ਜਲੰਧਰ:ਕਸਬਾ ਫਿਲੌਰ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਪੁਲਿਸ ਨੇ ਪੀਸੀਆਰ (PCR) ਮੋਟਰਸਾਈਕਲ (Motorcycle)ਦੀ ਸੇਵਾ ਸ਼ੁਰੂ ਕੀਤੀ ਹੈ। ਮੋਟਰਸਾਈਕਲ ਸੇਵਾ ਨੂੰ ਹਰੀ ਝੰਡੀ ਫਿਲੌਰ ਦੇ ਨਗਰ ਕੌਂਸਲਰ ਪ੍ਰਧਾਨ ਮਹਿੰਦਰ ਰਾਮ ਝੂਮਰ ਅਤੇ ਰਾਜ ਕੁਮਾਰ ਸੰਧੂ ਨੇ ਦਿੱਤੀ। ਇਸ ਬਾਰੇ ਪੁਲਿਸ ਅਧਿਕਾਰੀ ਸੰਜੀਵ ਕਪੂਰ ਨੇ ਦੱਸਿਆ ਕਿ ਫਿਲੌਰ ਵਿੱਚ ਹਰ ਰੋਜ਼ ਨਵੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ।ਜਿਸ ਨੂੰ ਠੱਲ੍ਹ ਪਾਉਣ ਲਈ ਇਹ ਪੀਸੀਆਰ ਮੋਟਰਸਾਈਕਲ ਸੇਵਾ ਸ਼ੁਰੂ ਕੀਤੀ ਗਈ।
PCR ਮੋਟਰਸਾਈਕਲ ਸੇਵਾ ਸ਼ੁਰੂ
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਹਲੇ ਤਿੰਨ ਮੋਟਰਸਾਈਕਲ ਪੀਸੀਆਰ ਸੇਵਾ ਸ਼ੁਰੂ ਕੀਤੀ ਗਈ ਹੈ ਜੋ ਕਿ ਲਗਾਤਾਰ ਫਿਲੌਰ ਵਿਖੇ ਗਸ਼ਤ ਕਰਦੇ ਰਹਿਣਗੇ ਅਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਠੱਲ੍ਹ ਪਾਉਣਗੇ। ਉਨ੍ਹਾਂ ਦੱਸਿਆ ਹੈ ਕਿ ਇਕ ਮੋਟਰਸਾਇਕਲ ਨੂਰਮਹਿਲ ਗੰਨਾ, ਪਿੰਡ, ਅਕਲਪੁਰ ਭੱਠਾ ਵਿਖੇ ਗਸ਼ਤ(Patrol) ਕਰੇਗਾ। ਦੂਜਾ ਮੋਟਰਸਾਈਕਲ ਵੇਰਕਾ ਮਿਲਕ ਪਲਾਂਟ ਨਵਾਂਸ਼ਹਿਰ ਅੰਬੇਡਕਰ ਚੌਂਕ ਗੜ੍ਹਾ ਰੋਡ ਫੁਹਾਰਾ ਚੌਂਕ ਰੇਹੜੀ ਮਾਰਕੀਟ ਤੇ ਫਿਲੌਰ ਦੇ ਅੰਦਰਲੇ ਏਰੀਆ ਵੱਲ ਗਸ਼ਤ ਕਰੇਗਾ। ਤੀਜਾ ਮੋਟਰਸਾਈਕਲ ਫਿਲੌਰ ਦੇ ਅੱਡਾ ਚੌਕ ਤੋਂ ਨਗਰ ਬੰਗਾ ਰੋਡ ਸੈਫ਼ਾਬਾਦ ਵਿਖੇ ਗਸ਼ਤ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਦੋ ਹੋਰ ਪੀਸੀਆਰ ਮੋਟਰਸਾਈਕਲ ਦੀ ਸੇਵਾ ਸ਼ੁਰੂ ਕਰਨਗੇ।
ਇਹ ਵੀ ਪੜੋ:ਸਕਾਲਰਸ਼ਿਪ ਘੁਟਾਲਾ: CM ਦੀ ਰਿਹਾਇਸ਼ ਦਾ ਘਿਰਾਓ ਕਰ ਰਹੇ 'ਆਪ' ਆਗੂ ਗ੍ਰਿਫ਼ਤਾਰ