ਬੀਪੀ ਦੀ ਸਮੱਸਿਆ ਭਾਰਤ 'ਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਵੱਧ ਰਹੀ ਹੈ। ਚੈਰਿਟੀ ਬਲੱਡ ਪ੍ਰੈਸ਼ਰ ਯੂ.ਕੇ ਅਨੁਸਾਰ, ਬੀਪੀ ਕਾਰਨ ਸਟ੍ਰੋਕ, ਦਿਲ ਦੀਆਂ ਬਿਮਾਰੀਆਂ ਅਤੇ ਗੁਰਦੇ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ। ਹਾਲ ਹੀ ਵਿੱਚ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਪੌੜੀਆਂ ਚੜ੍ਹਨਾ ਅਤੇ ਕਸਰਤ ਕਰਨ ਨਾਲ ਬੀਪੀ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਸ ਅਧਿਐਨ 'ਚ ਭਾਗ ਲੈਣ ਵਾਲੇ ਲੇਖਕ ਡਾ. ਜੋਅ ਬਲੌਡਗੇਟ ਕਹਿੰਦੇ ਹਨ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਕਸਰਤ ਨਹੀਂ ਕਰਦੇ ਹਨ, ਉਨ੍ਹਾਂ ਲਈ ਪੈਦਲ ਚਲਣਾ ਵੀ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ 'ਚ ਮਦਦਗਾਰ ਹੋ ਸਕਦਾ ਹੈ। -ਲੇਖਕ ਡਾ. ਜੋਅ ਬਲੌਡਗੇਟ
ਬੀਪੀ ਨੂੰ ਘੱਟ ਕਰਨ ਦੇ ਉਪਾਅ
ਜੇਕਰ ਤੁਸੀਂ ਬਿਨ੍ਹਾਂ ਮਿਹਨਤ ਕੀਤੇ ਬੀਪੀ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੇ ਕੁਝ ਤਰੀਕੇ ਵੀ ਦੱਸੇ ਹਨ, ਜੋ ਕਿ ਹੇਠ ਲਿਖੇ ਅਨੁਸਾਰ ਹਨ:-
ਜ਼ਿਆਦਾ ਚਾਹ ਪੀਓ: ਸਵੇਰੇ ਇੱਕ ਕੱਪ ਚਾਹ ਪੀਣਾ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੋ ਸਕਦਾ ਹੈ।
ਬ੍ਰਿਟਿਸ਼ ਜਨਰਲ ਆਫ਼ ਨਿਊਟ੍ਰਿਸ਼ਨ 'ਚ ਪ੍ਰਕਾਸ਼ਿਤ 2014 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਚਾਹ ਬਲੱਡ ਸੈੱਲਾਂ ਨੂੰ ਆਰਾਮ ਦੇ ਕੇ ਬਲੱਡ ਪ੍ਰੈਸ਼ਰ 'ਚ ਸੁਧਾਰ ਕਰ ਸਕਦੀ ਹੈ। ਇਸ ਅਧਿਐਨ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਚਾਹ ਪੀਤੀ, ਉਨ੍ਹਾਂ ਵਿੱਚ ਬੀਪੀ ਦੀ ਸਮੱਸਿਆ ਘੱਟ ਦੇਖੀ ਗਈ। ਨਤੀਜੇ ਵਜੋ ਸਟ੍ਰੋਕ ਦਾ ਖਤਰਾ 8 ਫੀਸਦੀ ਘੱਟ ਹੋ ਗਿਆ। ਇਸਦੇ ਨਾਲ ਹੀ ਅਧਿਐਨ ਵਿੱਚ ਪਾਇਆ ਗਿਆ ਕਿ ਗ੍ਰੀਨ ਟੀ ਦਾ ਬੀਪੀ 'ਤੇ ਸਭ ਤੋਂ ਵਧੀਆਂ ਪ੍ਰਭਾਵ ਪੈਂਦਾ ਹੈ।
ਨਾਸ਼ਤੇ 'ਚ ਦਹੀਂ ਅਤੇ ਬਲੂਬੇਰੀ ਖਾਓ: ਦਹੀ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ ਹੁੰਦਾ ਹੈ। ਫਲੋਰੀਡਾ ਸਟੇਟ ਯੂਨੀਵਰਸਿਟੀ 2015 ਦੇ ਇੱਕ ਅਧਿਐਨ ਅਨੁਸਾਰ, ਦਹੀ 'ਚ ਬਲੂਬੇਰੀ ਪਾ ਕੇ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੀਆਂ ਔਰਤਾਂ ਹਰ ਦਿਨ ਨਾਸ਼ਤੇ 'ਚ ਦਹੀ ਅਤੇ ਬਲੂਬੇਰੀ ਖਾਂਦੀਆਂ ਹਨ, ਉਨ੍ਹਾਂ ਨੂੰ ਬੀਪੀ ਦੀ ਸਮੱਸਿਆ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
ਲੂਣ ਅਤੇ ਪ੍ਰੋਸੈਸਡ ਭੋਜਨ ਘੱਟ ਖਾਓ: ਭੋਜਨ ਵਿੱਚ ਜ਼ਿਆਦਾ ਲੂਣ ਨਾ ਪਾਓ। ਇਸ ਨਾਲ ਖੂਨ ਦੀ ਮਾਤਰਾ ਵੱਧ ਸਕਦੀ ਹੈ, ਜਿਸ ਨਾਲ ਬਲੱਡ ਸੈੱਲਾਂ 'ਤੇ ਦਬਾਅ ਵੱਧ ਜਾਂਦਾ ਹੈ। ਦ ਮਿਡਲਾਈਫ ਮੈਥਡ ਦੇ ਲੇਖਕ ਅਤੇ ਨਿਊਟ੍ਰੀਸ਼ਨਿਸਟ ਸੈਮ ਰਾਈਸ ਕਹਿੰਦੇ ਹਨ ਕਿ 40 ਸਾਲ ਤੋਂ ਬਾਅਦ ਭਾਰ ਕਿਵੇਂ ਘੱਟ ਕਰੇ ਅਤੇ ਵਧੀਆਂ ਮਹਿਸੂਸ ਕਰੇ। ਹਾਈ ਬੀਪੀ ਦੇ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ, ਸਟ੍ਰੋਕ ਅਤੇ ਡਿਮੇਂਸ਼ੀਆਂ ਕਰਕੇ ਹੋ ਸਕਦਾ ਹੈ। ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਹਰ ਦਿਨ ਢੇਡ ਚਮਚ ਤੋਂ ਜ਼ਿਆਦਾ ਲੂਣ ਨਾ ਖਾਓ।
ਕਸਰਤ ਕਰੋ: ਪਰਸਨਲ ਟ੍ਰੇਨਰ ਮੈਟ ਰੌਬਰਟਸ ਦਾ ਕਹਿਣਾ ਹੈ ਕਿ ਨਵੇਂ ਅਧਿਐਨ 'ਚ ਸਾਹ ਰੋਕਣ ਵਾਲੀਆਂ ਕਸਰਤਾਂ ਕਰੋ। ਕਸਰਤ ਕਰਨ ਨਾਲ ਦਿਲ ਦੀ ਸਿਹਤ ਵਧੀਆਂ ਰਹਿੰਦੀ ਹੈ ਅਤੇ ਬੀਪੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਨੂੰ ਭਾਰ ਬਣਾਈ ਰੱਖਣ 'ਚ ਮਦਦ ਮਿਲ ਸਕਦੀ ਹੈ।
ਸ਼ਰਾਬ ਨਾ ਪੀਓ: ਸ਼ਰਾਬ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ। ਹੈਲਥ ਮੈਗਜ਼ੀਨ ਹਾਈਪਰਟੈਸ਼ਨ 'ਚ ਪ੍ਰਕਾਸ਼ਿਤ 2023 ਦੀ ਇੱਕ ਸਟੱਡੀ 'ਚ 20,000 ਲੋਕਾਂ ਦੇ ਡੇਟਾ ਦੀ ਜਾਂਚ ਕੀਤੀ ਗਈ, ਜਿਸ 'ਚ ਪਾਇਆ ਗਿਆ ਕਿ ਦਿਨ 'ਚ ਇੱਕ ਡਰਿੰਕ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ। ਹਾਲਾਂਕਿ, ਸਭ ਤੋਂ ਜ਼ਿਆਦਾ ਵਾਧਾ ਉਨ੍ਹਾਂ ਲੋਕਾਂ 'ਚ ਪਾਇਆ ਗਿਆ, ਜੋ ਇੱਕ ਦਿਨ 'ਚ ਤਿੰਨ ਗਲਾਸ ਸ਼ਰਾਬ ਪੀਂਦੇ ਸੀ। ਇਸ ਲਈ ਸ਼ਰਾਬ ਤੋਂ ਦੂਰ ਰਹੋ।
ਚੰਗੀ ਨੀਂਦ ਲਓ: ਅਮਰੀਕਨ ਕਾਲਜ ਆਫ਼ ਕਾਰਡੀਓਲੋਜੀ ਦੇ ਖੋਜਕਾਰਾਂ ਨੇ ਪਾਇਆ ਕਿ ਰਾਤ ਨੂੰ 7 ਘੰਟੇ ਤੋਂ ਘੱਟ ਸੌਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ, ਜਦਕਿ ਜਿਹੜੇ ਲੋਕ ਰੋਜ਼ਾਨਾ 5 ਘੰਟੇ ਤੋਂ ਘੱਟ ਸੌਂਦੇ ਹਨ, ਉਨ੍ਹਾਂ ਦਾ ਬਲੱਡ ਪ੍ਰੈਸ਼ਰ 11 ਫੀਸਦੀ ਵੱਧ ਜਾਂਦਾ ਹੈ। ਇਸ ਲਈ ਚੰਗੀ ਨੀਂਦ ਲਓ।
ਇਹ ਵੀ ਪੜ੍ਹੋ:-