ETV Bharat / state

ਕਰਨਾਲ 'ਚ ਫੜ੍ਹੇ ਗਏ ਸ਼ੱਕੀਆਂ ਦਹਿਸ਼ਤਗਰਦਾਂ ਦੇ ਰਿਸ਼ਤੇਦਾਰ ਏਜੰਸੀਆਂ ਦੀ ਰਡਾਰ ‘ਤੇ - ਕਰਨਾਲ 'ਚ ਫੜ੍ਹੇ ਗਏ ਸ਼ੱਕੀਆਂ

ਹਰਿਆਣਾ ਦੇ ਕਰਨਾਲ (Karnal of Haryana) ਤੋਂ ਬੱਬਰ ਖਾਲਸਾ (Babbar Khalsa) ਦੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੇ ਮਾਮਲੇ ਵਿੱਚ ਫ਼ਰੀਦਕੋਟ ਵਿਖੇ ਸਿਹਤ ਵਿਭਾਗ (Health Department at Faridkot) ਵਿੱਚ ਬਤੋਰ ਚੌਂਕੀਦਾਰ/ਡਰਾਇਵਰ ਤੈਨਾਤ ਹੈ, ਬੂਟਾ ਸਿੰਘ ਦਾ 12ਵੀਂ ਜਮਾਤ ਵਿੱਚ ਪੜ੍ਹਨ ਵਾਲੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਫਰੀਦਕੋਟ ਦੇ ਸੀ.ਆਈ.ਏ. ਸਟਾਫ਼ (Faridkot CIA Staff) ਵੱਲੋਂ ਚੁੱਕ ਲਿਆ ਗਿਆ ਹੈ।

ਕਰਨਾਲ 'ਚ ਫੜ੍ਹੇ ਗਏ ਸ਼ੱਕੀਆਂ ਦੇ ਰਿਸ਼ਤੇਦਾਰ ਏਜੰਸੀਆਂ ਦੀ ਰਡਾਰ ‘ਤੇ

author img

By

Published : May 6, 2022, 2:04 PM IST

ਫਰੀਦਕੋਟ: ਪੰਜਾਬ, ਹਰਿਆਣਾ ਅਤੇ ਦਿੱਲੀ ਸੁਰੱਖਿਆ ਏਜੇਂਸੀਆਂ (Punjab, Haryana and Delhi Security Agencies) ਨੇ ਸਾਂਝੀ ਕਾਰਵਾਈ ਦੇ ਦੌਰਾਨ ਹਰਿਆਣਾ ਦੇ ਕਰਨਾਲ (Karnal of Haryana) ਤੋਂ ਬੱਬਰ ਖਾਲਸਾ (Babbar Khalsa) ਦੇ ਚਾਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿੱਚ ਤਿੰਨ ਦਾ ਸੰਬੰਧ ਫ਼ਿਰੋਜ਼ਪੁਰ ਜ਼ਿਲ੍ਹੇ ਨਾਲ ਹੈ। ਇਨ੍ਹਾਂ ਵਿੱਚ 2 ਸ਼ੱਕੀ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਤਹਿਸੀਲ ਦੇ ਪਿੰਡ ਬਿੰਜੋਕੇ ਦੇ ਰਹਿਣ ਵਾਲੇ ਹਨ।

ਇੰਨਾ ਦੋਵਾਂ ਕਥਿਤ ਸ਼ੱਕੀਆਂ ਦੇ ਮਾਮਾ ਬੂਟਾ ਸਿੰਘ ਜੋ ਫ਼ਰੀਦਕੋਟ ਵਿਖੇ ਸਿਹਤ ਵਿਭਾਗ (Health Department at Faridkot) ਵਿੱਚ ਬਤੋਰ ਚੌਂਕੀਦਾਰ/ਡਰਾਇਵਰ ਤੈਨਾਤ ਹੈ, ਬੂਟਾ ਸਿੰਘ ਦਾ 12ਵੀਂ ਜਮਾਤ ਵਿੱਚ ਪੜ੍ਹਨ ਵਾਲੇ ਪੁੱਤਰ ਜਸ਼ਨਪ੍ਰੀਤ ਸਿੰਘ ਨੂੰ ਫਰੀਦਕੋਟ ਦੇ ਸੀ.ਆਈ.ਏ. ਸਟਾਫ਼ (Faridkot CIA Staff) ਵੱਲੋਂ ਚੁੱਕ ਲਿਆ ਗਿਆ ਹੈ। ਜਿਸ ਤੋਂ ਬਾਅਦ ਪਰਿਵਾਰ ਕਾਫ਼ੀ ਪ੍ਰੇਸ਼ਾਨ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਜਸ਼ਨਪ੍ਰੀਤ ਦੀ ਮਾਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਪੁੱਤਰ ਆਪਣੇ ਘਰ ਅੰਦਰ ਪਿਆ ਸੀ ਤਾਂ ਅਚਾਨਕ ਆਏ ਸੀਆਈਏ ਸਟਾਫ਼ ਦੇ ਕੁਝ ਮੁਲਾਜ਼ਮਾਂ ਨੇ ਉਨ੍ਹਾਂ ਦੇ ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਲੈ ਗਏ ਅਤੇ ਜਦੋਂ ਉਨ੍ਹਾਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਸੀਆਈਏ ਸਟਾਫ਼ ਵੱਲੋਂ ਕੋਈ ਕਾਰਨ ਜਸ਼ਨਪ੍ਰੀਤ ਸਿੰਘ ਦੀ ਮਾਤਾ ਨੂੰ ਨਹੀਂ ਦੱਸਿਆ ਗਿਆ।

ਕਰਨਾਲ 'ਚ ਫੜ੍ਹੇ ਗਏ ਸ਼ੱਕੀਆਂ ਦੇ ਰਿਸ਼ਤੇਦਾਰ ਏਜੰਸੀਆਂ ਦੀ ਰਡਾਰ ‘ਤੇ

ਉਧਰ ਪੁੱਤਰ ਦੀ ਜਾਣਕਾਰੀ ਮਿਲਣ ‘ਤੇ ਘਰ ਪਹੁੰਚੇ ਜਸ਼ਨਪ੍ਰੀਤ ਸਿੰਘ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਗਲਤੀ ਕੀ ਹੈ ਜਾ ਉਸ ਨੂੰ ਕਿਉਂ ਚੁੱਕਿਆ ਗਿਆ ਹੈ, ਇਸ ਬਾਰੇ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ। ਉਨ੍ਹਾਂ ਦੱਸਿਆ ਬੀਤੇ ਦਿਨੀਂ ਕਰਨਾਲ ਤੋਂ ਗ੍ਰਿਫ਼ਤਾਰ ਕੀਤੇ ਸ਼ੱਕੀ ਉਨ੍ਹਾਂ ਦੇ ਭਾਣਜੇ ਹਨ। ਉਨ੍ਹਾਂ ਕਿਹਾ ਕਿ ਸਾਡਾ ਉਨ੍ਹਾਂ ਨਾਲ ਕੋਈ ਲੈਣ-ਦੇਣ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਜਸ਼ਨਪ੍ਰੀਤ ਸਿੰਘ ਕਰਨਾਲ ਤੋਂ ਗ੍ਰਿਫ਼ਤਾਰ ਕੀਤੇ ਉਨ੍ਹਾਂ ਦੇ ਭਾਣਜਿਆਂ ਨਾਲ ਸ੍ਰੀ ਹਜ਼ੂਰ ਸਾਹਿਬ ਜਰੂਰ ਗਿਆ ਸੀ, ਪਰ ਪੁਲਿਸ ਸਾਡੇ ਬੱਚੇ ਨੂੰ ਕਿਉਂ ਨਾਲ ਲੈ ਕੇ ਗਈ ਹੈ, ਸਾਨੂੰ ਕੋਈ ਕਾਰਨ ਨਹੀ ਦੱਸਿਆ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੇ ਸਾਡੇ ਲੜਕੇ ਦਾ ਕੀ ਕਸੂਰ ਹੈ।

ਇਹ ਵੀ ਪੜ੍ਹੋ: ਸ਼ੱਕੀ ਦਹਿਸ਼ਤਗਰਦ ਮਾਮਲੇ 'ਚ ਆਇਆ ਨਵਾਂ ਮੋੜ, "ਮੇਰੇ ਪਤੇ 'ਤੇ ਧੋਖੇ ਨਾਲ ਰਜਿਸਟਰਡ ਕਰਵਾਈ ਸੀ ਕਾਰ"

ETV Bharat Logo

Copyright © 2025 Ushodaya Enterprises Pvt. Ltd., All Rights Reserved.