੂਡਿਓਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਵਿੱਚ ਮਰਹੂਮ ਸੁਰਜੀਤ ਬਿੰਦਰਖੀਆ ਦੇ ਸਪੁੱਤਰ ਗੀਤਾਜ਼ ਬਿੰਦਰਖੀਆ ਅਤੇ ਪਾਲੀਵੁੱਡ ਦੀ ਟੋਪ ਅਦਾਕਾਰਾ ਸਰਗੁਣ ਮਹਿਤਾ ਲੀਡ ਜੋੜੀ ਵਜੋਂ ਨਜ਼ਰ ਆਏ ਸਨ, ਜਿੰਨ੍ਹਾਂ ਤੋਂ ਇਲਾਵਾ ਜੇਕਰ ਇਸ ਫਿਲਮ ਦੀ ਸਹਿਯੋਗੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਮ੍ਰਿਤ ਅੰਬੀ, ਪ੍ਰਭ ਬੈਂਸ, ਪ੍ਰਕਾਸ਼ ਗਾਧੂ, ਬਲਰਾਜ ਸਿੱਧੂ, ਸੁਖਦੇਵ ਲੱਧੜ, ਅਮਨ ਸੁਤਧਾਰ, ਇਕਤਾਰ ਸਿੰਘ, ਜਸ਼ਨਜੀਤ ਗੋਸ਼ਾ, ਪਰਮਿੰਦਰ ਗੋਸ਼ਾ, ਅਨੀਤਾ ਮੀਤ, ਕੁਮਾਰ ਅਜੇ, ਕੁਲਵਿੰਦਰ ਸਿੱਧੂ, ਵਿਕਰਮ ਪੰਨੂ, ਫਤਹਿ ਸਿਆਨ ਆਦਿ ਸ਼ੁਮਾਰ ਰਹੇ।

ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਰੁਮਾਂਟਿਕ ਅਤੇ ਸੰਗੀਤਮਈ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਦੁਆਰਾ ਕੀਤਾ ਗਿਆ ਸੀ, ਜਿੰਨ੍ਹਾਂ ਵੱਲੋਂ ਦਿਲ-ਟੁੰਬਵੇਂ ਵਿਸ਼ੇ ਸਾਰ ਅਧੀਨ ਬਣਾਈ ਗਈ ਇਸ ਫਿਲਮ ਨੂੰ ਆਲੋਚਕਾਂ ਅਤੇ ਬੁੱਧੀਜੀਵੀ ਵਰਗ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਹਾਲਾਂਕਿ ਇਸ ਫਿਲਮ ਨੂੰ ਸਿੰਗਲ ਸਕ੍ਰੀਨ ਦਰਸ਼ਕਾਂ ਦੁਆਰਾ ਪਸੰਦ ਨਹੀਂ ਕੀਤਾ ਗਿਆ, ਜੋ ਕਿਸੇ ਵੀ ਫਿਲਮ ਨੂੰ ਸਫ਼ਲਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਆ ਰਹੇ ਹਨ।

ਪਾਲੀਵੁੱਡ ਦੀਆਂ ਬਹੁ-ਚਰਚਿਤ ਅਤੇ ਬਿਹਤਰੀਨ ਫਿਲਮਾਂ ਵਿੱਚ ਅਪਣੀ ਮੌਜੂਦਗੀ ਦਰਜ ਕਰਵਾਉਣ ਵਾਲੀ ਉਕਤ ਫਿਲਮ ਦਾ ਸੰਗੀਤ ਬੀ ਪ੍ਰਾਕ ਵੱਲੋਂ ਤਿਆਰ ਕੀਤਾ ਗਿਆ, ਜਿੰਨ੍ਹਾਂ ਦੁਆਰਾ ਸੰਗੀਤਬੱਧ ਕੀਤੇ ਗਏ ਮਨਮੋਹਕ ਗਾਣਿਆ ਨੂੰ ਦਰਸ਼ਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਨਿਰਮਾਤਾ ਅੰਕਿਤ ਵਿਜਨ, ਨਵਦੀਪ ਨਰੂਲਾ, ਗਿਰੀਸ਼ ਕੁਮਾਰ, ਰਿੱਕੀ ਸਿੰਘ ਬੇਦੀ, ਰਮਨਦੀਪ ਸਿੰਘ, ਬਰਿੰਦਰ ਸਿੰਘ, ਸਹਿ ਨਿਰਮਾਣਕਾਰ ਕਿਰਨ ਯਾਦਵ ਵੱਲੋਂ ਨਿਰਮਿਤ ਕੀਤੀ ਗਈ ਉਕਤ ਫਿਲਮ ਹੁਣ 4 ਅਕਤੂਬਰ 2024 ਨੂੰ ਮੁੜ ਸਿਨੇਮਾਘਰਾਂ ਵਿੱਚ ਵਾਪਸੀ ਕਰਨ ਜਾ ਰਹੀ ਹੈ, ਜਿਸ ਨੂੰ ਇਸ ਦੂਸਰੇ ਪੜਾਅ ਅਧੀਨ ਕੁਝ ਕੁ ਸਕ੍ਰੀਨ ਉਪਰ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.