ਮਾਨਸਾ: ਮਾਨਸਾ ਦੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਨਿੱਜੀ ਸਕੂਲ ਬੱਸ ਸਾਹਮਣੇ ਤੋਂ ਆ ਰਹੀ ਬਰੇਜ਼ਾ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ 7 ਸਕੂਲੀ ਬੱਚੇ ਅਤੇ ਬਸ ਡ੍ਈਰਾ ਦੇ ਨਾਲ ਨਾਲ ਡਰਾਈਵਰ ਦਾ ਹੈਲਪਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਿਕ ਹਾਦਸਾ ਕਾਰ ਵਾਲੇ ਦੀ ਤੇਜ਼ੀ ਕਾਰਨ ਵਾਪਰਿਆ ਹੈ।
ਪ੍ਰਤੱਖਦਰਸ਼ੀਆਂ ਮੁਤਬਿਕ ਸਵੇਰ ਦੇ ਸਮੇਂ ਬਰੇਜ਼ਾ ਕਾਰ ਦੇ ਨਜ਼ਦੀਕ ਨਿੱਜੀ ਸਕੂਲ ਦੀ ਵੈਨ ਨੂੰ ਮੋੜ ਕੱਟਦੇ ਸਮੇਂ ਟੱਕਰ ਮਾਰ ਦਿੱਤੀ। ਜਿਸ ਕਾਰਨ ਸਕੂਲ ਵੈਨ ਪਲਟ ਗਈ। ਜਿਸ ਦੇ ਵਿੱਚ ਸਕੂਲ ਵੈਨ ਦੇ ਡਰਾਈਵਰ ਤੇ ਹੈਲਪਰ ਸਮੇਤ ਸੱਤ ਬੱਚਿਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਨਾਂ ਨੂੰ ਬੁਢੱਲਾਡਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ, ਜਦਕਿ ਦੋ ਬੱਚਿਆਂ ਨੂੰ ਹਾਲਤ ਗੰਭੀਰ ਦੇਖਦੇ ਹੋਏ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ।
ਹਸਪਤਾਲ 'ਚ ਜ਼ਖਮੀਆਂ ਦਾ ਹੋ ਰਿਹਾ ਇਲਾਜ
ਮੌਕੇ 'ਤੇ ਮੋਜੂਦ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਸਕੂਲ ਵੈਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਵੱਲ ਮੁੜ ਰਹੀ ਸੀ ਪਰ ਜਾਖੜ ਵੱਲੋਂ ਆ ਰਹੀ ਇੱਕ ਤੇਜ਼ ਰਫਤਾਰ ਬਰੇਜਾ ਕਾਰ ਵੱਲੋਂ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਅਤੇ ਸਕੂਲ ਵੈਨ ਤੁਰੰਤ ਹੀ ਪਲਟ ਗਈ ਅਤੇ ਬੱਚੇ ਹਾਦਸੇ ਦਾ ਸ਼ਿਕਾਰ ਹੋ ਗਏ। ਉਥੇ ਹੀ ਹਸਪਤਾਲ ਦੀ ਐਸਐਮਓ ਨੇ ਦੱਸਿਆ ਕਿ ਐਕਸੀਡੈਂਟ ਦੇ ਦੌਰਾਨ ਸਕੂਲ ਵੈਨ ਦਾ ਡਰਾਈਵਰ ਅਤੇ ਹੈਲਪਰ ਦੇ ਨਾਲ ਸੱਤ ਬੱਚੇ ਵੀ ਗੰਭੀਰ ਜਖਮੀ ਆਏ ਹਨ। ਜਿੰਨਾ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਬਾਹਰੀ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੂਸਰੇ ਵਿਅਕਤੀ ਬੱਚਿਆਂ ਦਾ ਹਸਪਤਾਲ ਦੇ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ।
ਗਿੱਦੜਬਾਹਾ ਜ਼ਿਮਨੀ ਚੋਣ: ਕਾਂਗਰਸੀ ਐਮਪੀ ਦੀ ਪਤਨੀ ਤੇ ਸਾਬਕਾ ਮੰਤਰੀ ਮਨਪ੍ਰੀਤ ਬਾਦਲ ਵਿਚਾਲੇ ਰਹੇਗੀ ਚੋਣ ਟੱਕਰ
ਡੇਰਾ ਬਾਬਾ ਨਾਨਕ ਜ਼ਿਮਨੀ ਚੋਣ: ਦਾਅ 'ਤੇ ਸਿਆਸੀ ਦਿੱਗਜ ਦੀ ਸੀਟ, ਕਾਂਗਰਸ ਤੇ ਆਪ ਵਿਚਾਲੇ ਰਹੇਗੀ ਟੱਕਰ