ETV Bharat / entertainment

ਇਸ ਧਾਰਮਿਕ ਗੀਤ ਲਈ ਪਹਿਲੀ ਵਾਰ ਇਕੱਠੇ ਹੋਏ ਇਹ ਪੰਜਾਬੀ ਗਾਇਕ, ਜਲਦ ਹੋਵੇਗਾ ਰਿਲੀਜ਼ - UPCOMING PUNJABI SONG

ਹਾਲ ਹੀ ਵਿੱਚ ਨਵੇਂ ਪੰਜਾਬੀ ਗੀਤ ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Punjabi Singers
Punjabi Singers (Instagram)
author img

By ETV Bharat Entertainment Team

Published : Nov 19, 2024, 2:17 PM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਮਾਣਮੱਤੀ ਪਹਿਚਾਣ ਰੱਖਦੇ ਕੁਝ ਅਜ਼ੀਮ ਗਾਇਕ ਇੱਕ ਵਿਸ਼ੇਸ਼ ਧਾਰਮਿਕ ਗੀਤ 'ਗੁਰੂ ਮਾਨਿਓ ਗ੍ਰੰਥ' ਲਈ ਪਹਿਲੀ ਵਾਰ ਇਕੱਠੇ ਹੋਏ ਹਨ, ਜਿੰਨ੍ਹਾਂ ਦੀ ਸ਼ਾਨਦਾਰ ਕਲੋਬਰੇਸ਼ਨ ਅਧੀਨ ਸੱਜਿਆ ਇਹ ਗਾਣਾ ਜਲਦ ਵੱਖੋ-ਵੱਖ ਪਲੇਟਫ਼ਾਰਮ ਦੀ ਸ਼ੋਭਾ ਬਣਨ ਜਾ ਰਿਹਾ ਹੈ।

'ਜੇਜੇ ਮਿਊਜ਼ਿਕ' ਅਤੇ 'ਮਨਪ੍ਰੀਤ ਸਿੰਘ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਧਾਰਮਿਕ ਗੀਤ ਨੂੰ ਇਹ ਪਰਥ ਆਫ ਹਿਮਿਊਨਟੀ ਦੀ ਟੈਗ-ਲਾਈਨ ਅਧੀਨ ਸੰਗਤਾਂ ਸਨਮੁੱਖ ਕੀਤਾ ਜਾ ਰਿਹਾ ਹੈ। ਮਾਨਵਤਾ ਦੀ ਭਲਾਈ, ਗੁਰੂਆਂ ਪੀਰਾਂ ਦੀ ਕੁਰਬਾਨੀਆਂ ਅਤੇ ਸਿੱਖ ਇਤਿਹਾਸ ਦੀ ਤਰਜ਼ਮਾਨੀ ਕਰਦੇ ਇਸ ਧਾਰਮਿਕ ਗਾਣੇ ਨੂੰ ਆਵਾਜ਼ਾਂ ਭਾਈ ਹਰਜਿੰਦਰ ਸਿੰਘ ਤੋਂ ਇਲਾਵਾ ਹਰਭਜਨ ਮਾਨ, ਜਸਬੀਰ ਜੱਸੀ, ਕੁਲਵਿੰਦਰ ਬਿੱਲਾ, ਬੀਰ ਸਿੰਘ ਅਤੇ ਸ਼ਿਵਜੋਤ ਦੁਆਰਾ ਦਿੱਤੀਆਂ ਗਈਆਂ ਹਨ।

'ਮਿਊਜ਼ਿਕ ਅੰਪਾਇਰ' ਦੁਆਰਾ ਮਨ ਨੂੰ ਮੋਹ ਲੈਣ ਵਾਲੇ ਸੰਗੀਤ ਨਾਲ ਸੰਵਾਰੇ ਗਏ ਇਸ ਧਾਰਮਿਕ ਗੀਤ ਦੇ ਬੋਲਾਂ ਦੀ ਰਚਨਾ ਕਵਿੰਦਰ ਚਾਂਦ ਦੁਆਰਾ ਕੀਤੀ ਗਈ ਹੈ, ਜਦਕਿ ਕੰਪੋਜੀਸ਼ਨ ਦੀ ਸਿਰਜਨਾ ਜਸਬੀਰ ਜੱਸੀ ਨੇ ਕੀਤੀ ਗਈ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਰੂਹਾਨੀਅਤ ਰੰਗਾਂ ਵਿੱਚ ਰੰਗਿਆ ਇਹ ਧਾਰਮਿਕ ਗੀਤ ਪੰਜਾਬੀ ਅਤੇ ਧਾਰਮਿਕ ਸੰਗੀਤ ਜਗਤ ਵਿੱਚ ਹਵਾ ਦੇ ਇੱਕ ਤਾਜ਼ਾ ਬੁੱਲੇ ਦਾ ਇਜ਼ਹਾਰ ਅਤੇ ਅਹਿਸਾਸ ਸੁਣਨ ਅਤੇ ਵੇਖਣ ਵਾਲਿਆਂ ਨੂੰ ਕਰਵਾਏਗਾ, ਜਿਸ ਨੂੰ ਇਸ ਦਾ ਹਿੱਸਾ ਬਣੇ ਸਾਰੇ ਗਾਇਕਾਂ ਵੱਲੋਂ ਸ਼ਿੱਦਤ ਨਾਲ ਗਾਇਆ ਗਿਆ ਹੈ।

ਪੰਜਾਬੀ ਅਤੇ ਧਾਰਮਿਕ ਸੰਗੀਤ ਦੇ ਗਲਿਆਰਿਆਂ ਵਿੱਚ ਚਰਚਾ ਅਤੇ ਸਲਾਹੁਤਾ ਦਾ ਕੇਂਦਰ ਬਿੰਦੂ ਬਣਿਆ ਉਕਤ ਗਾਣਾ ਪਹਿਲਾਂ ਅਜਿਹਾ ਧਾਰਮਿਕ ਗੀਤ ਹੈ, ਜਿਸ ਨੂੰ ਗਾਉਣ ਲਈ ਪਹਿਲੀ ਵਾਰ ਪੰਜਾਬੀ ਗਾਇਕੀ ਨਾਲ ਜੁੜੇ ਬਹੁ-ਗਿਣਤੀ ਗਾਇਕ ਇੱਕ ਮੰਚ ਉਤੇ ਇਕੱਠਾ ਹੋਏ ਹਨ, ਜਿੰਨ੍ਹਾਂ ਦੀ ਪ੍ਰਭਾਵਪੂਰਨ ਸੁਮੇਲਤਾ ਨਾਲ ਸੱਜਿਆ ਇਹ ਗਾਣਾ ਸੰਗੀਤਕ ਖੇਤਰ ਨੂੰ ਨਵੇਂ ਅਯਾਮ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਧਾਰਮਿਕਤਾ ਦੀ ਅਨੂਠੀ ਗਰਿਮਾ ਦਾ ਪ੍ਰਗਟਾਵਾ ਕਰਦੇ ਇਸ ਧਾਰਮਿਕ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਵਿਚ ਉਕਤ ਸਮੂਹ ਗਾਇਕ ਅਪਣੀ ਉਪ-ਸਥਿਤੀ ਦਰਜ ਕਰਵਾਉਂਦੇ ਵੀ ਨਜ਼ਰੀ ਪੈਣਗੇ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.