ਨਾਗਰਕੁਰਨੂਲ (ਤੇਲੰਗਾਨਾ): ਤੇਲੰਗਾਨਾ ਦੇ ਨਾਗਰਕੁਰਨੂਲ ਜ਼ਿਲ੍ਹੇ ਵਿੱਚ ਨਿਰਮਾਣ ਅਧੀਨ SLBC ਸੁਰੰਗ ਵਿੱਚ ਵੱਡਾ ਹਾਦਸਾ ਵਾਪਰ ਗਿਆ ਹੈ। ਸੁਰੰਗ ਦੀ ਛੱਤ ਦਾ ਤਿੰਨ ਮੀਟਰ ਹਿੱਸਾ ਧਸ ਗਿਆ ਹੈ। ਜਿਸ ਕਾਰਨ 8 ਮਜ਼ਦੂਰ ਅੰਦਰ ਫਸ ਗਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਫਸੇ ਹੋਏ ਮਜ਼ਦੂਰ ਪੰਜਾਬ, ਜੰਮੂ-ਕਸ਼ਮੀਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ। ਇਸ ਦੇ ਨਾਲ ਹੀ 42 ਮਜ਼ਦੂਰ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਹੇ, ਜਿਨ੍ਹਾਂ 'ਚੋਂ ਦੋ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ।
ਪੀਐਮ ਮੋਦੀ ਨੇ ਲਈ ਬਚਾਅ ਕਾਰਜ ਦੀ ਜਾਣਕਾਰੀ
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਐਸ.ਐਲ.ਬੀ.ਸੀ. ਸੁਰੰਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਬਾਰੇ ਚਰਚਾ ਕੀਤੀ। ਪੀਐਮ ਮੋਦੀ ਨੇ ਬਚਾਅ ਕਾਰਜਾਂ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
PM Narendra Modi called Telangana CM Revanth Reddy and discussed the rescue of personnel at the SLBC tunnel. PM assured all help and assistance in the rescue efforts. https://t.co/aOshSRCTtU pic.twitter.com/e6qqXFFm8p
— ANI (@ANI) February 22, 2025
ਐਸਐਲਬੀਸੀ ਸੁਰੰਗ ਪ੍ਰਾਜੈਕਟ ਨੂੰ ਤੇਜ਼ ਕਰਨ ਲਈ ਚਾਰ ਦਿਨ ਪਹਿਲਾਂ ਉਸਾਰੀ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਸਵੇਰੇ ਅਮਰਾਬਾਦ ਡਿਵੀਜ਼ਨ ਦੇ ਡੋਮਲਪੇਂਟਾ ਨੇੜੇ ਵਾਪਰੀ। ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ ਅੱਠ ਵਜੇ ਦੇ ਕਰੀਬ ਮਿੱਟੀ ਦੇ ਢੇਰ ਡਿੱਗਣੇ ਸ਼ੁਰੂ ਹੋ ਗਏ, ਜਿਸ ਕਾਰਨ ਪਹਿਲੀ ਸ਼ਿਫ਼ਟ ਵਿੱਚ ਕੰਮ ਕਰਦੇ 50 ਮੁਲਾਜ਼ਮਾਂ ਵਿੱਚ ਦਹਿਸ਼ਤ ਫੈਲ ਗਈ। 42 ਮਜ਼ਦੂਰ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਜਦਕਿ ਅੱਠ ਮਜ਼ਦੂਰ ਅੰਦਰ ਫਸ ਗਏ।
ਫੌਜ ਅਤੇ NDRF ਨੂੰ ਬੁਲਾਇਆ ਗਿਆ
ਬਚਾਅ ਕਾਰਜ ਲਈ ਫੌਜ ਅਤੇ ਐਨਡੀਆਰਐਫ ਨੂੰ ਬੁਲਾਇਆ ਗਿਆ ਹੈ। ਮੰਤਰੀ ਉੱਤਮ ਕੁਮਾਰ ਰੈਡੀ ਅਤੇ ਜੁਪੱਲੀ ਕ੍ਰਿਸ਼ਨਾ ਰਾਓ ਨੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲਿਆ। ਉੱਤਮ ਕੁਮਾਰ ਰੈਡੀ ਨੇ ਕਿਹਾ ਕਿ ਸਰਕਾਰ ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਸੁਰੱਖਿਆ ਲਈ ਸਾਰੇ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅਸੀਂ 8 ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੁਰੰਗ ਵਿੱਚ ਫਸੇ ਲੋਕ ਉੱਤਰ ਪ੍ਰਦੇਸ਼, ਪੰਜਾਬ, ਜੰਮੂ-ਕਸ਼ਮੀਰ ਅਤੇ ਝਾਰਖੰਡ ਦੇ ਹਨ। ਇਨ੍ਹਾਂ ਵਿੱਚ ਇੱਕ ਪ੍ਰੋਜੈਕਟ ਇੰਜੀਨੀਅਰ, ਫੀਲਡ ਇੰਜੀਨੀਅਰ, ਚਾਰ ਮਜ਼ਦੂਰ ਅਤੇ ਦੋ ਬੋਰਿੰਗ ਮਸ਼ੀਨ ਆਪਰੇਟਰ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਫੌਜ ਨਾਲ ਵੀ ਸੰਪਰਕ ਕੀਤਾ ਹੈ। ਰਾਤ ਤੱਕ ਫੌਜ ਮੌਕੇ 'ਤੇ ਪਹੁੰਚ ਜਾਵੇਗੀ। NDRF ਦੀਆਂ 3 ਟੀਮਾਂ ਵੀ ਮੌਕੇ 'ਤੇ ਪਹੁੰਚ ਰਹੀਆਂ ਹਨ।

ਉੱਤਮ ਕੁਮਾਰ ਰੈੱਡੀ ਨੇ ਕਿਹਾ, "ਖੱਬੇ ਪਾਸੇ ਵਾਲੀ ਸੁਰੰਗ ਵਿੱਚ ਕੰਮ 4 ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਸੁਰੰਗ ਵਿੱਚ ਫਸੇ ਲੋਕਾਂ ਲਈ ਹਵਾਦਾਰੀ ਦੀ ਵਿਵਸਥਾ ਹੈ। ਉਨ੍ਹਾਂ ਨੂੰ ਬਾਹਰ ਕੱਢਣਾ ਇੱਕ ਚੁਣੌਤੀ ਹੈ, ਕਿਉਂਕਿ ਉਹ 14 ਕਿਲੋਮੀਟਰ ਅੰਦਰ ਫਸੇ ਹੋਏ ਹਨ। ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਉਨ੍ਹਾਂ ਦੇ ਰਸਤੇ ਵਿੱਚ ਹਨ।"
SLBC ਸੁਰੰਗ ਪਰਿਯੋਜਨਾ ਦਾ ਉਦੇਸ਼ ਸ਼੍ਰੀਸੈਲਮ ਪਰਿਯੋਜਨਾ ਦੇ ਬੈਕਵਾਟਰ ਤੋਂ ਪਾਣੀ ਨੂੰ ਮੋੜ ਕੇ ਸੋਕਾ ਪ੍ਰਭਾਵਿਤ ਨਲਗੋਂਡਾ ਜ਼ਿਲ੍ਹੇ ਨੂੰ ਸਿੰਚਾਈ ਅਤੇ ਪੀਣ ਵਾਲਾ ਪਾਣੀ ਪ੍ਰਦਾਨ ਕਰਨਾ ਹੈ।
Nagarkurnool, Telangana | CM Revanth Reddy expressed condolences over a mishap at the SLBC tunnel. CM alerted the officials soon after receiving information about the collapse of the roof at the tunnel and that some people were injured in the incident. The CM ordered District…
— ANI (@ANI) February 22, 2025
ਮੁੱਖ ਮੰਤਰੀ ਰੇਵੰਤ ਰੈਡੀ ਨੇ ਹਾਦਸੇ 'ਤੇ ਪ੍ਰਗਟਾਇਆ ਦੁੱਖ
ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ SLBC ਸੁਰੰਗ 'ਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਨੂੰ ਪਹਿਲ ਦੇਣ ਦੇ ਨਿਰਦੇਸ਼ ਦਿੱਤੇ। ਤੇਲੰਗਾਨਾ ਦੇ ਸੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੁੱਖ ਮੰਤਰੀ ਨੇ ਸੁਰੰਗ ਦੀ ਛੱਤ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਅਧਿਕਾਰੀਆਂ ਨੂੰ ਚੌਕਸ ਕਰ ਦਿੱਤਾ। ਇਸ ਘਟਨਾ 'ਚ ਕੁਝ ਲੋਕ ਜ਼ਖਮੀ ਹੋਏ ਹਨ। ਮੁੱਖ ਮੰਤਰੀ ਨੇ ਜ਼ਿਲ੍ਹਾ ਕੁਲੈਕਟਰ, ਐਸਪੀ, ਫਾਇਰ ਸਰਵਿਸਿਜ਼ ਵਿਭਾਗ, ਹਾਈਡਰਾ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਅਤੇ ਰਾਹਤ ਉਪਾਅ ਕਰਨ ਦੇ ਹੁਕਮ ਦਿੱਤੇ ਹਨ।
ਇਸ ਦੌਰਾਨ ਮੰਤਰੀ ਉੱਤਮ ਕੁਮਾਰ ਰੈੱਡੀ ਤੁਰੰਤ ਵਿਸ਼ੇਸ਼ ਹੈਲੀਕਾਪਟਰ 'ਚ ਮੌਕੇ 'ਤੇ ਪਹੁੰਚੇ ਅਤੇ ਸਿੰਚਾਈ ਵਿਭਾਗ ਦੇ ਸਲਾਹਕਾਰ ਆਦਿਤਿਆਨਾਥ ਦਾਸ ਦੇ ਨਾਲ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।
ਕੇਂਦਰੀ ਮੰਤਰੀ ਕਿਸ਼ਨ ਰੈੱਡੀ ਨੇ ਵੀ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਸੁਰੰਗ ਦੀ ਛੱਤ ਡਿੱਗਣ ਦੇ ਕਾਰਨਾਂ ਸਬੰਧੀ ਅਧਿਕਾਰੀਆਂ ਤੋਂ ਜਵਾਬ ਮੰਗਿਆ। ਉਨ੍ਹਾਂ ਨੇ ਅਧਿਕਾਰੀਆਂ ਨੂੰ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਕਿਹਾ ਅਤੇ ਜ਼ਖਮੀਆਂ ਦਾ ਢੁੱਕਵਾਂ ਇਲਾਜ ਕਰਵਾਉਣ ਦੀ ਅਪੀਲ ਕੀਤੀ।