ETV Bharat / state

ਸੰਦੀਪ ਸਿੰਘ ਦੇ ਕਤਲ ਤੋਂ ਬਾਅਦ ਕਬੱਡੀ ਫੈਡਰੇਸ਼ਨਾਂ ਵੱਲੋਂ ਟੂਰਨਾਮੈਂਟ 1 ਹਫ਼ਤੇ ਲਈ ਰੱਦ

author img

By

Published : Mar 15, 2022, 3:44 PM IST

ਸੰਦੀਪ ਸਿੰਘ ਅੰਬੀਆਂ ਦੇ ਕਤਲ ਤੋਂ ਬਾਅਦ ਜਲੰਧਰ ਵਿਖੇ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਜਿਨ੍ਹਾਂ ਵਿੱਚ ਮੁੱਖ ਰੂਪ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਵੀ ਸ਼ਾਮਿਲ ਹੈ, ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਨੇ ਐਲਾਨ ਕੀਤਾ ਕਿ ਸੰਦੀਪ ਸਿੰਘ ਦੀ ਮੌਤ ਤੋਂ ਬਾਅਦ ਦੁੱਖ ਦੇ ਪ੍ਰਗਟਾਵੇ ਅਤੇ ਉਸ ਦੇ ਕਤਲ ਦੇ ਰੋਸ ਵਿੱਚ ਇਕ ਹਫ਼ਤੇ ਲਈ ਜਿੰਨੇ ਵੀ ਕਬੱਡੀ ਟੂਰਨਾਮੈਂਟ ਇਨ੍ਹਾਂ ਫੈਡਰੇਸ਼ਨਾਂ ਵੱਲੋਂ ਕਰਵਾਏ ਜਾਣੇ ਨੇ ਉਹ ਰੱਦ ਕੀਤੇ ਜਾਂਦੇ ਹਨ।

Sandeep Singh murder
ਸੰਦੀਪ ਸਿੰਘ ਦੇ ਕਤਲ ਤੋਂ ਬਾਅਦ ਕਬੱਡੀ ਫੈਡਰੇਸ਼ਨਾਂ ਵੱਲੋਂ ਟੂਰਨਾਮੈਂਟ 1 ਹਫ਼ਤੇ ਲਈ ਕੈਂਸਲ

ਜਲੰਧਰ: ਜਲੰਧਰ ਦੇ ਸ਼ਾਹਕੋਟ ਇਲਾਕੇ ਦੇ ਪਿੰਡ ਮੱਲੀਆਂ ਵਿਖੇ ਕੱਲ੍ਹ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆਂ (Sandeep Singh Ambian) ਦੇ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਵਿਚ ਕਬੱਡੀ ਪ੍ਰੀਮੀਅਰ ਵਿੱਚ ਦੁੱਖ ਦੀ ਲਹਿਰ ਹੈ, ਉਸ ਦੇ ਨਾਲ ਹੀ ਇਕ ਅੰਤਰਰਾਸ਼ਟਰੀ ਕਬੱਡੀ ਖਿਲਾੜੀ ਦੇ ਕਤਲ ਤੋਂ ਬਾਅਦ ਇੱਕ ਵੱਡਾ ਰੋਸ ਵੀ ਹੈ।

ਸੰਦੀਪ ਸਿੰਘ ਅੰਬੀਆਂ ਦੀ ਮੌਤ ਤੋਂ ਬਾਅਦ ਜਲੰਧਰ ਵਿਖੇ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਜਿਨ੍ਹਾਂ ਵਿੱਚ ਮੁੱਖ ਰੂਪ ਨਾਲ ਇੰਗਲੈਂਡ ਕਬੱਡੀ ਫੈਡਰੇਸ਼ਨ ਵੀ ਸ਼ਾਮਿਲ ਹੈ, ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਕਬੱਡੀ ਫੈਡਰੇਸ਼ਨਾਂ ਨੇ ਐਲਾਨ ਕੀਤਾ ਕਿ ਸੰਦੀਪ ਸਿੰਘ ਦੀ ਮੌਤ ਤੋਂ ਬਾਅਦ ਦੁੱਖ ਦੇ ਪ੍ਰਗਟਾਵੇ ਅਤੇ ਉਸ ਦੇ ਕਤਲ ਦੇ ਰੋਸ ਵਿੱਚ ਇਕ ਹਫ਼ਤੇ ਲਈ ਜਿੰਨੇ ਵੀ ਕਬੱਡੀ ਟੂਰਨਾਮੈਂਟ ਇਨ੍ਹਾਂ ਫੈਡਰੇਸ਼ਨਾਂ ਵੱਲੋਂ ਕਰਵਾਏ ਜਾਣੇ ਨੇ ਉਹ ਰੱਦ ਕੀਤੇ ਜਾਂਦੇ ਹਨ।

ਇੰਗਲੈਂਡ ਕਬੱਡੀ ਫੈਡਰੇਸ਼ਨ ਵੱਲੋਂ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਵਿੱਚ ਕਰਵਾਏ ਜਾਣ ਵਾਲੇ 2 ਮੁੱਖ ਕਬੱਡੀ ਟੂਰਨਾਮੈਂਟ ਜਿਨ੍ਹਾਂ ਵਿੱਚੋਂ ਇੱਕ ਆਨੰਦਪੁਰ ਸਾਹਿਬ ਵਿਖੇ ਹੋਣ ਵਾਲਾ ਕਬੱਡੀ ਟੂਰਨਾਮੈਂਟ ਵੀ ਸ਼ਾਮਲ ਹੈ ਨੂੰ ਕੈਂਸਲ ਕੀਤਾ ਜਾਂਦਾ ਹੈ।

ਇਸ ਬਾਰੇ ਦੱਸਦੇ ਹੋਏ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਵੱਲੋਂ ਕਿਹਾ ਗਿਆ ਕਿ ਸੰਦੀਪ ਸਿੰਘ ਇੱਕ ਉਮਦਾ ਕਬੱਡੀ ਖਿਲਾੜੀ ਸੀ ਜੋ ਅੰਤਰਰਾਸ਼ਟਰੀ ਸਤਰ 'ਤੇ ਕਈ ਟੂਰਨਾਮੈਂਟ ਖੇਡ ਚੁੱਕਿਆ ਸੀ।

ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ, ਇਸ ਲਈ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਏਗੀ ਕਿ ਪੰਜਾਬ ਵਿੱਚ ਹੋਏ ਸੰਦੀਪ ਸਿੰਘ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਆਰੋਪੀਆਂ ਨੂੰ ਜਲਦ ਤੋਂ ਜਲਦ ਗਿਰਫ਼ਤਾਰ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਹਰ ਸਾਲ ਇੰਗਲੈਂਡ ਤੋਂ ਪੰਜਾਬ ਕਬੱਡੀ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਲਈ ਆਉਂਦਾ ਸੀ ਅਤੇ ਉਸ ਦਾ ਪਰਿਵਾਰ ਇੰਗਲੈਂਡ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਨੇ ਵੱਖ-ਵੱਖ ਫੈਡਰੇਸ਼ਨਾਂ ਵੱਲੋਂ ਵੀ ਇਹ ਐਲਾਨ ਕੀਤਾ ਕਿ ਅਗਲੇ ਹਫ਼ਤੇ ਇਕ ਮੀਟਿੰਗ ਕੀਤੀ ਜਾਵੇਗੀ।

ਜਿਸ ਵਿੱਚ ਸੰਦੀਪ ਸਿੰਘ ਦੇ ਕਤਲ ਤੇ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ, ਇਸ ਤੋਂ ਬਾਅਦ ਅਗਲਾ ਫ਼ੈਸਲਾ ਲਿਆ ਜਾਏਗਾ ਕਿ ਟੂਰਨਾਮੈਂਟ ਕਿਸ ਤਰ੍ਹਾਂ ਹੋਣਗੇ। ਉਨ੍ਹਾਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਟੂਰਨਾਮੈਂਟਾਂ ਵਿੱਚ ਜਿੱਥੇ ਕਬੱਡੀ ਨੂੰ ਇਨ੍ਹਾਂ ਪ੍ਰਮੋਟ ਕੀਤਾ ਜਾਂਦਾ ਹੈ ਸਰਕਾਰਾਂ ਨੂੰ ਇਨ੍ਹਾਂ ਖਿਲਾੜੀਆਂ ਦੀ ਸਕਿਉਰਿਟੀ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤਾਂ ਜੋ ਕਬੱਡੀ ਅਤੇ ਕਬੱਡੀ ਖਿਲਾੜੀ ਖ਼ਤਮ ਨਾ ਹੋਣ ਬਲਕਿ ਉਹ ਲੋਕ ਖ਼ਤਮ ਹੋਣ ਜੋ ਕਬੱਡੀ ਅਤੇ ਕਬੱਡੀ ਖਿਡਾਰੀਆਂ ਲਈ ਮਾੜੀ ਸੋਚ ਰੱਖਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੀਆਂ ਹੋਰ ਕਈ ਕਬੱਡੀ ਫੈਡਰੇਸ਼ਨਾਂ ਦੇ ਆਗੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਖਿਡਾਰੀ ਦਾ ਕਤਲ ਮਾਮਲਾ: ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਜ਼ਿੰਮੇਵਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.