ਫਰੀਦਕੋਟ: ਹਾਲ ਹੀ ਦੇ ਦਿਨਾਂ ਵਿੱਚ ਐਲਾਨੀ ਪੰਜਾਬੀ ਫਿਲਮ 'ਉੱਡਣਾ ਸੱਪ' ਦੀ ਸ਼ੂਟਿੰਗ ਪੰਜਾਬ ਦੇ ਮਾਲਵਾ ਖੇਤਰ 'ਚ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਵਿੱਚ ਪਾਲੀਵੁੱਡ ਦੇ ਉੱਘੇ ਅਦਾਕਾਰ ਗੁਰਮੀਤ ਸਾਜਨ ਸਮੇਤ ਕਈ ਚਰਚਿਤ ਚਿਹਰੇ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ। 'ਵਿਨਰਸ ਫਿਲਮਜ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੇ ਸਹਿ ਨਿਰਮਾਣਕਾਰ ਬਾਗੀ ਸੰਧੂ ਰੁੜਕਾਂ ਕਲਾ ਯੂਐਸਏ ਹਨ ਜਦਕਿ ਸਟੋਰੀ ਅਤੇ ਡਾਇਲਾਗ ਲੇਖਣ ਦੀ ਜ਼ਿੰਮੇਵਾਰੀ ਜੀਤ ਸੰਧੂ ਨਵਲਕਰ ਨਿਭਾ ਰਹੇ ਹਨ।
ਇਸ ਫਿਲਮ ਵਿੱਚ ਕਾਮੇਡੀ ਤੋਂ ਲੈ ਕੇ ਸਿਨੇਮਾਂ ਦਾ ਹਰ ਬੇਹਤਰੀਣ ਰੰਗ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਸਰਹੱਦੀ ਜ਼ਿਲ੍ਹਾਂ ਫਿਰੋਜ਼ਪੁਰ ਅਤੇ ਫਰੀਦਕੋਟ ਇਲਾਕਿਆਂ ਵਿੱਚ ਫਿਲਮਾਂਈ ਜਾ ਰਹੀ ਇਸ ਫ਼ਿਲਮ ਦੇ ਤਕਨੀਕੀ ਅਤੇ ਪ੍ਰੋਡੋਕਸ਼ਨ ਪੱਖਾਂ ਦੀ ਸੁਪਰਵਿਜ਼ਨ ਕਮਾਂਡ ਪੰਜਾਬੀ ਸਿਨੇਮਾਂ ਦੇ ਹੋਣਹਾਰ ਅਤੇ ਨੌਜਵਾਨ ਨਿਰਦੇਸ਼ਕ ਮਨਜੀਤ ਟੋਨੀ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਕੁੜਮਾਈਆਂ, ਤੂੰ ਮੇਰਾ ਕੀ ਲੱਗਦਾ, ਬੂ ਮੈਂ ਡਰ ਗਈ ਅਤੇ ਵੇਖੀ ਜਾ ਛੇੜੀ ਨਾ ਆਦਿ ਜਿਹੀਆਂ ਬਹੁ-ਚਰਚਿਤ ਫਿਲਮਾਂ ਸ਼ਾਮਿਲ ਰਹੀਆ ਹਨ।
ਪਾਲੀਵੁੱਡ ਗਲਿਆਰਿਆ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣੀ ਇਸ ਫ਼ਿਲਮ ਦੀ ਨਿਰਮਾਣ ਟੀਮ ਅਨੁਸਾਰ ਪੰਜਾਬੀ ਸਿਨੇਮਾਂ ਦੇ ਮੌਜੂਦਾ ਸਾਂਝੇ ਤੋਂ ਅਲੱਗ ਹੱਟ ਕੇ ਬਣਾਈ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਸਿਨੇਮਾਂ ਦੇ ਮੰਝੇ ਹੋਏ ਅਦਾਕਾਰ ਗੁਰਮੀਤ ਸਾਜਨ ਆਪਣੀ ਹਾਲ ਹੀ ਦੀ ਇਮੇਜ ਤੋਂ ਬਿਲਕੁਲ ਵੱਖਰੇ ਅਤੇ ਸ਼ਾਨਦਾਰ ਅੰਦਾਜ ਵਿੱਚ ਨਜ਼ਰ ਆਉਣਗੇ। ਇਸ ਤਰ੍ਹਾਂ ਦਾ ਕਿਰਦਾਰ ਉਨ੍ਹਾਂ ਵੱਲੋ ਆਪਣੀ ਹੁਣ ਤੱਕ ਦੀ ਫਿਲਮ ਵਿੱਚ ਪਹਿਲਾ ਕਦੇ ਵੀ ਅਦਾ ਨਹੀਂ ਕੀਤਾ ਗਿਆ ਹੈ। ਸਟਾਰਟ ਟੂ ਫਿਨਿਸ਼ ਸ਼ੂਟਿੰਗ ਸ਼ਡਿਊਲ ਅਧੀਨ ਤੇਜ਼ੀ ਨਾਲ ਮੁਕੰਮਲਤਾ ਪੜ੍ਹਾਅ ਵੱਲ ਵੱਧ ਚੁੱਕੀ ਇਸ ਫ਼ਿਲਮ ਦੇ ਨਿਰਦੇਸ਼ਕ, ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆ ਦਾ ਹਾਲ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਨਿਰਮਾਣ ਟੀਮ ਦੁਆਰਾ ਇਹ ਜਰੂਰ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਫ਼ਿਲਮ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗੀ।
ਇਹ ਵੀ ਪੜ੍ਹੋ:-