ETV Bharat / state

ਹੋਟਲ 'ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਿਸ ਨੇ ਰੇਡ ਮਾਰ ਕੇ 4 ਜੋੜਿਆਂ ਨੂੰ ਕੀਤਾ ਕਾਬੂ

ਮੋਗਾ ਵਿਖੇ ਪੁਲਿਸ ਨੇ ਹੋਟਲ 'ਚ ਰੇਡ ਕਰਕੇ ਜਿਸਮਫਿਰੋਸ਼ੀ ਕਰ ਰਹੇ 4 ਜੋੜਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਹੋਟਲ ਮਾਲਿਕ 'ਤੇ ਕਾਰਵਾਈ ਕੀਤੀ ਹੈ।

A prostitution business was going on in the hotel, the police raided and detained several couples
ਹੋਟਲ 'ਚ ਚੱਲ ਰਿਹਾ ਸੀ ਜਿਸਮਫਰੋਸ਼ੀ ਦਾ ਧੰਦਾ, ਪੁਲਿਸ ਨੇ ਰੇਡ ਮਾਰ ਕੇ 4 ਜੋੜਿਆਂ ਨੂੰ ਕੀਤਾ ਕਾਬੂ (ETV Bharat (ਪੱਤਰਕਾਰ, ਮੋਗਾ))
author img

By ETV Bharat Punjabi Team

Published : 2 hours ago

ਮੋਗਾ: ਪੰਜਾਬ ਪੁਲਿਸ ਵੱਲੋਂ ਲਗਾਤਾਰ ਰੇਡ ਕਰਕੇ ਸਮਾਜ ਵਿਰੋਧੀ ਗਤੀਵੀਧੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤਹਿਤ ਮੋਗਾ ਦੇ ਲੁਧਿਆਣਾ ਰੋਡ 'ਤੇ ਬਣੇ ਇੱਕ ਹੋਟਲ 'ਚ ਕਥਿਤ ਜਿਸਮਫਰੋਸ਼ੀ ਦੇ ਧੰਦੇ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਨੇ ਕਈ ਜੋੜਿਆਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਿਕ ਉਹਨਾਂ ਨੂੰ ਸਥਾਨਕ ਹੋਟਲ 'ਚ ਜਿਸਮਫਿਰੋਸ਼ੀ ਦਾ ਧੰਦਾ ਚੱਲਣ ਦੀ ਸ਼ਿਕਾਇਤ ਮਿਲੀ ਸੀ । ਜਿਸ 'ਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਇਸ ਛਾਪੇਮਾਰੀ ਦੌਰਾਨ ਕਈ ਜੋੜਿਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।

ਪੁਲਿਸ ਨੇ ਰੇਡ ਮਾਰ ਕੇ 4 ਜੋੜਿਆਂ ਨੂੰ ਕੀਤਾ ਕਾਬੂ (ETV Bharat (ਪੱਤਰਕਾਰ, ਮੋਗਾ))

ਸਥਾਨਕ ਲੋਕਾਂ ਦੀ ਸ਼ਿਕਾਇਤ 'ਤੇ ਹੋਈ ਕਾਰਵਾਈ

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੇਰ ਸ਼ਾਮ ਥਾਣਾ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਲੁਧਿਆਣਾ ਰੋਡ 'ਤੇ ਚੱਲ ਰਹੇ ਇਕ ਹੋਟਲ 'ਚ ਕਥਿਤ ਤੌਰ 'ਤੇ ਨਾਜਾਇਜ਼ ਕੰਮ ਹੁੰਦੇ ਹਨ, ਜਿਸ ਨਾਲ ਆਸ-ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਇਤਰਾਜ਼ ਹੈ। ਇਸ 'ਤੇ ਥਾਣਾ ਪੁਲਿਸ ਦੀ ਇੱਕ ਟੀਮ ਨੇ ਤੁਰੰਤ ਛਾਪੇਮਾਰੀ ਕੀਤੀ, ਇਸ ਦੌਰਾਨ ਹੋਟਲ ਦੇ ਮਾਲਕ ਅਤੇ ਦਲਾਲਾਂ ਵੱਲੋਂ ਜ਼ਿਸਮਫਿਰੋਸ਼ੀ ਦਾ ਧੰਦਾ ਕਰਵਾਇਆ ਜਾ ਰਿਹਾ ਸੀ, ਜਿੱਥੇ ਮੌਕੇ 'ਤੇ ਹੀ ਮਹਿਲਾ ਸੈੱਲ ਦੀ ਇਨਚਾਰਜ ਮੈਡਮ ਕੁਲਵਿੰਦਰ ਕੌਰ ਦੀ ਮਦਦ ਨਾਲ 11 ਲੜਕੀਆਂ ਅਤੇ ਅੱਠ ਲੜਕੇ ਕਾਬੂ ਕੀਤੇ ਅਤੇ ਇਹਨਾਂ ਨੂੰ ਜਾਂਚ ਲਈ ਹਿਰਾਸਤ 'ਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਬਣਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਵਰਕਿੰਗ ਕਮੇਟੀ ਮੈਂਬਰ ਨਹੀਂ ਲੈ ਸਕੇ ਸੁਖਬੀਰ ਬਾਦਲ ਦੇ ਅਸਤੀਫੇ ਤੇ ਕੋਈ ਫੈਸਲਾ, ਬੀਬੀ ਜਗੀਰ ਕੌਰ ਨੇ ਦੱਸਿਆ ਡਰਾਮਾ

ਕਿਸਾਨ ਜਥੇਬੰਦੀਆਂ ਦਾ ਵੱਡਾ ਫੈਸਲਾ, ਦਸੰਬਰ ਮਹੀਨੇ ਦੀ ਇਸ ਤਰੀਕ ਨੂੰ ਦਿੱਲੀ ਕੂਚ ਦਾ ਕੀਤਾ ਐਲਾਨ

ਅਕਾਲੀ ਆਗੂ ਐਨ.ਕੇ ਸ਼ਰਮਾ ਨੇ ਛੱਡੀ ਅਕਾਲੀ ਦਲ, ਸੁਖਬੀਰ ਬਾਦਲ ਦੇ ਅਸਤੀਫੇ ਤੋਂ ਆਹਤ ਹੋ ਕੇ ਲਿਆ ਫੈਸਲਾ

ਪਹਿਲਾਂ ਵੀ ਸਾਹਮਣੇ ਆਏ ਮਾਮਲੇ

ਜ਼ਿਕਰਯੋਗ ਹੈ ਕਿ ਸਖਤ ਕਾਨੂੰਨ ਦੇ ਬਾਵਜੂਦ ਵੀ ਸੂਬੇ 'ਚ ਅਜਿਹੀਆਂ ਕਈ ਥਾਂਵਾਂ ਹਨ ਜਿਥੇ ਜਿਸਮਫਿਰੋਸ਼ੀ ਦਾ ਧੰਦਾ ਚੱਲਦਾ ਹੈ। ਇਸ ਦੇ ਇਲਾਵਾ ਮੁੰਡੇ ਕੁੜੀਆਂ ਨੂੰ ਨਸ਼ੇ ਦੇ ਆਦੀ ਬਣਾਉਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜਿਨ੍ਹਾਂ ਖਿਲਾਫ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.