ਹੈਦਰਾਬਾਦ: ਅੱਜਕੱਲ੍ਹ ਸੋਸ਼ਲ ਮੀਡੀਆ ਵੀਡੀਓ ਬਣਾਉਣ ਵਾਲਿਆਂ ਲਈ ਪੈਸੇ ਕਮਾਉਣ ਦਾ ਇੱਕ ਵੱਡਾ ਸਰੋਤ ਬਣ ਗਿਆ ਹੈ। ਇੰਸਟਾਗ੍ਰਾਮ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚੋਂ ਇੱਕ ਹੈ, ਜੋ ਕ੍ਰਿਏਟਰਸ ਨੂੰ ਵੀਡੀਓ ਅਪਲੋਡ ਕਰਕੇ ਵੱਖ-ਵੱਖ ਤਰੀਕਿਆਂ ਨਾਲ ਪੈਸੇ ਕਮਾਉਣ ਦਾ ਮੌਕਾ ਦਿੰਦਾ ਹੈ। ਹੁਣ ਇੰਸਟਾਗ੍ਰਾਮ ਨੇ ਇੱਕ ਨਵਾਂ ਤਰੀਕਾ ਲਾਂਚ ਕੀਤਾ ਹੈ, ਜਿਸ ਰਾਹੀਂ ਕ੍ਰਿਏਟਰਸ ਪਹਿਲਾਂ ਨਾਲੋਂ ਜ਼ਿਆਦਾ ਅਤੇ ਆਸਾਨੀ ਨਾਲ ਪੈਸੇ ਕਮਾ ਸਕਦੇ ਹਨ। ਇੰਸਟਾਗ੍ਰਾਮ ਵਿੱਚ ਇਸ਼ਤਿਹਾਰਬਾਜ਼ੀ ਲਈ ਇੱਕ ਨਵਾਂ ਫੀਚਰ ਲਾਂਚ ਕੀਤਾ ਗਿਆ ਹੈ। ਇਸ ਨਵੇਂ ਫੀਚਰ ਦਾ ਨਾਮ 'ਟੈਸਟਿਮੋਨਿਅਲਸ' ਹੈ। ਇਹ ਇੱਕ ਨਵੀਂ ਕਿਸਮ ਦਾ ਭਾਈਵਾਲੀ ਇਸ਼ਤਿਹਾਰ ਹੈ, ਜਿਸ ਵਿੱਚ ਸਿਰਫ਼ ਟੈਕਸਟ ਹੋਵੇਗਾ। ਇਸਦਾ ਮਤਲਬ ਹੈ ਕਿ ਕਿਸੇ ਉਤਪਾਦ ਦਾ ਪ੍ਰਚਾਰ ਕਰਨ ਲਈ ਵੀਡੀਓ ਬਣਾਉਣ ਦੀ ਬਜਾਏ ਤੁਹਾਨੂੰ ਸਿਰਫ਼ ਇੱਕ ਟੈਕਸਟ ਮੈਸੇਜ ਲਿਖਣਾ ਪਵੇਗਾ, ਜੋ ਵੀਡੀਓ ਦੇ ਟਿੱਪਣੀ ਭਾਗ ਵਿੱਚ ਸਿਖਰ 'ਤੇ ਦਿਖਾਈ ਦੇਵੇਗਾ।
Testimonials ਵਾਲੇ ਇਸ਼ਤਿਹਾਰਾਂ ਬਾਰੇ ਇੰਸਟਾਗ੍ਰਾਮ ਨੇ ਕਿਹਾ ਹੈ ਕਿ ਇਸਦਾ ਨਵਾਂ ਇਸ਼ਤਿਹਾਰ ਫਾਰਮੈਟ ਸਿਰਫ ਟੈਕਸਟ-ਅਧਾਰਤ ਹੈ, ਜਿਸ ਨੂੰ ਬ੍ਰਾਂਡਾਂ ਨਾਲ ਪਹਿਲਾਂ ਹੀ ਕੀਤੇ ਗਏ ਸੌਦਿਆਂ ਨਾਲ ਜੋੜਿਆ ਜਾ ਸਕਦਾ ਹੈ। ਇੱਕ ਬਲੌਗ ਪੋਸਟ ਵਿੱਚ ਮੈਟਾ ਨੇ ਆਪਣੇ ਨਵੇਂ ਭਾਈਵਾਲੀ ਵਿਗਿਆਪਨ ਫਾਰਮੈਟ ਦੇ ਵੇਰਵੇ ਸਾਂਝੇ ਕੀਤੇ ਹਨ। ਪੋਸਟ ਦੇ ਅਨੁਸਾਰ Testimonials ਇੱਕ ਛੋਟੀ ਸਮੱਗਰੀ ਹੋਵੇਗੀ, ਜਿਸ ਵਿੱਚ ਇੱਕ ਉਤਪਾਦ ਨੂੰ ਸਿਰਫ਼ ਟੈਕਸਟ ਰਾਹੀਂ ਪ੍ਰਚਾਰਿਆ ਜਾਵੇਗਾ ਅਤੇ ਇਸ ਵਿੱਚ ਬਹੁਤ ਘੱਟ ਸਮਾਂ ਲੱਗੇਗਾ।
ਇਸ਼ਤਿਹਾਰ 125 ਅੱਖਰਾਂ ਦਾ ਹੋਵੇਗਾ
ਵੀਡੀਓ ਨਿਰਮਾਤਾ ਕਿਸੇ ਖਾਸ ਉਤਪਾਦ ਜਾਂ ਬ੍ਰਾਂਡ ਮੁਹਿੰਮ ਬਾਰੇ 125 ਅੱਖਰਾਂ ਤੋਂ ਘੱਟ ਦਾ ਇੱਕ ਛੋਟਾ ਮੈਸੇਜ ਲਿਖ ਸਕਦੇ ਹਨ ਅਤੇ ਇਸਨੂੰ ਉਸ ਬ੍ਰਾਂਡ ਨੂੰ ਭੇਜ ਸਕਦੇ ਹਨ ਜਿਸਦੇ ਵਿਗਿਆਪਨ ਨੂੰ ਤੁਸੀਂ ਆਪਣੇ ਵੀਡੀਓ ਨਾਲ ਜੋੜਨ ਦੀ ਯੋਜਨਾ ਬਣਾ ਰਹੇ ਹੋ। ਬ੍ਰਾਂਡ ਆਪਣੇ ਵਿਵੇਕ ਅਨੁਸਾਰ ਉਸ ਮੈਸੇਜ ਦੀ ਜਾਂਚ ਕਰੇਗਾ ਅਤੇ ਮਨਜ਼ੂਰੀ ਦੇਵੇਗਾ। ਇਹ ਮੈਸੇਜ ਕ੍ਰਿਏਟਰਸ ਦੀ ਪੋਸਟ 'ਤੇ ਸਪਾਂਸਰ ਟੈਗ ਦੇ ਨਾਲ ਇੱਕ ਟਿੱਪਣੀ ਦੇ ਰੂਪ ਵਿੱਚ ਦਿਖਾਈ ਦੇਵੇਗਾ, ਜਿਸਨੂੰ ਸਿਖਰ 'ਤੇ ਪਿੰਨ ਕੀਤਾ ਜਾਵੇਗਾ। ਇਸ ਨਾਲ ਲੋਕ ਸਮਝਣਗੇ ਕਿ ਇਹ ਟਿੱਪਣੀ ਕਿਸੇ ਉਤਪਾਦ ਜਾਂ ਬ੍ਰਾਂਡ ਲਈ ਇੱਕ ਪ੍ਰਚਾਰ ਹੈ।
ਮੈਟਾ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਕੁੱਲ ਇੰਸਟਾਗ੍ਰਾਮ ਉਪਭੋਗਤਾਵਾਂ ਵਿੱਚੋਂ 40% ਖਰੀਦਦਾਰੀ ਲਈ ਕ੍ਰਿਏਟਰਸ ਦੁਆਰਾ ਸਿਫ਼ਾਰਸ਼ ਕੀਤੇ ਉਤਪਾਦਾਂ 'ਤੇ ਵਿਚਾਰ ਕਰਦੇ ਹਨ। ਇਸ ਕਰਕੇ ਮੈਟਾ ਨੇ ਇੰਸਟਾਗ੍ਰਾਮ 'ਤੇ ਕ੍ਰਿਏਟਰਸ ਲਈ ਬ੍ਰਾਂਡਾਂ ਨਾਲ ਵਿਗਿਆਪਨ ਭਾਈਵਾਲੀ ਕਰਨ ਦਾ ਇੱਕ ਨਵਾਂ ਤਰੀਕਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ:-