ETV Bharat / health

ਰਾਤ ਨੂੰ ਸੌਂਦੇ ਸਮੇਂ ਝੜ ਰਹੇ ਹਨ ਵਾਲ? ਤਾਂ ਨਾ ਹੋਵੋ ਪਰੇਸ਼ਾਨ, ਇਹ ਨੁਸਖੇ ਅਜ਼ਮਾਉਣਾ ਤੁਹਾਡੇ ਲਈ ਹੋ ਸਕਦਾ ਹੈ ਫਾਇਦੇਮੰਦ - Hair Care At Night - HAIR CARE AT NIGHT

Hair Care At Night: ਅੱਜਕੱਲ੍ਹ ਛੋਟੀ ਉਮਰ ਤੋਂ ਹੀ ਵਾਲ ਰੁੱਖੇ, ਸੁੱਕੇ ਅਤੇ ਖਰਾਬ ਹੋਣ ਲੱਗਦੇ ਹਨ। ਮਰਦ ਅਤੇ ਔਰਤ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਕਈ ਔਰਤਾਂ ਸੌਂਦੇ ਸਮੇਂ ਜ਼ਿਆਦਾ ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੀਆਂ ਹਨ। ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਵਾਲ ਝੜਨ ਦੀ ਸਮੱਸਿਆ ਹੈ, ਤਾਂ ਤੁਸੀਂ ਕੁਝ ਟਿਪਸ ਅਜ਼ਮਾ ਸਕਦੇ ਹੋ।

Hair Care At Night
Hair Care At Night (Getty Images)
author img

By ETV Bharat Health Team

Published : Sep 30, 2024, 2:26 PM IST

ਹਰ ਕੋਈ ਸੁੰਦਰ ਅਤੇ ਸੰਘਣੇ ਵਾਲ ਚਾਹੁੰਦਾ ਹੈ। ਚਾਹੇ ਮਰਦ ਹੋਵੇ ਜਾਂ ਔਰਤ, ਵਾਲ ਸੁੰਦਰਤਾ ਵਿੱਚ ਵਾਧਾ ਕਰਦੇ ਹਨ। ਅੱਜ ਕੱਲ੍ਹ ਲਗਭਗ ਹਰ ਕੋਈ ਵਾਲ ਝੜਨ ਦੀ ਸਮੱਸਿਆ ਤੋਂ ਪਰੇਸ਼ਾਨ ਹੈ। ਛੋਟੀ ਉਮਰ ਤੋਂ ਹੀ ਵਾਲ ਰੁੱਖੇ, ਸੁੱਕੇ ਅਤੇ ਖਰਾਬ ਹੋਣ ਲੱਗਦੇ ਹਨ। ਇਸ ਦੇ ਮੁੱਖ ਕਾਰਨ ਖਾਣ-ਪੀਣ ਦੀਆਂ ਆਦਤਾਂ, ਪ੍ਰਦੂਸ਼ਣ, ਮਾਨਸਿਕ ਤਣਾਅ, ਨੀਂਦ ਦੀ ਕਮੀ ਹੈ। ਖਾਸ ਕਰਕੇ ਕਈ ਔਰਤਾਂ ਨੂੰ ਸੌਂਦੇ ਸਮੇਂ ਜ਼ਿਆਦਾ ਵਾਲ ਝੜਨ ਦੀ ਸਮੱਸਿਆ ਹੁੰਦੀ ਹੈ।

ਵਾਲ ਝੜਨ ਦੀ ਸਮੱਸਿਆ ਤੋਂ ਬਚਣ ਦੇ ਉਪਾਅ:

ਲੋੜੀਂਦੀ ਨੀਂਦ ਲਓ: ਨੀਂਦ ਦੇ ਦੌਰਾਨ ਸਰੀਰ ਵਿੱਚ ਵਿਕਾਸ ਦੇ ਹਾਰਮੋਨ ਨਿਕਲਦੇ ਹਨ, ਜੋ ਨਵੇਂ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ ਅਤੇ ਪੁਰਾਣੇ ਖਰਾਬ ਹੋਏ ਵਾਲਾਂ ਨੂੰ ਹਟਾਉਂਦੇ ਹਨ। ਇਸ ਲਈ ਤੁਹਾਨੂੰ ਚੰਗੀ ਨੀਂਦ ਦੀ ਜ਼ਰੂਰਤ ਹੈ। ਨੀਂਦ ਦੀ ਕਮੀ ਕਾਰਨ ਕੋਰਟੀਸੋਲ ਦਾ ਪੱਧਰ ਵਧਦਾ ਹੈ ਅਤੇ ਵਾਲਾਂ ਨੂੰ ਨੁਕਸਾਨ ਪਹੁੰਚਦਾ ਹੈ।

ਰੇਸ਼ਮ ਦੇ ਸਿਰਹਾਣੇ ਦੀ ਵਰਤੋਂ: ਸੂਤੀ ਸਿਰਹਾਣਿਆਂ 'ਤੇ ਵਾਲ ਟੁੱਟਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਸਿਰ ਅਤੇ ਸਿਰਹਾਣੇ ਨੂੰ ਰਗੜਨ ਨਾਲ ਵਾਲ ਉਲਝ ਜਾਂਦੇ ਹਨ। ਇਸ ਲਈ ਜੇਕਰ ਤੁਸੀਂ ਸੂਤੀ ਦੇ ਸਿਰਹਾਣੇ ਜਾਂ ਕਵਰ ਵਰਤ ਰਹੇ ਹੋ, ਤਾਂ ਤੁਹਾਨੂੰ ਉਨ੍ਹਾਂ ਨੂੰ ਬਦਲਣਾ ਚਾਹੀਦਾ ਹੈ। ਤੁਸੀਂ ਸੂਤੀ ਦੀ ਬਜਾਏ ਰੇਸ਼ਮ/ਸਿਲਕ ਜਾਂ ਫੈਬਰਿਕ ਕਵਰ ਦੀ ਵਰਤੋਂ ਕਰ ਸਕਦੇ ਹੋ, ਕਿਉਂਕਿ ਇਹ ਨਰਮ ਹੁੰਦੇ ਹਨ। ਇਸ ਨੂੰ ਸਿਰ 'ਤੇ ਰਗੜਨ ਨਾਲ ਵਾਲ ਟੁੱਟਣ/ਝੜਨ ਦੀ ਸੰਭਾਵਨਾ ਘੱਟ ਜਾਂਦੀ ਹੈ।

ਗਿੱਲੇ ਵਾਲਾਂ ਨਾਲ ਕਦੇ ਨਾ ਸੌਂਵੋ: ਕਈ ਲੋਕਾਂ ਨੂੰ ਸੌਣ ਤੋਂ ਪਹਿਲਾਂ ਵਾਲ ਧੋਣ ਦੀ ਆਦਤ ਹੁੰਦੀ ਹੈ ਅਤੇ ਨਹਾਉਣ ਤੋਂ ਬਾਅਦ ਗਿੱਲੇ ਵਾਲਾਂ ਨਾਲ ਬਿਸਤਰ 'ਤੇ ਸੌਂ ਜਾਂਦੇ ਹਨ। ਇਹ ਗਲਤੀ ਨਾ ਕਰੋ ਕਿਉਂਕਿ ਗਿੱਲੇ ਵਾਲ ਬਹੁਤ ਕਮਜ਼ੋਰ ਹੁੰਦੇ ਹਨ, ਜੋ ਸੌਂਦੇ ਸਮੇਂ ਜ਼ਿਆਦਾ ਉਲਝ ਜਾਂਦੇ ਹਨ। ਇਸ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਦੇ ਵੀ ਗਿੱਲੇ ਵਾਲਾਂ ਨਾਲ ਨਾ ਸੌਂਵੋ।

ਸੌਣ ਤੋਂ ਪਹਿਲਾਂ ਕੰਘੀ ਕਰੋ: ਰਾਤ ਨੂੰ ਸੌਣ ਤੋਂ ਪਹਿਲਾ ਕੰਘੀ ਕਰੋ, ਕਿਉਂਕਿ ਦਿਨ ਭਰ ਹਵਾ ਚੱਲਣ ਕਾਰਨ ਵਾਲ ਉਲਝ ਜਾਂਦੇ ਹਨ। ਇਸ ਲਈ ਸੌਣ ਤੋਂ ਪਹਿਲਾਂ ਆਪਣੇ ਵਾਲਾਂ ਨੂੰ ਕੰਘੀ ਕਰਨ ਲਈ ਚੌੜੇ ਦੰਦ ਵਾਲੀ ਕੰਘੀ ਦੀ ਵਰਤੋ ਕਰੋ। ਧਿਆਨ ਰੱਖੋ ਕਿ ਗਿੱਲੇ ਵਾਲਾਂ ਨੂੰ ਕੰਘੀ ਨਾ ਕਰੋ। ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰੋ।

ਸੌਂਦੇ ਸਮੇਂ ਆਪਣੇ ਵਾਲ ਬੰਨ੍ਹੋ: ਅਸੀਂ ਅਕਸਰ ਸੌਂਦੇ ਸਮੇਂ ਆਪਣੇ ਵਾਲਾਂ ਨੂੰ ਖੋਲ੍ਹਦੇ ਹਾਂ। ਇਸ ਕਾਰਨ ਵਾਲ ਟੁੱਟ ਜਾਂਦੇ ਹਨ। ਇਸ ਲਈ ਸੌਂਦੇ ਸਮੇਂ ਵਾਲਾਂ ਨੂੰ ਬੰਨ੍ਹ ਕੇ ਰੱਖੋ। ਇਸ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ। ਆਪਣੇ ਵਾਲਾਂ ਨੂੰ ਬਿਲਕੁਲ ਵੀ ਕੱਸ ਕੇ ਨਾ ਬੰਨ੍ਹੋ। ਅਜਿਹਾ ਕਰਨ ਨਾਲ ਵਾਲ ਜ਼ਿਆਦਾ ਝੜਦੇ ਹਨ।

ਸਿਰ ਦੀ ਮਾਲਿਸ਼ ਕਰੋ: ਵਾਲਾਂ ਦੀਆਂ ਜੜ੍ਹਾਂ ਜਾਂ ਖੋਪੜੀ ਦੀ ਮਾਲਿਸ਼ ਕਰਨ ਨਾਲ ਖੂਨ ਦਾ ਸੰਚਾਰ ਵਧਦਾ ਹੈ ਅਤੇ ਖੂਨ ਵਾਲਾਂ ਦੀਆਂ ਜੜ੍ਹਾਂ ਤੱਕ ਪਹੁੰਚਦਾ ਹੈ। ਇਹ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ ਅਤੇ ਟੁੱਟਣ/ਝੜਨ ਦੀ ਸਮੱਸਿਆ ਨੂੰ ਘੱਟ ਕਰਦਾ ਹੈ। ਤੁਸੀਂ ਨਾਰੀਅਲ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰ ਸਕਦੇ ਹੋ।

ਪੇਪਟਾਇਡਸ ਵਾਲੇ ਹੇਅਰ ਸੀਰਮ ਦੀ ਵਰਤੋਂ: ਜੇਕਰ ਤੁਸੀਂ ਵਾਲਾਂ ਦੇ ਝੜਨ ਨੂੰ ਘੱਟ ਕਰਨਾ ਚਾਹੁੰਦੇ ਹੋ ਅਤੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ​​ਕਰਨਾ ਚਾਹੁੰਦੇ ਹੋ, ਤਾਂ ਪੇਪਟਾਇਡਸ ਵਰਗੇ ਤੱਤ ਵਾਲੇ ਹੇਅਰ ਸੀਰਮ ਦੀ ਵਰਤੋਂ ਕਰਨਾ ਬਿਹਤਰ ਹੈ। ਇਹ ਸਿਰ ਦੀ ਚਮੜੀ ਨੂੰ ਪੋਸ਼ਣ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ। ਵਾਲ ਵਧਦੇ ਹਨ ਅਤੇ ਮਜ਼ਬੂਤ ​​ਹੁੰਦੇ ਹਨ। ਵਾਲ ਝੜਨ ਦੀ ਸਮੱਸਿਆ ਘੱਟ ਜਾਂਦੀ ਹੈ।

ਇਹ ਖਬਰ ਇਸ ਵੈੱਬਸਾਈਟ ਤੋਂ ਲਈ ਗਈ ਹੈ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.