ਲੁਧਿਆਣਾ: ਲੁਧਿਆਣਾ ਦੇ ਥਾਣਾ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਸ਼ਖਸ ਦਾ ਬੀਤੀ ਦੇਰ ਰਾਤ ਬੇਰਹਿਮੀ ਦੇ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ। ਮਿਲੀ ਕਾਣਕਾਰੀ ਮੁਤਾਬਿਕ ਦੋ ਧਿਰਾਂ 'ਚ ਹੋਈ ਝਗੜੇ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਪਵਨ ਦੇ ਰੂਪ ਦੇ ਵਿੱਚ ਹੋਈ ਹੈ। ਮ੍ਰਿਤਕ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਜਿੱਥੇ ਉਸ 'ਤੇ ਹਮਲਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਉਹ ਇੱਕ ਚਾਹ ਦਾ ਢਾਬਾ ਚਲਾਉਂਦਾ ਹੈ। ਹਮਲਾਵਰ ਅਤੇ ਮ੍ਰਿਤਕ ਵਿਚਾਲੇ ਸਿਗਰਟ ਖਰੀਦਣ ਨੂੰ ਲੈ ਕੇ ਬਹਿਸਬਾਜ਼ੀ ਹੋਈ ਸੀ। ਜਿਸ ਤੋਂ ਬਾਅਦ ਅਗਲੇ ਦਿਨ ਢਾਬਾ ਚਲਾਉਣ ਵਾਲੇ ਨੇ ਪਵਨ ਉੱਤੇ ਆਪਣੇ ਸਾਥੀਆਂ ਦੇ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਉਸਦੀ ਮੌਤ ਹੋ ਗਈ। ਮ੍ਰਿਤਕ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਮਾਮੁਲੀ ਤਕਰਾਰ ਪਿੱਛੇ ਕੀਤਾ ਕਤਲ: ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਉਹ ਢਾਬੇ 'ਤੇ ਸਿਗਰੇਟ ਲੈਣ ਗਿਆ ਸੀ ਜਦੋਂ ਮਾਮੂਲੀ ਜਿਹੀ ਤਕਰਾਰ ਨੂੰ ਲੈ ਕੇ ਇਹ ਗੱਲ ਵਧੀ ਕਿ ਉਸ 'ਤੇ ਹਮਲਾ ਕਰ ਦਿੱਤਾ । ਮੁਲਜ਼ਮਾਂ ਨੇ ਉਸ ਦਾ ਬੋਤਲ ਮਾਰ ਕੇ ਗਲਾ ਕੱਟ ਦਿੱਤਾ। ਜਿਸ ਕਰਕੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਦੱਸਿਆ ਕਿ ਇੱਕ ਘੰਟੇ ਤੱਕ ਉਹ ਐਬੂਲੈਂਸ ਨੂੰ ਸੂਚਿਤ ਕਰਦੇ ਰਹੇ ਪਰ ਮੌਕੇ 'ਤੇ ਐਬੂਲੈਂਸ ਨਹੀਂ ਪਹੁੰਚੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਤਿੰਨ ਜਣੇ ਸੀ ਜਿਨਾਂ ਨੇ ਹਮਲਾ ਕੀਤਾ ਅਤੇ ਉਸਦੇ ਗਲੇ ਤੇ ਬੋਤਲ ਮਾਰੀ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦੱਸਿਆ ਕਿ ਜਿਸ ਨੇ ਹਮਲਾ ਕੀਤਾ ਹੈ। ਉਹ ਸ਼ਿਮਲਾਪੁਰੀ ਡਾਬਾ ਰੋਡ 'ਤੇ ਰਹਿੰਦਾ ਹੈ। ਚਾਹ ਦਾ ਢਾਬਾ ਚਲਾਉਂਦਾ ਹੈ ਉਸ ਦਾ ਨਾਂ ਰਾਜਾ ਹੈ। ਮ੍ਰਿਤਕ ਦੀ ਉਮਰ ਲਗਭਗ 45 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ।
- ਅੰਮ੍ਰਿਤਸਰ ਛੇਹਰਟਾ ਨਜ਼ਦੀਕ ਆਕਸੀਜਨ ਗੈਸ ਸਪਲਾਈ ਕਰਨ ਵਾਲੇ ਟਰੱਕ ਤੇ ਬਲੈਰੋ ਵਿਚਾਲੇ ਹੋਈ ਭਿਆਨਕ ਟੱਕਰ
- SFJ ਮੁੱਖੀ ਗੁਰਪਤਵੰਤ ਸਿੰਘ ਪੰਨੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਜਾਨੋਂ ਮਾਰਨ ਧਮਕੀ, ਕਿਹਾ- ਬੇਅੰਤ ਹੈ ਭਗਵੰਤ
- ਫਗਵਾੜਾ ਦੇ ਗੁਰੂਘਰ ‘ਚ ਇੱਕ ਵਿਅਕਤੀ ਦਾ ਕਤਲ, ‘ਬੇਅਦਬੀ ਕਰਨ ਆਇਆ ਸੀ ਨੌਜਵਾਨ’
ਪੁਲਿਸ ਕਰ ਰਹੀ ਮਾਮਲੇ ਦੀ ਗੰਭਰਿਤਾ ਨਾਲ ਜਾਂਚ: ਉੱਥੇ ਹੀ ਦੂਜੇ ਪਾਸੇ ਥਾਣਾ ਸ਼ਿਮਲਾਪੁਰੀ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਦੇ ਵਿੱਚ ਰਕਵਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕੁਝ ਸਮੇਂ ਪਹਿਲੇ ਦੀ ਹੀ ਇਹ ਵਾਰਦਾਤ ਹੈ ਦੋ ਧਿਰਾਂ ਦੇ ਵਿੱਚ ਆਪਸੀ ਝਗੜਾ ਹੋਇਆ ਹੈ। ਜਿਸ ਕਾਰਨ ਮ੍ਰਿਤਕ ਦੀ ਮੌਤ ਹੋ ਗਈ ਹੈ ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨੇ ਕਿਹਾ ਫਿਲਹਾਲ ਕਤਲ ਦੇ ਕਾਰਨਾ ਦਾ ਕੁਝ ਮਾਮੂਲੀ ਬਹਿਸਬਾਜ਼ੀ ਨੂੰ ਦੱਸਿਆ ਜਾ ਰਿਹਾ ਹੈ ਬਾਕੀ ਪੁਲਿਸ ਇਸ ਨੂੰ ਵੈਰੀਫਾਈ ਕਰ ਰਹੀ ਹੈ।