ਲੁਧਿਆਣਾ: ਪੰਜਾਬ ਦੇ ਵਿੱਚ ਧਰਤੀ ਹੇਠਲੇ ਪਾਣੀ ਲਗਾਤਾਰ ਡੂੰਘੇ ਹੋ ਰਹੇ ਹਨ, ਇਸ ਲਈ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਡੋਮੈਸਟਿਕ ਭਾਵ ਕਿ ਘਰੇਲੂ ਇਸਤੇਮਾਲ ਦੇ ਪਾਣੀ ਦੀ ਵੀ ਰੱਜ ਕੇ ਦੁਰਵਰਤੋਂ ਹੋ ਰਹੀ ਹੈ। ਇਹ ਖੁਲਾਸਾ ਲੁਧਿਆਣਾ ਖਾਲਸਾ ਕਾਲਜ ਸਿੱਧਵਾਂ ਕਲਰ ਦੀ ਪ੍ਰੋਫੈਸਰ ਜਸਦੀਪ ਕੌਰ ਵੱਲੋਂ ਕੀਤੀ ਗਈ ਰਿਸਰਚ ਦੇ ਵਿੱਚ ਹੋਏ ਹਨ। ਉਨ੍ਹਾਂ ਵੱਲੋਂ ਡੋਮੈਸਟਿਕ ਪਾਣੀ ਅਤੇ ਸ਼ਹਿਰੀ ਖੇਤਰ ਵਿੱਚ ਪਾਣੀ ਦੀ ਦੁਰਵਰਤੋਂ ਦੇ ਢੰਗ ਦੇ ਉੱਤੇ ਕੀਤੀ ਗਈ ਰਿਸਰਚ ਵਿੱਚ ਕਈ ਵੱਡੇ ਖੁਲਾਸੇ ਹੋਏ ਹਨ।
ਹਰ ਸਾਲ 4 ਤੋਂ 5 ਟਿਊਬਵੈਲ ਹੁੰਦੇ ਹਨ ਖਰਾਬ
ਪੰਜਾਬ ਦੇ ਸ਼ਹਿਰੀ ਖੇਤਰ ਦੇ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਲਗਾਏ ਗਏ ਟਿਊਬਵੈਲ ਪੰਪਾਂ ਵਿੱਚੋਂ ਹਰ ਸਾਲ ਤਿੰਨ ਤੋਂ ਚਾਰ ਪੰਪ ਖਰਾਬ ਹੋ ਜਾਂਦੇ ਹਨ, ਜਿਸ ਦਾ ਵੱਡਾ ਕਾਰਨ ਧਰਤੀ ਹੇਠਲੇ ਪਾਣੀ ਡੂੰਘੇ ਹੋਣਾ ਹੈ। ਪੰਪ ਪਾਣੀ ਚੁੱਕਣਾ ਬੰਦ ਕਰ ਦਿੰਦੇ ਹਨ ਅਤੇ 30 ਤੋਂ 40 ਲੱਖ ਰੁਪਏ ਲਗਾ ਕੇ ਮੁੜ ਤੋਂ ਟਿਊਬਵੈਲ ਲਗਾਏ ਜਾਂਦੇ ਹਨ ਜਿੱਥੋਂ ਸ਼ਹਿਰ ਦੇ ਲੋਕਾਂ ਨੂੰ ਪਾਣੀ ਦੀ ਸਪਲਾਈ ਹੁੰਦੀ ਹੈ। ਲੁਧਿਆਣਾ ਨਗਰ ਨਿਗਮ ਦੇ ਵਿੱਚ ਵੀ ਹਰ ਸਾਲ ਕਈ ਟਿਊਬਵੈਲ ਫੇਲ੍ਹ ਹੋ ਜਾਂਦੇ ਹਨ ਕਿਉਂਕਿ ਪਾਣੀ ਦਾ ਇਸਤੇਮਾਲ ਵੱਡੇ ਪੱਧਰ ਤੇ ਹੋ ਰਿਹਾ ਹੈ।
ਪੜ੍ਹੇ ਲਿਖੇ ਅਤੇ ਅਮੀਰ ਲੋਕ ਕਰਦੇ ਹਨ ਜਿਆਦਾ ਪਾਣੀ ਦੀ ਦੁਰਵਰਤੋਂ
ਰਿਸਰਚ ਦੇ ਵਿੱਚ ਇਹ ਖੁਲਾਸੇ ਹੋਏ ਹਨ ਕਿ ਸਭ ਤੋਂ ਜਿਆਦਾ ਪਾਣੀ ਦੀ ਦੁਰਵਰਤੋਂ ਪੜ੍ਹੇ ਲਿਖੇ ਅਤੇ ਅਮੀਰ ਲੋਕ ਕਰ ਰਹੇ ਹਨ। ਉਸ ਤੋਂ ਬਾਅਦ ਮਿਡਲ ਕਲਾਸ ਉਸ ਤੋਂ ਬਾਅਦ ਸਲਮ ਏਰੀਆ ਦੇ ਵਿੱਚ ਰਹਿਣ ਵਾਲੇ ਲੋਕ ਪਾਣੀ ਦਾ ਇਸਤੇਮਾਲ ਕਰ ਰਹੇ ਹਨ। ਡਾਕਟਰ ਜਸਦੀਪ ਕੌਰ ਨੇ ਦੱਸਿਆ ਕਿ ਲੁਧਿਆਣਾ ਨਗਰ ਨਿਗਮ ਵੱਲੋਂ ਹਰ ਸਾਲ ਲਗਭਗ 163 ਲੱਖ ਕਿਊਸਿਕ ਪਾਣੀ ਲੋਕਾਂ ਦੇ ਇਸਤੇਮਾਲ ਦੇ ਲਈ ਦਿੱਤਾ ਜਾਂਦਾ ਹੈ ਜਿਸ ਵਿੱਚੋਂ 123 ਲੱਖ ਕਿਓਸਿਕ ਪਾਣੀ ਹੀ ਲੋਕਾਂ ਤੱਕ ਪਹੁੰਚਦਾ ਹੈ। ਬਾਕੀ ਪਾਣੀ ਰਸਤੇ ਦੇ ਵਿੱਚ ਲੀਕੇਜ ਕਾਰਨ ਜਾਂ ਫਿਰ ਸੀਵਰੇਜ ਦੇ ਵਿੱਚ ਪੈਣ ਕਰਕੇ ਲੋਕਾਂ ਤੱਕ ਪਹੁੰਚ ਹੀ ਨਹੀਂ ਰਿਹਾ। ਲਗਭਗ 63 ਫੀਸਦੀ ਹੀ ਕੁੱਲ ਪਾਣੀ ਦਾ ਇਸਤੇਮਾਲ ਹੋ ਰਿਹਾ ਹੈ ਬਾਕੀ 37 ਫੀਸਦੀ ਪਾਣੀ ਖਰਾਬ ਹੋ ਜਾਂਦਾ ਹੈ ਜਾਂ ਵੇਸਟ ਹੋ ਜਾਂਦਾ ਹੈ।
ਕਾਰਪੋਰੇਸ਼ਨ ਲਗਾਏ ਮੀਟਰ
ਰੀਸਰਚ ਦੇ ਵਿੱਚ ਖੁਲਾਸੇ ਹੋਏ ਹਨ ਕਿ ਸਭ ਤੋਂ ਜ਼ਿਆਦਾ ਕੱਪੜੇ ਧੋਣ ਉੱਤੇ ਪਾਣੀ ਦਾ ਇਸਤੇਮਾਲ ਹੁੰਦਾ ਹੈ, ਉਸ ਤੋਂ ਬਾਅਦ ਨਹਾਉਣ ਦੇ ਵਿੱਚ ਉਸ ਤੋਂ ਬਾਅਦ ਪਖਾਨਿਆਂ ਵਿੱਚ ਫਿਰ ਭਾਂਡੇ ਸਾਫ ਕਰਨ ਦੇ ਵਿੱਚ ਫਿਰ ਆਪਣੇ ਬਗੀਚਿਆਂ ਨੂੰ ਪਾਣੀ ਦੇਣ ਦੇ ਵਿੱਚ, ਉਸ ਤੋਂ ਬਾਅਦ ਪਾਣੀ ਪੀਣ ਅਤੇ ਕੁਕਿੰਗ ਦੇ ਵਿੱਚ, ਉਸ ਤੋਂ ਬਾਅਦ ਘਰ ਦੀ ਸਫਾਈ ਲਈ ਅਤੇ ਕਾਰ ਵਾਸ਼ਿੰਗ ਦੇ ਲਈ ਵੀ ਪਾਣੀ ਦਾ ਇਸਤੇਮਾਲ ਹੁੰਦਾ ਹੈ। ਉਹਨਾਂ ਨੇ ਕਿਹਾ ਇਸ ਉੱਤੇ ਠੱਲ ਪਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਸੂਚੇਤ ਹੋਣਾ ਪਵੇਗਾ। ਪਾਣੀ ਦੀ ਸਹੀ ਢੰਗ ਦੇ ਨਾਲ ਵਰਤੋਂ ਕਰਨੀ ਹੋਵੇਗੀ। ਉਹਨਾਂ ਕਿਹਾ ਕਿ ਪੜੇ ਲਿਖੇ ਲੋਕ ਜਿਆਦਾ ਪਾਣੀ ਦੀ ਦੁਰਵਰਤੋ ਕਰ ਰਹੇ ਹਨ, ਉਨ੍ਹਾਂ ਨੂੰ ਰੋਕਣਾ ਹੋਵੇਗਾ। ਪਾਣੀ ਦੇ ਸੋਮਿਆਂ ਨੂੰ ਬਚਾਉਣਾ ਹੋਵੇਗਾ। ਸਾਡੇ ਧਰਤੀ ਹੇਠਲੇ ਪਾਣੀ ਨੇ ਰਿਚਾਰਜ ਕਰਨਾ ਪਵੇਗਾ। ਕਾਰਪੋਰੇਸ਼ਨ ਨੂੰ ਚਾਹੀਦਾ ਹੈ ਕਿ ਮੀਟਰ ਪਾਣੀ ਦੇ ਲਗਾਏ ਜਾਣ।
‘ਲੋਕਾਂ ਉੱਤੇ ਲਿਆ ਜਾਵੇਗਾ ਐਕਸ਼ਨ’
ਹਾਲਾਂਕਿ ਇਸ ਸਬੰਧੀ ਜਦੋਂ ਅਸੀਂ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਵਿਸ਼ਵ ਬੈਂਕ ਵੱਲੋਂ ਨਹਿਰੀ ਪਾਣੀ ਪੀਣ ਅਤੇ ਪ੍ਰੋਜੈਕਟ ਸਬੰਧੀ ਕੰਮ ਲਗਾਤਾਰ ਚੱਲ ਰਿਹਾ ਹੈ। ਪੰਪ ਪਿੰਡ ਬਿਲਗਾ ਦੇ ਵਿੱਚ ਲੱਗਣੇ ਸ਼ੁਰੂ ਹੋ ਗਏ ਹਨ। ਉਹਨਾਂ ਕਿਹਾ ਕਿ ਨਹਿਰੀ ਪਾਣੀ ਲੋਕਾਂ ਦੇ ਪੀਣ ਦੇ ਲਈ ਸਪਲਾਈ ਕੀਤਾ ਜਾਵੇਗਾ। ਧਰਤੀ ਹੇਠਲੇ ਪਾਣੀ ਸੀਮਿਤ ਹਨ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਜਿਹੜੇ ਲੋਕਾਂ ਨੇ ਕਾਰ ਵਾਸ਼ਿੰਗ ਸੈਂਟਰ ਖੋਲ੍ਹੇ ਹੋਏ ਹਨ ਜਿੱਥੇ ਪਾਣੀ ਦੀ ਦੁਰਵਰਤੋਂ ਹੋ ਰਹੀ ਹੈ। ਅਸੀਂ ਨਾ ਸਿਰਫ ਉਹਨਾਂ ਨੂੰ ਸਗੋਂ ਘਰੇਲੂ ਪਾਣੀ ਦੇ ਇਸਤੇਮਾਲ ਉੱਤੇ ਵੀ ਲਿਮਿਟ ਲਗਾਵਾਂਗੇ। ਪਾਣੀ ਦੇ ਮੀਟਰਾਂ ਸਬੰਧੀ ਜਦੋਂ ਵੀ ਹਾਊਸ ਬਣੇਗਾ ਮਤਾ ਪਾਸ ਕੀਤਾ ਜਾਵੇਗਾ ਤਾਂ ਜੋ ਲੋਕਾਂ ਦੇ ਪਾਣੀ ਦੀ ਵਰਤੋਂ ਦੀ ਵੀ ਮੋਨੀਟਰਿੰਗ ਕੀਤੀ ਜਾ ਸਕੇ।
- ਖੰਨਾ 'ਚ ਘਰਵਾਲੇ ਨੇ ਬੇਰਹਿਮੀ ਨਾਲ ਕੁੱਟੀ ਘਰਵਾਲੀ, ਕਮਰੇ 'ਚ ਬੰਦ ਕਰ ਤੋੜੀਆਂ ਦੋਵੇਂ ਲੱਤਾਂ, ਚੰਡੀਗੜ੍ਹ ਰੈਫਰ
- ਨਕਦ ਲੈਣ-ਦੇਣ 'ਤੇ ਲੱਗ ਸਕਦਾ ਹੈ 100 ਫੀਸਦ ਜੁਰਮਾਨਾ, ਸਾਲ 2025-26 ਲਈ ITR ਫਾਈਲ ਕਰਨ ਤੋਂ ਪਹਿਲਾਂ ਜਾਣੋ ਨਿਯਮ
- "ਐਮਰਜੈਂਸੀ ਦੀ ਸਕ੍ਰਿਪਟ ਕੇਂਦਰ ਦੀ ਭਾਜਪਾ ਨੇ ਤਿਆਰ ਕੀਤੀ" ਕੰਗਨਾ ਦੀ ਫਿਲਮ ਤੇ ਕਿਸਾਨਾਂ ਦੇ ਮੁੱਦੇ 'ਤੇ ਵਰ੍ਹੇ ਕਾਂਗਰਸੀ MP ਰਾਜਾ ਵੜਿੰਗ