ਚੰਡੀਗੜ੍ਹ :ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਦੇ ਮੋਕੇ 'ਤੇ, 550 ਸ਼ਰਧਾਲੂਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ 30 ਨਵੰਬਰ ਨੂੰ ਜਾਣਗੇ।
ਆਨੰਦਪੁਰ ਸਹਿਬ ਹੈਰੀਟੇਜ ਫਾਉਂਡੇਸ਼ਨ ਦੇ ਮੈਨੇਜਿੰਗ ਟਰੱਸਟੀ ਸਰਦਾਰ ਸੋਢੀ ਵਿਕਰਮ ਸਿੰਘ ਨੇ ਕਿਹਾ ਕਿ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਸਪੁੱਤਰ, ਬਾਬਾ ਸੂਰਜ ਮੱਲ ਦੇ ਵੰਸ਼ ਤੋਂ ਹਨ, ਉਨ੍ਹਾ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 550 ਪ੍ਰਕਾਸ਼ ਪੁਰਬ 'ਤੇ 30 ਨਵੰਬਰ ਨੂੰ 550 ਸ਼ਰਧਾਲੂਆ ਦਾ ਜੱਥਾ ਜਾਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ, ਚੰਡੀਗੜ੍ਹ ਅਤੇ ਹੁਸ਼ਿਆਰਪੁਰ ਤੋਂ ਆ ਰਹੀਆਂ ਸੰਗਤਾਂ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ, ਸਾਰੇ ਡੇਰਾ ਬਾਬਾ ਨਾਨਕ ਤੋਂ ਇਕੱਠੇ ਹੋ ਕੇ ਸਰਹੱਦ ਪਾਰ ਪਾਕਿਸਤਾਨ ਵਿਖੇ ਗੁਰੂਦੁਵਾਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਜਾਣਗੇ।
ਸੋਢੀ ਵਿਕਰਮ ਸਿੰਘ ਨੇ ਦੱਸਿਆ ਕੇ ਯਾਤਰੂਆਂ ਦੀ ਸਰਹੱਦ 'ਤੇ ਬਾਰਡਰ ਪਾਰ ਕਰਨ ਅਤੇ ਆਵਾਜਾਈ ਦੇ ਪ੍ਰਬੰਧਾਂ ਲਈ ਉਹ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ ਪਰ ਇਹ ਸਭ ਸਰਕਾਰ ਮਨਜ਼ੂਰੀ 'ਤੇ ਨਿਰਭਰ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦਾ ਪੂਰਾ ਪ੍ਰਬੰਧ ਏ ਜੇ ਟਰੈਵਲਜ਼ ਦੀ ਮਾਨਗਿੰਗ ਡਾਇਰੈਕਟਰ ਸਰਤਾਜ ਲਾਂਬਾ, ਆਪਣੇ "ਰੇਕਾਂਨੇਕਟ ਟੂ ਰੂਟਸ" ਦੇ ਤਹਿਤ ਕਰਵਾ ਰਹੀ ਹੈ ਜੋ ਕਿ ਇਕ ਪੰਜਾਬ ਦੀ ਮਨਿਪਰਮਣੀ ਉੱਦਮੀ ਹੈ।ਇਹ ਇਕ ਦਿਨ ਦੀ ਯਾਤਰਾ ਸਵੇਰੇ ਤੋ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਵਾਪਸ ਆਵੇਗੀ, ਜਿਸ ਵਿਚ ਤਕਰੀਬਨ 2500 ਰੁਪਏ ਪ੍ਰਤੀ ਵਿਅਕਤੀ ਦੀ ਲਾਗਤ ਅਤੇ ਪਾਕਿਸਤਾਨ ਦੀ ਐਂਟਰੀ ਫੀਸ / ਵੀਜ਼ਾ ਚਾਰਜ ਲਏ ਜਾਣਗੇ। ਸ੍ਰੀ ਕਰਤਾਰਪੁਰ ਸਾਹਿਬ ਦੇ ਜੱਥਿਆਂ ਦਾ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖ ਸੰਸਥਾਵਾਂ ਵੱਲੋਂ ਪੂਰੇ ਦਿਲ ਨਾਲ ਸਮਰਥਨ ਕੀਤਾ ਜਾ ਰਿਹਾ ਹੈ ਜਿਸ ਵਿਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਗਲੋਬਲ ਸਿੱਖ ਕੌਂਸਲ, ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਇੰਸਟੀਚਿਟ ਫਾਰ ਸਿੱਖ ਸਟੱਡੀਜ਼ ਆਦਿ ਸ਼ਾਮਲ ਹਨ।