ETV Bharat / state

ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਮੌਤ, 1 ਸਾਲ ਬਾਅਦ ਹੋਇਆ ਮਾਮਲਾ ਦਰਜ - ਡਾਕਟਰਾਂ ਦੀ ਲਾਪਰਵਾਹੀ ਕਾਰਨ ਗਰਭਵਤੀ ਮਹਿਲਾ ਦੀ ਮੌਤ

ਹਸ਼ਿਆਰਪੁਰ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿੱਚ ਡਾਕਟਰਾਂ ਦੀ ਲਾਪਰਵਾਹੀ ਕਾਰਨ ਡਿਲਿਵਰੀ ਦੌਰਾਨ ਮਹਿਲਾ ਦੀ ਮੌਤ ਹੋ ਗਈ। ਪੀੜਿਤ ਪਰਿਵਾਰ ਦੀ ਜੱਦੋ ਜਹਿਦ ਕਾਰਨ 1 ਸਾਲ ਬਾਅਦ ਡਾਕਟਰਾਂ ਉੱਤੇ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਬਾਹਰ ਹਨ।

doctors negligence
ਫ਼ੋਟੋ।
author img

By

Published : Dec 3, 2019, 5:22 PM IST

ਹਸ਼ਿਆਰਪੁਰ: ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਰੀਜ਼ ਦਾ ਇਲਾਜ਼ ਸਹੀ ਢੰਗ ਨਾਲ ਕਰਨਗੇ। ਇਸ ਦੇ ਬਾਵਜੂਦ ਕਈ ਵਾਰ ਡਾਕਟਰ ਲਾਪਰਵਾਹੀ ਕਰ ਜਾਂਦੇ ਹਨ। ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ਤੋਂ ਸਾਹਮਣੇ ਆਇਆ ਹੈ ਜਿੱਥੇ ਡਿਲੀਵਰੀ ਦੌਰਾਨ ਮਹਿਲਾ ਦੀ ਮੌਤ ਹੋ ਗਈ।

ਵੇਖੋ ਵੀਡੀਓ

ਜਾਣਕਾਰੀ ਮੁਤਾਬਕ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿੱਚ 30 ਸਾਲਾ ਗਰਭਵਤੀ ਮਹਿਲਾ ਤ੍ਰਿਪਤਾ ਜੋ ਲਗਭਗ 1 ਸਾਲ ਪਹਿਲਾਂ ਲਗਾਤਾਰ ਚੈਕਅੱਪ ਕਰਵਾ ਰਹੀ ਸੀ ਅਤੇ ਟੈਸਟ ਰਿਪੋਰਟਰਾਂ ਮੁਤਾਬਕ ਡਾਕਟਰ ਨੇ ਉਸ ਨੂੰ ਨਾਰਮਲ ਡਿਲੀਵਰੀ ਦਾ ਭਰੋਸਾ ਦਵਾਇਆ ਸੀ। ਇੱਕ ਦਿਨ ਉਸ ਨੂੰ ਜ਼ਿਆਦਾ ਦਰਦ ਹੋਣੀ ਸ਼ੁਰੂ ਹੋਈ ਤਾਂ ਡਾਕਟਰਾਂ ਦੇ ਕਹਿਣ ਉੱਤੇ ਉਸ ਨੂੰ ਡਿਲੀਵਰੀ ਲਈ ਆਪਰੇਸ਼ਨ ਥਿਏਟਰ ਲਿਜਾਇਆ ਗਿਆ, ਜਿਥੇ ਡਾਕਟਰਾਂ ਦੀ ਲਾਪਰਵਾਹੀ ਕਾਰਨ ਆਪਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕਾ ਦੇ ਪਿਤਾ ਗਿਆਨ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੀ ਰਿਪੋਰਟ ਦੇਣ ਲਈ ਡਾਕਟਰ ਟਾਲਮਟੋਲ ਕਰਨ ਲੱਗੇ, ਜਦੋਂ ਉਨ੍ਹਾਂ ਦੇ ਵਾਰ-ਵਾਰ ਕਹਿਣ ਉੱਤੇ ਉਨ੍ਹਾਂ ਨੂੰ ਫਾਇਲ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਜ਼ਿਲ੍ਹਾ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਤਿੰਨ ਮੈਂਬਰੀ ਜਾਂਚ ਕਮੇਟੀ ਦੌਰਾਨ 8 ਮਹੀਨੇ ਬਾਅਦ ਪਾਇਆ ਕਿ ਆਪਰੇਸ਼ਨ ਕਰਨ ਵਾਲਾ ਸਾਮਾਨ ਸਹੀ ਨਹੀਂ ਸੀ।

ਜਾਂਚ ਕਮੇਟੀ ਨੇ ਰਿਪੋਰਟ ਵਿੱਚ ਕਿਹਾ ਕਿ ਡਾਕਟਰ ਮੋਨਿਕਾ ਜੈਨ ਨੂੰ 131, 109 ਬਲੱਡ ਪ੍ਰੈਸ਼ਰ ਵਿੱਚ ਡੋਪਾਮਿਨ ਤੇ ਇਟਰੋਪੀਨ ਨਾਂਅ ਦੇ ਇੰਜੈਕਸ਼ਨ ਨਹੀਂ ਦੇਣੇ ਚਾਹੀਦੇ ਸਨ। ਮ੍ਰਿਤਕਾ ਦੇ ਪਿਤਾ ਨੇ ਜਾਂਚ ਕਮੇਟੀ ਦੀ ਰਿਪੋਰਟ ਸੂਚਨਾ ਦੇ ਅਧਿਕਾਰ ਤਹਿਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਇਸ ਦੀ ਸ਼ਿਕਾਇਤ 1ਐਸਐਸਪੀ ਨੂੰ ਦੇ ਦਿੱਤੀ ਹੈ।

ਉੱਧਰ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ ਉੱਤੇ ਡਾਕਟਰਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Intro:ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿਖੇ ਡਾਕਟਰਾਂ ਦੀ ਲਾਪਰਵਾਹੀ ਨਾਲ ਡਲਿਵਰੀ ਦੁਰਾਨ ਮੌਤ, ਪੀੜਿਤ ਦੇ ਜਦੋਜਹਿਦ ਤੇ 1 ਸਾਲ ਬਾਅਦ ਡਾਕਟਰਾਂ ਤੇ ਹੋਇਆ ਮਾਮਲਾ ਦਰਜ਼, ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰBody:ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਵਿਖੇ ਡਾਕਟਰਾਂ ਦੀ ਲਾਪਰਵਾਹੀ ਨਾਲ ਡਲਿਵਰੀ ਦੁਰਾਨ ਮੌਤ, ਪੀੜਿਤ ਦੇ ਜਦੋਜਹਿਦ ਤੇ 1 ਸਾਲ ਬਾਅਦ ਡਾਕਟਰਾਂ ਤੇ ਹੋਇਆ ਮਾਮਲਾ ਦਰਜ਼, ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ
ਡਾਕਟਰਾਂ ਨੂੰ ਰਬ ਦਾ ਦਰਜਾ ਦਿੱਤਾ ਜਾਂਦਾ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਕੋਲ ਪੀੜਿਤ ਮਰੀਜ਼ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾਵੇਗਾ ਪਰ ਅਜੇ ਵੀ ਸਮਾਜ ਵਿੱਚ ਅਜਿਹੇ ਡਾਕਟਰ ਵੀ ਨੇ ਜਿਹੜੇ ਲੋਕਾਂ ਦੀਆਂ ਕੀਮਤੀ ਜਿੰਦਗੀਆਂ ਨਿਗਲ ਰਹੇ ਹਨ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਹੁਸ਼ਿਆਰਪੁਰ ਤਹਿਸੀਲ ਗੜ੍ਹਸ਼ੰਕਰ ਦਾ ਪ੍ਰਾਈਵੇਟ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਾਜਰਾ ਜਿੱਥੇ ਇਕ 30 ਸਾਲ ਦੀ ਤ੍ਰਿਪਤਾ ਨਾਮ ਦੀ ਗਰਭਵਤੀ ਮਹਿਲਾ ਜੋ ਲਗਭਗ 1 ਸਾਲ ਪਹਿਲਾਂ ਲਗਾਤਾਰ ਇਸ ਹਸਪਤਾਲ ਵਿੱਚ ਚੈਕਅੱਪ ਕਰਵਾ ਰਹੀ ਸੀ ਅਤੇ ਟੈਸਟ ਰਿਪੋਰਟਰਾਂ ਦੇ ਮੁਤਾਬਿਕ ਇੱਥੇ ਦੇ ਡਾਕਟਰ ਨੋਰਮਲ ਡਿਲੀਵਰੀ ਹੋਣ ਦਾ ਆਸ਼ਵਾਸਨ ਦੇ ਰਹੇ ਸਨ, ਪਰ ਇੱਕ ਦਿਨ ਪੀੜਿਤ ਲੜਕੀ ਨੂੰ ਜ਼ਿਆਦਾ ਦਰਦ ਹੋਣੀ ਸ਼ੁਰੂ ਹੋਈ ਤਾਂ ਡਾਕਟਰਾਂ ਦੇ ਕਹਿਣ ਤੇ ਓਪਰੇਸ਼ਨ ਥਿਏਟਰ ਵਿੱਚ ਡਿਲੀਵਰੀ ਕਰਨ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਦੇ ਓਪਰੇਸ਼ਨ ਦੇ ਦੌਰਾਨ ਲਾਪਰਵਾਹੀ ਹੋਣ ਦੇ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ।
ਲੜਕੀ ਦੇ ਪਿਤਾ ਗਿਆਨ ਚੰਦ ਪਿੰਡ ਟੋਰੋਵਾਲ ਜਿਲਾ ਨਵਾਂਸ਼ਹਿਰ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਵਲੋਂ ਕੁਦਰਤ ਦਾ ਭਾਣਾ ਵਰਤਣ ਦੀ ਗੱਲ ਆਖਣ ਲਗੇ ਅਤੇ ਲੜਕੀ ਦੀ ਫਾਈਲ ਦੇਣ ਲਈ ਟਾਲਮਟੋਲ ਕਰਨ ਲਗੇ ਤੇ ਜਦੋ ਸਾਡੇ ਵਾਰ ਵਾਰ ਕਹਿਣ ਤੇ ਸਾਨੂੰ ਫਾਇਲ ਨਹੀਂ ਦਿਤੀ ਗਈ ਤਾਂ ਅਸੀਂ ਜਿਲਾ ਸਿਵਲ ਸਰਜਨ ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਤਿਨ ਮੈਂਬਰੀ ਜਾਚ ਕਮੇਟੀ ਦੌਰਾਨ 8 ਮਹੀਨੇ ਬਾਅਦ ਪਾਇਆ ਕਿ ਓਪਰੇਸ਼ਨ ਕਰਨ ਵਾਲਾ ਸਾਮਾਨ ਸਹੀ ਨਹੀਂ ਸੀ। ਜਾਂਚ ਕਮੇਟੀ ਨੇ ਰਿਪੋਰਟ ਚ ਕਿਹਾ ਕਿ ਡਾਕਟਰ ਮੋਨਿਕਾ ਜੇਨ ਨੂੰ 131,,109 ਬਲੱਡ ਪ੍ਰੈਸ਼ਰ ਵਿਚ ਡੋਪਾਮਿਨ ਤੇ ਇਟਰੋਪੀਨ ਨਾਮ ਦੇ ਇੰਜੈਕਸ਼ਨ ਨਹੀਂ ਦੇਣੇ ਚਾਹੀਦੇ ਸਨ। ਲੜਕੀ ਦੇ ਪਿਤਾ ਨੇ ਗਿਆਨ ਚੰਦ ਜਾਂਚ ਕਮੇਟੀ ਦੀ ਰਿਪੋਰਟ ਸੂਚਨਾ ਦੇ ਅਧਿਕਾਰ 2005 ਦੇ ਤਹਿਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਇਸ ਦੀ ਸ਼ਿਕਾਇਤ ਐਸ ਐਸ ਪੀ ਨੂੰ ਦੇ ਦਿਤੀ ਹੈ।

byte..... ASI Mahinder Singh
Byte......father gian chandConclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.