ETV Bharat / state

ਲੁਧਿਆਣਾ ਦੇ ਰਾਜੇਸ਼ ਜੈਨ ਘਰ ਨੂੰ ਕੂੜਾ ਮੁਕਤ ਬਣਾ ਕੇ ਚੌਗਿਰਦੇ ਦੀ ਸਫ਼ਾਈ ਦਾ ਦੇ ਰਹੇ ਹੋਕਾ

ਐਨਆਈਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਕਰ ਚੁਕੇ ਲੁਧਿਆਣਾ ਦੇ ਵਾਤਾਵਰਣ ਪ੍ਰੇਮੀ ਰਾਜੇਸ਼ ਜੈਨ ਇਨ੍ਹੀਂ ਦਿਨੀਂ ਲੋਕਾਂ ਲਈ ਵੱਡੀ ਮਿਸਾਲ ਬਣੇ ਹੋਏ ਹਨ। ਪੇਸ਼ੇ ਤੋਂ ਕਾਰੋਬਾਰੀ ਰਾਜੇਸ਼ ਜੈਨ ਨੇ ਆਪਣੇ ਘਰ ਨੂੰ ਗਾਰਬੇਜ਼ ਮੁਕਤ ਬਣਾਇਆ ਹੋਇਆ ਹੈ। ਉਹ ਘਰ ਦੇ ਕੂੜੇ ਤੋਂ ਵਰਮੀ ਕੰਪੋਸਟ ਖਾਦ ਤਿਆਰ ਕਰ ਰਹੇ ਹਨ ਅਤੇ ਲੋਕਾਂ ਨੂੰ ਵੀ ਇਸ ਦੀ ਸਿਖਲਾਈ ਦੇ ਰਹੇ ਹਨ।

author img

By

Published : Dec 9, 2020, 4:19 PM IST

ਲੁਧਿਆਣਾ ਦੇ ਰਾਜੇਸ਼ ਜੈਨ ਘਰ ਨੂੰ ਕੂੜਾ ਮੁਕਤ ਬਣਾ ਕੇ ਚੌਗਿਰਦੇ ਦੀ ਸਫ਼ਾਈ ਦਾ ਦੇ ਰਹੇ ਹੋਕਾ
ਲੁਧਿਆਣਾ ਦੇ ਰਾਜੇਸ਼ ਜੈਨ ਘਰ ਨੂੰ ਕੂੜਾ ਮੁਕਤ ਬਣਾ ਕੇ ਚੌਗਿਰਦੇ ਦੀ ਸਫ਼ਾਈ ਦਾ ਦੇ ਰਹੇ ਹੋਕਾ

ਲੁਧਿਆਣਾ: ਐਨਆਈਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਕਰ ਚੁਕੇ ਵਾਤਾਵਰਣ ਪ੍ਰੇਮੀ ਰਾਜੇਸ਼ ਜੈਨ ਇਨ੍ਹੀਂ ਦਿਨੀਂ ਲੋਕਾਂ ਲਈ ਵੱਡੀ ਮਿਸਾਲ ਬਣੇ ਹੋਏ ਹਨ। ਉਹ ਮਹਾਰਾਸ਼ਟਰਾ ਦੇ ਰੁਮਾਲਾ ਝੀਲ ਨੂੰ ਸਾਫ਼ ਕਰਨ ਦੇ ਪ੍ਰਾਜੈਕਟ 'ਚ ਵੀ ਕੰਮ ਕਰ ਰਹੇ ਹਨ।

ਪੇਸ਼ੇ ਤੋਂ ਕਾਰੋਬਾਰੀ ਰਾਜੇਸ਼ ਜੈਨ ਨੇ ਆਪਣੇ ਘਰ ਨੂੰ ਗਾਰਬੇਜ਼ ਮੁਕਤ ਬਣਾਇਆ ਹੋਇਆ ਹੈ। 2008 ਤੋਂ ਉਹ ਘਰ ਦੇ ਕੂੜੇ ਤੋਂ ਵਰਮੀ ਕੰਪੋਸਟ ਖਾਦ ਤਿਆਰ ਕਰ ਰਹੇ ਹਨ ਅਤੇ ਲੋਕਾਂ ਨੂੰ ਵੀ ਇਸ ਦੀ ਸਿਖਲਾਈ ਦੇ ਰਹੇ ਹਨ। ਨਾਲ ਹੀ ਲੋਕਾਂ ਨੂੰ ਇਸ ਮਾਡਲ ਦੀ ਵਰਤੋਂ ਕਰਕੇ ਚੌਗਿਰਦੇ ਨੂੰ ਸਾਫ਼ ਰੱਖਣ ਦੀ ਅਪੀਲ ਕਰ ਰਹੇ ਹਨ।

ਈਟੀਵੀ ਭਾਰਤ ਨੇ ਇਸ ਪ੍ਰਾਜੈਕਟ ਸਬੰਧੀ ਜਦੋਂ ਰਾਜੇਸ਼ ਜੈਨ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਵੱਡਾ ਪ੍ਰਾਜੈਕਟ ਜਾਂ ਸਾਇੰਸ ਨਹੀਂ ਹੈ, ਸਿਰਫ਼ ਮਨ ਦੀ ਇੱਛਾ ਅਤੇ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਘਰ ਦੇ ਕੂੜੇ ਨੂੰ ਲੋਕ ਇਕੱਠਾ ਕਰਕੇ ਸੁੱਟ ਦਿੰਦੇ ਹਨ, ਜਿਸ ਵਿੱਚ ਪਲਾਸਟਿਕ ਵਗੈਰਾ ਵੀ ਹੁੰਦਾ ਹੈ ਅਤੇ ਇਹ ਬਿਮਾਰੀਆਂ ਦਾ ਘਰ ਬਣਦਾ ਹੈ ਪਰੰਤੂ ਜੇਕਰ ਇਸ ਕੂੜੇ ਨੂੰ ਵੱਖ ਵੱਖ ਰੱਖਿਆ ਜਾਵੇ ਤਾਂ ਇਸ ਨੂੰ ਡੀ-ਕੰਪੋਜ਼ ਕੀਤਾ ਕੀਤਾ ਜਾ ਸਕਦਾ ਹੈ, ਜੋ ਕਿ ਉਹ ਕਰ ਰਹੇ ਹਨ।

ਰਸੋਈ ਤੋਂ ਨਿਕਲਣ ਵਾਲੇ ਕੂੜੇ ਦੀ ਉਹ ਖਾਦ ਤਿਆਰ ਕਰਕੇ ਆਪਣੇ ਹੀ ਬਣਾਏ ਹੋਏ ਬਾਗ਼ ਦੇ ਵਿੱਚ ਕਰਦੇ ਹਨ। ਇਹ ਪੌਦਿਆਂ ਲਈ ਵੀ ਇਹ ਬਹੁਤ ਲਾਹੇਵੰਦ ਹੈ। ਇਹ ਪੂਰੀ ਤਰ੍ਹਾਂ ਬਦਬੂ ਰਹਿਤ ਹੈ ਅਤੇ ਨਾ ਹੀ ਚੌਗਿਰਦੇ ਨੂੰ ਇਸ ਦਾ ਕੋਈ ਨੁਕਸਾਨ ਹੈ।

ਵਾਤਾਵਰਣ ਪ੍ਰੇਮੀ ਨੇ ਅੱਗੇ ਦੱਸਿਆ ਕਿ ਉਹ ਬਗ਼ੀਚੇ ਦੇ ਪੌਦਿਆਂ ਨੂੰ ਪਾਣੀ ਵੀ ਆਪਣੇ ਘਰ ਦੀ ਵੇਸਟ ਦਾ ਹੀ ਲਗਾਉਂਦੇ ਹਨ ਸਗੋਂ ਗਲਾਉਂਦੇ ਨਹੀਂ ਕਿਉਂਕਿ ਉਨ੍ਹਾਂ ਨੇ ਸੀਵਰੇਜ ਦਾ ਕੁਨੈਕਸ਼ਨ ਨਹੀਂ ਲਿਆ ਹੋਇਆ ਹੈ। ਉਹ ਘਰੇਲੂ ਵਰਤਣ ਵਾਲਾ ਪਾਣੀ ਸਿੱਧਾ ਫਿਲਟਰ ਕਰਕੇ ਆਪਣੇ ਬਾਗ਼ ਨੂੰ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਘਰ ਦੇ ਪਖਾਨਿਆਂ ਦਾ ਪਾਣੀ ਇੱਕ ਸਿਸਟਮ ਰਾਹੀਂ ਫ਼ਿਲਟਰ ਟੈਂਕ ਲਗਾ ਕੇ ਸਾਫ਼ ਬਣਾ ਕੇ ਧਰਤੀ ਵਿੱਚ ਰੀਚਾਰਜ ਕਰ ਲੈਂਦੇ ਹਨ।

ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 85 ਦੇਸ਼ਾਂ ਵਿੱਚ ਘੁੰਮ ਚੁੱਕੇ ਹਨ ਅਤੇ ਇਸ ਘਰ ਨੂੰ ਕੂੜਾ-ਕਰਕਟ ਤੋਂ ਸਾਫ਼-ਸੁਥਰਾ ਰੱਖਣ ਦੇ ਮਾਡਲ ਨੂੰ ਅਪਣਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮਾਡਲ ਨੂੰ ਅਪਨਾਉਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.