ETV Bharat / state

ਗਾਂਧੀ ਜੈਯੰਤੀ ਮੌਕੇ ਫ਼ਰੀਦਕੋਟ ਪ੍ਰਸ਼ਾਸਨ ਨੇ ਚੁੱਕੀ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਸਹੁੰ - ਗਾਂਧੀ ਜੀ ਦੀ 150ਵੀਂ ਜੈਯੰਤੀ

ਫ਼ਰੀਦਕੋਟ ਪ੍ਰਸ਼ਾਸਨ ਨੇ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਅਹਿਦ ਲਿਆ। ਉਥੇ ਹੀ ਜ਼ਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਮਿਲ ਕੇ ਅਨਾਜ ਮੰਡੀ ਵਿੱਚ ਸਫਾਈ ਅਭਿਆਨ ਵੀ ਚਲਾਇਆ। ਇਸ ਦੇ ਨਾਲ ਹੀ ਇੱਕ ਚੇਤਨਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।

ਫ਼ੋਟੋ
author img

By

Published : Oct 2, 2019, 7:31 PM IST

ਫ਼ਰੀਦਕੋਟ : ਦੇਸ਼ ਭਰ ਵਿੱਚ ਗਾਂਧੀ ਜੀ ਦੀ 150ਵੀਂ ਜੈਯੰਤੀ ਮਨਾਈ ਜਾ ਰਹੀ ਹੈ। ਇਸੇ ਮੌਕੇ ਫ਼ਰੀਦਕੋਟ ਪ੍ਰਸ਼ਾਸਨ ਨੇ ਜ਼ਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਅਹਿਦ ਲਿਆ। ਉਥੇ ਹੀ ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਮਿਲ ਕੇ ਅਨਾਜ ਮੰਡੀ ਵਿੱਚ ਸਫਾਈ ਅਭਿਆਨ ਵੀ ਚਲਾਇਆ। ਇਸ ਦੇ ਨਾਲ ਹੀ ਇੱਕ ਚੇਤਨਾ ਰੈਲੀ ਵੀ ਕੱਢੀ ਗਈ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।

ਵੀਡੀਓ

ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਨੇ ਫਿੱਟ ਇੰਡੀਆ ਦਾ ਨਾਆਰਾ ਦਿੰਦੇ ਹੋਏ ਸਕੂਲੀ ਬੱਚਿਆਂ ਨਾਲ ਮਿਲ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਸੌਂਹ ਚੁੱਕੀ। ਨਾਲ ਹੀ ਉਨ੍ਹਾਂ ਸ਼ਹਿਰ ਅੰਦਰ ਸਫ਼ਾਈ ਕਰਕੇ ਲੋਕਾਂ ਨੂੰ ਸਿੰਗਲ ਵਰਤੋਂ ਵਿੱਚ ਆਉਣ ਵਾਲੀਆਂ ਪਲਾਸਟਿਕ ਵਸਤਾਂ ਖ਼ਾਸ ਕਰ ਪਲਾਸਟਿਕ ਲਫ਼ਾਫ਼ੇ ਅਤੇ ਡਿਸਪੋਜ਼ਲ ਦੀ ਵਰਤੋਂ ਨਾ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਜਿੱਥੇ ਵੱਖ ਵੱਖ ਸਕੂਲਾਂ ਦੇ ਬੱਚਿਆਂ, ਪੁਲਿਸ ਵਿਭਾਗ ਅਤੇ ਸਰਕਾਰੀ ਅਧਿਕਾਰੀਆਂ ਨੇ ਸਫ਼ਾਈ ਮੁਹਿੰਮ ਵਿੱਚ ਹਿੱਸਾ ਲਿਆ ਉਥੇ ਹੀ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਵੀ ਆਪਣੇ ਹੱਥੀਂ ਕੂੜਾ ਚੁੱਕ ਕੇ ਸਭ ਨੂੰ ਸਫ਼ਾਈ ਕਰਨ ਪ੍ਰਤੀ ਉਤਸ਼ਾਹਿਤ ਕੀਤਾ।

ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੇ ਕਿਹਾ ਕਿ ਸ਼ਹਿਰ ਅਤੇ ਸਮਾਜ ਨੂੰ ਸਾਫ ਸੁਥਰਾ ਅਤੇ ਤੰਦਰੁਸਤ ਰੱਖਣ ਲਈ ਸਫਾਈ ਅਹਿਮ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਪਲਾਸਟਿਕ ਦੀ ਵਰਤੋਂ ਮੁਕੰਮਲ ਬੰਦ ਕੀਤੀ ਗਈ ਹੈ। ਉਨ੍ਹਾਂ ਲੋਕਾਂ ਨੂੰ ਪਲਾਸਟਿਕ ਦੇ ਲਫਾਫੇ ਨਾ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਬਜ਼ਾਰ ਵਿੱਚੋਂ ਰੋਜ਼ਮਰਾ ਦੀ ਵਸਤਾਂ ਖਰੀਦਣ ਲਈ ਸਭ ਕਪੜੇ ਦੇ ਬਣੇ ਥੈਲਿਆਂ ਦਾ ਇਸਤੇਮਾਲ ਕਰਨ। ਇਸ ਮੌਕੇ ਉਨ੍ਹਾਂ ਇੱਕ ਚੇਤਨਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ। ਅਭਿਆਨ ਵਿੱਚ ਹਿੱਸਾ ਲੈਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਸਾਫ ਸਫਾਈ ਰੱਖਣ ਅਤੇ ਪਲਾਸਟਿਕ ਨਾ ਵਰਤਣ 'ਤੇ ਪਹਿਰਾ ਦੇਣ ਦੀ ਸੌਂਹ ਚੁੱਕੀ ਹੈ।

Intro:ਗਾਂਧੀ ਜੇਯੰਤੀ ਮੌਕੇ ਫ਼ਰੀਦਕੋਟ ਪ੍ਰਸ਼ਾਸਨ ਨੇ ਚੁੱਕੀ ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਦੀ ਕਸਮ, ਅਨਾਜ ਮੰਡੀ ਵਿਚ ਕੀਤੀ ਸਫਾਈ, ਅਨਾਜ ਮੰਡੀ ਫਰੀਦਕੋਟ ਤੋਂ ਨਹਿਰੂ ਸਟੇਡੀਅਮ ਤੱਕ ਕੱਢੀ ਚੇਤਨਾ ਰੈਲੀ
Body:
ਐਂਕਰ
ਅੱਜ ਗਾਂਧੀ ਜੇਯੰਤੀ ਮੌਕੇ ਫਰੀਦਕੋਟ ਪ੍ਰਸ਼ਾਸ਼ਨ ਜਿਲ੍ਹੇ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਜਿਥੇ ਅਹਿਦ ਲਿਆ ਉਥੇ ਹੀ ਜਿਲ੍ਹਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਨੇ ਮਿਲ ਕੇ ਅਨਾਜ ਮੰਡੀ ਵਿਚ ਸਫਾਈ ਅਭਿਆਨ ਵੀ ਚਲਾਇਆ।ਇਸ ਦੇ ਨਾਲ ਹੀ ਇਕ ਚੇਤਨਾ ਰੈਲੀ ਵੀ ਕੱਢੀ ਗਈ ਜਿਸ ਵਿਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।

ਵੀ ਓ 1
ਜਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਵਲੋਂ ਅੱਜ ਮੋਹਨ ਦਾਸ ਕਰਮ ਚੰਦ ਗਾਂਧੀ ਦੇ ਜਨਮ ਦਿਹਾੜੇ ਮੌਕੇ ਫਿੱਟ ਇੰਡੀਆ ਦਾ ਨਾਆਰਾ ਦਿੰਦੇ ਹੋਏ ਸਕੂਲੀ ਬੱਚਿਆਂ ਨਾਲ ਮਿਲ ਕਿ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਦੀ ਜਿਥੇ ਕਸਮ ਉਠਾਈ ਗਈ ਉਥੇ ਹੀ ਸ਼ਹਿਰ ਅੰਦਰ ਸਫਾਈ ਕਰ ਕੇ ਲੋਕਾਂ ਨੂੰ ਸਿੰਗਲ ਵਰਤੋਂ ਵਿਚ ਆਉਣ ਵਾਲੀਆਂ ਪਲਾਸਟਿਕ ਵਸਤਾਂ ਖ਼ਾਸ ਕਰ ਪਲਾਸਟਿਕ ਲਫਾਫੇ ਅਤੇ ਡਿਸਪੋਜਲ ਦੀ ਵਰਤੋਂ ਨਾ ਕਰਨ ਦਾ ਸੁਨੇਹਾਂ ਦਿੱਤਾ ਗਿਆ। ਇਸ ਮੌਕੇ ਜਿਥੇ ਵੱਖ ਵੱਖ ਸਕੂਲਾਂ ਦੇ ਬੱਚਿਆਂ, ਪੁਲਿਸ ਵਿਭਾਗ ਅਤੇ ਸਰਕਾਰੀ ਅਧਿਕਾਰੀਆਂ ਨੇ ਸਫਾਈ ਮੁਹਿੰਮ ਵਿਚ ਹਿੱਸਾ ਲਿਆ ਉਥੇ ਹੀ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਵੀ ਆਪਣੇ ਹੱਥੀਂ ਕੂੜਾ ਉਠਾ ਕੇ ਸਭ ਨੂੰ ਸਫ਼ਾਈ ਕਰਨ ਪ੍ਰਤੀ ਉਤਸਾਹਿਤ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਕਿਹਾ ਕਿ ਸ਼ਹਿਰ ਅਤੇ ਸਮਾਜ ਨੂੰ ਸਾਫ ਸੁਥਰਾ ਅਤੇ ਤੰਦਰੁਸਤ ਰੱਖਣ ਲਈ ਸਫਾਈ ਅਹਿਮ ਹੈ ਅਤੇ ਨਾਲ ਹੀ ਸ਼ਹਿਰ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਪਲਾਸਟਿਕ ਦੀ ਵਰਤੋਂ ਮੁਕੰਮਲ ਬੰਦ ਕੀਤੀ ਗਈ ਹੈ । ਉਹਨਾਂ ਲੋਕਾਂ ਨੂੰ ਪਲਾਸਟਿਕ ਦੇ ਲਫਾਫੇ ਨਾ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਬਜਾਰ ਵਿਚੋਂ ਰੋਜਮਰਾ ਦੀ ਵਸਤਾਂ ਖਰੀਦਣ ਲਈ ਸਭ ਕਪੜੇ ਦੇ ਬਣੇ ਥੈਲਿਆਂ ਦਾ ਇਸਤੇਮਾਲ ਕਰਨ। ਇਸ ਮੌਕੇ ਉਹਨਾਂ ਇਕ ਚੇਤਨਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ।
ਬਾਈਟ : ਕੁਮਾਰ ਸੌਰਭ ਰਾਜ ਡੀਸੀ ਫਰੀਦਕੋਟ।

ਵੀ ਓ 2
ਇਸ ਮੌਕੇ ਇਸ ਅਭਿਆਨ ਵਿਚ ਹਿੱਸਾ ਲੈਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਉਹਨਾਂ ਅੱਜ ਸਾਫ ਸਫਾਈ ਰੱਖਣ ਅਤੇ ਪਲਾਸਟਿਕ ਨਾ ਵਰਤਣ ਦੀ ਜੋ ਕਸਮ ਖਾਈ ਹੈ ਉਹ ਉਸ ਤੇ ਪਹਿਰਾ ਦੇਣਗੇ।
ਬਾਈਟ :ਸਕੂਲੀ ਵਿਦਿਆਰਥੀConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.