ETV Bharat / state

ਜਿਮਨੀ ਚੋਣ ਦੇ ਫੈਸਲੇ ਲਈ ਵੋਟਾਂ ਦੀ ਗਿਣਤੀ ਜਾਰੀ, ਕਾਊਂਟਿੰਗ ਸੈਂਟਰਾਂ ਕੋਲ ਵਰਕਰਾਂ ਦੇ ਆਉਣ ਦੀ ਮਨਾਹੀ, ਸੁਰੱਖਿਆ ਸਖ਼ਤ

ਜਲੰਧਰ ਜਿਮਨੀ ਚੋਣ ਤੋਂ ਬਾਅਦ ਅੱਜ ਫੈਸਲੇ ਦੀ ਘੜੀ ਮੌਕੇ ਕਾਊਂਟਿੰਗ ਸੈਂਟਰ ਪਹੁੰਚੇ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ ਨੇ ਜਿੱਤ ਦਾ ਦਾਅਵਾ ਕੀਤਾ। ਦੂਜੇ ਪਾਸੇ ਪੁਲਿਸ ਵੱਲੋਂ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਭਾਰੀ ਪੁਲਿਸ ਬਲ ਸੁਰੱਖਿਆ ਦੇ ਮੱਦੇਨਜ਼ਰ ਜਲੰਧਰ ਵਿੱਚ ਤਾਇਨਾਤ ਕੀਤਾ ਗਿਆ ਹੈ।

Counting of votes for Jalandhar by-election results continues
ਜ਼ਿਮਨੀ ਚੋਣ ਦੇ ਫੈਸਲੇ ਲਈ ਵੋਟਾਂ ਦੀ ਗਿਣਤੀ ਜਾਰੀ, ਕਾਊਂਟਿੰਗ ਸੈਂਟਰਾਂ ਕੋਲ ਵਰਕਰਾਂ ਦੇ ਆਉਣ ਦੀ ਮਨਾਹੀ, ਸੁਰੱਖਿਆ ਸਖ਼ਤ
author img

By

Published : May 13, 2023, 9:31 AM IST

ਜਿਮਨੀ ਚੋਣ ਦੇ ਫੈਸਲੇ ਲਈ ਵੋਟਾਂ ਦੀ ਗਿਣਤੀ ਜਾਰੀ

ਜਲੰਧਰ: ਜਿਮਨੀ ਚੋਣ ਲਈ ਅੱਜ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਦੁਪਹਿਰ 12 ਵਜੇ ਦੇ ਕਰੀਬ ਕਿਸ ਦੀ ਝੋਲੀ ਦੇ ਵਿੱਚ ਜਲੰਧਰ ਦੀ ਜਿਮਨੀ ਸੀਟ ਜਾਵੇਗੀ ਇਹ ਰੁਝਾਨ ਸਾਫ ਹੋਣੇ ਸ਼ੁਰੂ ਹੋ ਜਾਣਗੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਿਚਕਾਰ ਮੁੱਖ ਟੱਕਰ ਦੱਸੀ ਜਾ ਰਹੀ ਹੈ । ਜਲੰਧਰ ਜਿਮਨੀ ਚੋਣ ਸਾਰੀਆਂ ਹੀ ਪਾਰਟੀਆਂ ਦੇ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ।

ਅਕਾਲੀ-ਬਸਪਾ ਉਮੀਦਵਾਰ ਨੇ ਠੋਕਿਆ ਜਿੱਤ ਦਾ ਦਾਅਵਾ: ਜਲੰਧਰ ਦੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਨੂੰ ਵੋਟਾਂ ਦੀ ਗਿਣਤੀ ਦਾ ਮੁੱਖ ਕੇਂਦਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 10 ਮਈ ਨੂੰ ਲਗਭਗ 54 ਫ਼ੀਸਦੀ ਦੇ ਕਰੀਬ ਵੋਟਾਂ ਪਈਆਂ ਸਨ। 19 ਉਮੀਦਵਾਰ ਕੋਲ ਚੋਣ ਮੈਦਾਨ ਦੇ ਵਿੱਚ ਹਨ। ਅੱਜ ਵੋਟਾਂ ਦੀ ਗਿਣਤੀ ਦੇ ਕੇਂਦਰ ਉੱਤੇ ਪਹੁੰਚੇ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਖਵਿੰਦਰ ਸੁੱਖੀ ਨੇ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਉਹਨਾਂ ਨੂੰ ਆਪਣੀ ਜਿੱਤ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਸ਼ੁਰੂ ਤੋਂ ਹੀ ਦਿਹਾਤੀ ਹਲਕੇ ਵਿੱਚ ਵੱਡੀ ਤਦਾਦ ਅੰਦਰ ਵੋਟਾਂ ਪੈਂਦੀਆਂ ਹਨ ਅਤੇ ਇਸ ਵਾਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਅਕਾਲੀ ਦਲ ਅਤੇ ਬਸਪਾ ਨੂੰ ਲੋਕ ਆਪਣਾ ਫਤਵਾ ਦੇਣਗੇ। ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਅੱਜ ਜਲੰਧਰ ਦੀ ਜਿਮਨੀ ਚੋਣ ਦੇ ਨਤੀਜੇ ਉਨ੍ਹਾਂ ਦੇ ਹੱਕ ਵਿੱਚ ਆਉਣਗੇ ।

  1. Jalandhar Bypoll results: ਜਲੰਧਰ ਜਿਮਨੀ ਚੋਣ ਦੇ ਨਤੀਜੇ ਅੱਜ, ਜਾਣੋ ਹਰ ਅਪਡੇਟ
  2. Jalandhar Bypoll Result: ਅੱਜ ਆਉਣਗੇ ਜਲੰਧਰ ਲੋਕਸਭਾ ਜਿਮਨੀ ਚੋਣ ਦੇ ਨਤੀਜੇ, ਸੱਤਾਧਾਰੀ ਧਿਰ ਲਈ ਵੱਡੀ ਚੁਣੌਤੀ
  3. 2023-24 ਦੌਰਾਨ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਲਾਏ ਜਾਣਗੇ 1.26 ਕਰੋੜ ਬੂਟੇ

ਸੁਰੱਖਿਆ ਦੇ ਕਰੜੇ ਪ੍ਰਬੰਧ: ਉੱਧਰ ਦੂਜੇ ਪਾਸੇ ਸੁਰੱਖਿਆ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਲੰਧਰ ਦੇ ਪੁਲਿਸ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਹੈ ਕਿ ਪੰਜ ਟੁਕੜੀਆਂ ਵਿਸ਼ੇਸ਼ ਤੌਰ ਉੱਤੇ ਤਾਇਨਾਤ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਸੁਰੱਖਿਆ ਦੇ ਮੱਦੇਨਜ਼ਰ ਪੈਰਾ ਮਿਲਟਰੀ ਫੋਰਸ ਵੀ ਤਿਆਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਜਲੰਧਰ ਪੁਲਿਸ ਵੀ ਮੌਕੇ ਉੱਤੇ ਮੁਸਤੈਦੀ ਨਾਲ ਤਾਇਨਤ ਹੈ। ਉਨ੍ਹਾਂ ਕਿਹਾ ਬਿਨਾਂ ਕਿਸੇ ਸ਼ਨਾਖਤੀ ਕਾਰਡ ਤੋਂ ਕਿਸੇ ਦੀ ਵੀ ਐਂਟਰੀ ਕਾਊਂਟਿੰਗ ਸੈਂਟਰ ਉੱਤੇ ਨਹੀਂ ਹੈ। ਉਨ੍ਹਾਂ ਦੱਸਿਆ ਕਿਕਾਉਂਟਿੰਗ ਸੈਂਟਰ ਦੇ ਨੇੜੇ-ਤੇੜੇ ਦੋਨੇ ਪਾਸੇ ਬੈਰੀਕੇਡ ਲਗਾਏ ਗਏ ਹਨ, ਸਿਰਫ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹਨ ਉਹਨਾਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਹੈ। ਉਨ੍ਹਾਂ ਦੱਸਿਆ ਕਿ ਜਸ਼ਨ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਉੱਤੇ ਪੁਲਿਸ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.