ਸੰਗਰੂਰ : ਮਾਡਲ ਟਾਊਨ ਨੰਬਰ 2 (ਸ਼ੇਰੋ) ਵਿਖੇ ਆਰਥਿਕ ਤੰਗੀ ਤੋ ਪਰੇਸ਼ਾਨ ਹੋਕੇ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਛੋਟੀ ਕਿਸਾਨੀ ਨਾਲ ਸਬੰਧਿਤ ਕਿਸਾਨ ਬਲਵੀਰ ਸਿੰਘ ਚਾਰ ਏਕੜ ਦਾ ਮਾਲਕ ਸੀ ਅਤੇ ਘਰ ਵਿੱਚ ਆਰਥਿਕ ਤੰਗੀ ਹੋਣ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ। ਜਦੋਂ ਉਹਨਾਂ ਦੇ ਭਰਾ ਅਤੇ ਪੁੱਤਰ ਰਿਸ਼ਤੇਦਾਰੀ ਵਿੱਚ ਬਾਹਰ ਗਏ ਹੋਏ ਸਨ ਤਾਂ ਪਿੱਛੋਂ ਬਲਵੀਰ ਸਿੰਘ(56) ਅਤੇ ਉਸ ਦੀ ਪਤਨੀ ਸੁੱਖ ਕੌਰ(52) ਨੇ ਘਰ ਵਿੱਚ ਖੁਦਕੁਸ਼ੀ ਕਰ ਲਈ। ਉਹ ਆਪਣੇ ਪਿੱਛੇ ਇੱਕ ਪੁੱਤਰ, ਨੂੰਹ ਅਤੇ ਪੋਤਾ ਛੱਡ ਗਏ ਹਨ।
ਪਿੰਡ ਵਿੱਚ ਛਾਇਆ ਮਾਤਮ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਇੱਕ ਬੜੀ ਦੁਖਦਾਈ ਘਟਨਾ ਹੈ ਕਿ ਕਰਜੇ ਕਾਰਨ ਇੱਕੋ ਘਰ ਦੇ ਦੋ ਜੀਅ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ। ਜਿਸ ਕਾਰਨ ਸਾਰੇ ਪਿੰਡ ਦੇ ਵਿੱਚ ਮਾਤਮ ਦਾ ਮਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੋ ਖੇਤੀ ਦਾ ਕਿੱਤਾ ਹੈ ਉਹ ਹੁਣ ਘਾਟੇ ਵਾਲਾ ਸੌਦਾ ਬਣ ਕੇ ਰਹਿ ਗਿਆ ਹੈ ਕਿਉਂਕਿ ਖਰਚਾ ਬਹੁਤ ਜ਼ਿਆਦਾ ਹੋ ਜਾਂਦਾ ਹੈ ਪਰ ਆਮਦਨ ਬਹੁਤ ਹੀ ਘੱਟ ਹੁੰਦੀ ਹੈ। ਜਿਸ ਕਾਰਨ ਕਿਸਾਨ ਕਰਜੇ ਥੱਲੇ ਦਬ ਰਹੇ ਹਨ।
ਇਹ ਦੋਵੇਂ ਕਾਫੀ ਦਿਨ੍ਹਾਂ ਤੋਂ ਪ੍ਰੇਸ਼ਾਨ ਚੱਲ ਰਹੇ ਸਨ, ਕਿਉਂਕਿ ਇਨ੍ਹਾਂ ਸਿਰ ਬੈਂਕ ਦਾ ਤੇ ਆੜਤੀਆਂ ਦਾ ਕਾਫੀ ਕਰਜਾ ਚੜ੍ਹਿਆ ਹੋਇਆ ਸੀ। ਅੱਜਾ ਸਾਡੀ ਰਿਸ਼ਤੇਦਾਰੀ ਵਿੱਚ ਇੱਕ ਮਰਗਤ ਹੋਈ ਸੀ। ਜਿਸ ਕਾਰਨ ਸਾਡੇ ਪਰਿਵਾਰ ਦੇ ਸਾਰੇ ਜਣੇ ਉੱਥੇ ਗਏ ਸਨ। ਪਰ ਇਹ ਦੋਵੇਂ ਜਣੇ ਸਾਡੇ ਨਾਲ ਨਹੀਂ ਗਏ। ਜਿਵੇਂ ਇਨ੍ਹਾਂ ਦੋਵਾਂ ਨੇ ਪਹਿਲਾਂ ਹੀ ਕੋਈ ਰਾਏ ਬਣਾਈ ਹੋਈ ਸੀ। ਅੱਜ ਸਵੇਲੇ ਕਰੀਬ ਸਾਢੇ 11 ਦੇ ਕਰੀਬ ਦੋਵੇਂ ਪਤੀ-ਪਤਨੀ ਨੇ ਆਪਣੇ ਘਰ ਵਿੱਚ ਖੁਦਕੁਸ਼ੀ ਕਰ ਲਈ। -ਮ੍ਰਿਤਕ ਦੇ ਪਰਿਵਾਰਕ ਮੈਂਬਰ
ਇਸ ਘਟਨਾ ਉੱਤੇ ਦੁੱਖ ਪ੍ਰਗਟ ਕਰਦਿਆਂ ਪਨਸੀਡ ਪੰਜਾਬ ਦੇ ਚੇਅਰਮੈਨ ਮਹਿੰਦਰ ਸਿੱਧੂ ਨੇ ਕਿਹਾ ਕਿ ਮੇਰੇ ਪਿੰਡ ਦੇ ਵਿੱਚ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਬਹੁਤ ਹੀ ਦੁੱਖ ਹੋਇਆ। ਛੋਟੀ ਕਿਸਾਨੀ ਨਾਲ ਸਬੰਧਿਤ ਆਰਥਿਕ ਮੰਦਹਾਲੀ ਕਾਰਨ ਪਤੀ ਪਤਨੀ ਵੱਲੋਂ ਕੀਤੀ ਖੁਦਕੁਸ਼ੀ ਕੀਤੀ ਗਈ। ਮ੍ਰਿਤਕ ਬਲਵੀਰ ਸਿੰਘ ਸਮੇਤ ਉਸ ਦੇ ਚਾਰ ਭਰਾ ਸਨ ਦੋ ਭਰਾਵਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਖੇਤੀਬਾੜੀ ਹੁਣ ਕਿਸਾਨਾਂ ਲਈ ਲਾਹਵੰਦ ਨਹੀਂ ਰਹੀ ਜਿਸ ਕਰਕੇ ਕਰਜਾ ਲੋਕਾਂ ਨੂੰ ਮਰਨ ਲਈ ਮਜਬੂਰ ਕਰ ਰਿਹਾ ਹੈ।
- ਡਿਪੋਰਟ ਹੋ ਕੇ ਆਏ ਮਨਦੀਪ ਸਿੰਘ ਦੀ ਕਹਾਣੀ ਸੁਣ ਕੇ ਅੱਖਾਂ 'ਚੋ ਆ ਜਾਣਗੇ ਹੰਝੂ, ਸੁਣੋ ਡੌਂਕਰਾਂ ਵੱਲੋਂ ਕਿਵੇਂ ਦਿੱਤੇ ਗਏ ਤਸੀਹੇ
- ਭਾਰਤ ਸਰਕਾਰ ਨੇ ਪੰਜ ਪਾਕਿਸਤਾਨੀ ਕੈਦੀਆਂ ਨੂੰ ਕੀਤਾ ਰਿਹਾਅ, ਵਾਹਘਾ ਬਾਰਡਰ ਰਾਹੀਂ ਪਾਕਿਸਤਾਨ ਵੱਲ ਹੋਏ ਰਵਾਨਾ
- ਪੀਏਯੂ 'ਚ ਬਣੇਗਾ ਸੂਬੇ ਦਾ ਪਹਿਲਾ ਮਾਡਰਨ ਟੈਕਨੋਲੋਜੀ ਪਾਰਕ, ਇਸ ਮਹੀਨੇ ਰੱਖਿਆ ਜਾਵੇਗਾ ਨਹੀਂ ਪੱਥਰ, ਪਾਰਕ 'ਚ ਕੀ ਰਹੇਗਾ ਖਾਸ, ਪੜ੍ਹੋ ਰਿਪੋਰਟ