ਚੰਡੀਗੜ੍ਹ: ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਐਕਟਰ ਪਿਤਾ ਯੋਗਰਾਜ ਸਿੰਘ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਉਹ ਲਗਾਤਾਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਬਟੋਰ ਦੇ ਰਹਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਉਹ ਆਪਣੀ ਇੱਕ ਤਾਜ਼ਾ ਇੰਟਰਵਿਊ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਵਿੱਚ ਉਹ ਗਾਇਕ ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਬਾਰੇ ਕਾਫੀ ਹੈਰਾਨ ਕਰਨ ਵਾਲੀਆਂ ਗੱਲਾਂ ਕਰਦੇ ਨਜ਼ਰੀ ਪਏ।
ਜੀ ਹਾਂ...ਤੁਹਾਨੂੰ ਦੱਸ ਦੇਈਏ ਕਿ ਅਦਾਕਾਰ ਯੋਗਰਾਜ ਸਿੰਘ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ 'ਆਪਣੇ ਘਰ ਬਿਗਾਨੇ' ਨੂੰ ਲੈ ਕੇ ਚਰਚਾ ਵਿੱਚ ਹਨ, ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਕੁਲਰਾਜ ਰੰਧਾਵਾ ਅਤੇ ਰੌਸ਼ਨ ਪ੍ਰਿੰਸ ਨੇ ਸ਼ਾਨਦਾਰ ਕਿਰਦਾਰ ਨਿਭਾਇਆ ਹੈ।
ਹੁਣ ਇਸੇ ਫਿਲਮ ਸੰਬੰਧਤ ਅਦਾਕਾਰ ਨੇ ਇੱਕ ਮੀਡੀਆ ਚੈਨਲ ਨੂੰ ਇੰਟਰਵਿਊ ਦਿੱਤੀ, ਜਿਸ ਵਿੱਚ ਅਦਾਕਾਰ ਨੇ ਗਾਇਕ ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਉਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਅਤੇ ਕਈ ਤਰ੍ਹਾਂ ਦੇ ਹੈਰਾਨ ਕਰਨ ਵਾਲੇ ਖੁਲਾਸੇ ਵੀ ਕੀਤੇ।
ਗੁਰਦਾਸ ਮਾਨ ਅਤੇ ਹੰਸ ਰਾਜ ਹੰਸ ਬਾਰੇ ਕੀ ਬੋਲੇ ਯੋਗਰਾਜ ਸਿੰਘ
ਆਪਣੀ ਗੱਲਬਾਤ ਜਾਰੀ ਕਰਦੇ ਹੋਏ ਅਦਾਕਾਰ ਯੋਗਰਾਜ ਸਿੰਘ ਨੇ ਕਿਹਾ, 'ਗੁਰਦਾਸ ਮਾਨ ਨਾਲ ਮੈਂ ਬਹੁਤ ਚਿਰਾਂ ਤੋਂ ਬੋਲਣਾ ਛੱਡਿਆ ਹੋਇਆ ਹੈ, ਮੈਂ ਉਸ ਨੂੰ ਸਲਾਮ ਵੀ ਨਹੀਂ ਕਰਦਾ। ਉਹ ਮੇਰਾ ਬਹੁਤ ਚੰਗਾ ਦੋਸਤ ਰਿਹਾ, ਸਾਡਾ ਬਹੁਤ ਪਿਆਰ ਰਿਹਾ, ਕੁੱਝ ਅਜਿਹੀਆਂ ਗੱਲ਼ਾਂ ਹੋਈਆਂ ਨੇ ਜ਼ਿੰਦਗੀ ਵਿੱਚ ਜਿੰਨਾਂ ਕਰਕੇ ਮੈਂ ਆਪਣਾ ਰਾਹ ਬਦਲ ਲਿਆ।' ਇਸ ਤੋਂ ਬਾਅਦ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਉਹ ਗੱਲਾਂ ਸਾਂਝੀਆਂ ਕਰਨਾ ਚਾਹੋਗੇ? ਇਸ ਗੱਲ ਦਾ ਜੁਆਬ ਦਿੰਦੇ ਹੋਏ ਅਦਾਕਾਰ ਨੇ ਅੱਗੇ ਕਿਹਾ, 'ਮੈਂ ਉਨ੍ਹਾਂ ਨੂੰ ਮਿਲਣਾ ਵੀ ਨਹੀਂ ਚਾਹੁੰਦਾ...ਨਾ ਗੁਰਦਾਸ ਮਾਨ ਨੂੰ ਅਤੇ ਨਾ ਹੀ ਹੰਸ ਰਾਜ ਹੰਸ ਨੂੰ।'
ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਬਹੁਤ ਅਜਿਹੀਆਂ ਗੱਲਾਂ ਨੇ ਜੋ ਇਸ ਨੂੰ ਨਹੀਂ ਸੀ ਕਰਨੀਆਂ ਚਾਹੀਦੀਆਂ। ਇਹ ਸਾਰੀਆਂ ਗੱਲਾਂ ਮੇਰੇ ਨਾਲ ਸੰਬੰਧ ਰੱਖਦੀਆਂ ਨੇ...ਇਹ ਲੋਕਾਂ ਨੇ ਮੇਰੇ ਪਰਿਵਾਰ ਨੂੰ ਮੇਰੇ ਖਿਲਾਫ਼ ਬਹੁਤ ਭੜਕਾਇਆ ਹੈ।' ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਇਹਨਾਂ ਦੀਆਂ ਜ਼ਨਾਨੀਆਂ ਨੇ ਵੀ ਬਹੁਤ ਭੜਕਾਇਆ ਹੈ ਮੇਰੇ ਪਰਿਵਾਰ ਨੂੰ। ਗੁਰਦਾਸ ਮਾਨ ਦੀ ਘਰਵਾਲੀ ਨੇ ਮੇਰੇ ਪਰਿਵਾਰ ਸਾਹਮਣੇ ਮੇਰੇ ਖਿਲਾਫ਼ ਬਹੁਤ ਹੀ ਬਕਵਾਸ ਕੀਤੀ ਹੈ, ਜਿਸ ਦਾ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਇਹ ਲੋਕ ਮੇਰੇ ਨਾਲ ਬੈਠਣ ਜੋਗੇ ਵੀ ਨਹੀਂ ਹਨ। ਪਰ ਮੇਰੀ ਬਦਨਸੀਬੀ ਹੈ ਕਿ ਮੈਂ ਇਹਨਾਂ ਲੋਕਾਂ ਵਿੱਚ ਰਿਹਾ ਹਾਂ।'
ਉਲੇਖਯੋਗ ਹੈ ਕਿ ਯੋਗਰਾਜ ਸਿੰਘ ਪੰਜਾਬੀ ਸਿਨੇਮਾ ਦੇ ਇੱਕ ਸ਼ਾਨਦਾਰ ਅਦਾਕਾਰ ਹਨ, ਜਿੰਨ੍ਹਾਂ ਨੇ ਅਣਗਿਣਤ ਪੰਜਾਬੀ ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ। ਹੁਣ ਅਦਾਕਾਰ ਆਪਣੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹਨ, ਜਿੰਨ੍ਹਾਂ ਵਿੱਚੋਂ 'ਆਪਣੇ ਘਰ ਬਿਗਾਨੇ' ਪਹਿਲਾਂ ਹੀ 15 ਨਵੰਬਰ ਨੂੰ ਰਿਲੀਜ਼ ਹੋ ਚੁੱਕੀ ਹੈ।
ਇਹ ਵੀ ਪੜ੍ਹੋ: