ਚੰਡੀਗੜ੍ਹ: ਪੰਜਾਬ ਵਿੱਚ ਬੀਤੇ ਦਿਨ ਦੀ ਸਵੇਰ ਤੋਂ ਚੰਡੀਗੜ੍ਹ ਵਿੱਚ 16 ਕਿਸਾਨ ਜਥੇਬੰਦੀਆਂ ਦੇ ਇਕੱਠ ਨੂੰ ਰੋਕਣ ਲਈ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਦੇ ਐਕਸ਼ਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਲਗਭਗ ਪੂਰੇ ਪੰਜਾਬ ਵਿੱਚ ਟੋਲ ਪਲਾਜ਼ੇ ਬੰਦ ਕਰਵਾ ਕੇ ਰੋਡ ਵੀ ਜਾਮ ਕਰ ਦਿੱਤੇ। ਇਸ ਤੋਂ ਬਾਅਦ ਫਿਰ ਜਦੋਂ ਕਿਸਾਨਾਂ ਨੇ ਚੰਡੀਗੜ੍ਹ ਵੱਲ ਕੂਚ ਕੀਤੀ ਤਾਂ ਪੁਲਿਸ ਅਤੇ ਜਥੇਬੰਦੀਆਂ ਵਿਚਕਾਰ ਝੜਪ ਵੀ ਵੇਖਣ ਨੂੰ ਮਿਲੀ ਅਤੇ ਸੰਗਰੂਰ ਦੇ ਲੌਂਗੋਵਾਲ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ। ਜਿਸ ਕਾਰਣ ਸੂਬੇ ਵਿੱਚ ਮਾਹੌਲ ਤਣਾਅ ਵਾਲਾ ਹੋ ਗਿਆ।
-
#WATCH | Punjab | Police force deployed in the area around Longowal Police station in Sangrur as farmers sit here on protest over several of their demands, including compensation for damaged crops. pic.twitter.com/NlsC4s3HGO
— ANI (@ANI) August 22, 2023 " class="align-text-top noRightClick twitterSection" data="
">#WATCH | Punjab | Police force deployed in the area around Longowal Police station in Sangrur as farmers sit here on protest over several of their demands, including compensation for damaged crops. pic.twitter.com/NlsC4s3HGO
— ANI (@ANI) August 22, 2023#WATCH | Punjab | Police force deployed in the area around Longowal Police station in Sangrur as farmers sit here on protest over several of their demands, including compensation for damaged crops. pic.twitter.com/NlsC4s3HGO
— ANI (@ANI) August 22, 2023
ਟ੍ਰਾਈਸਿਟੀ 'ਚ ਕਿਸਾਨਾਂ ਦੀ ਐਂਟਰੀ: ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਜਾਨੀ ਮਾਲੀ ਨੁਕਸਾਨ ਦੀ ਭਰਪਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪੁਲਿਸ ਉਨ੍ਹਾਂ ਨੂੰ ਜ਼ਬਰਦਸਤੀ ਰੋਕੇਗੀ ਤਾਂ ਉਹ ਜਿੱਥੇ ਵੀ ਹੋਣਗੇ ਉੱਥੇ ਹੀ ਧਰਨੇ ’ਤੇ ਬੈਠਣਗੇ। ਸ਼ਹਿਰ ਵਿੱਚ ਧਾਰਾ-144 ਪਹਿਲਾਂ ਹੀ ਲਾਗੂ ਹੈ, ਜਿਸ ਤਹਿਤ ਸ਼ਹਿਰ ਵਿੱਚ ਕਿਤੇ ਵੀ 5 ਜਾਂ ਇਸ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਮੀਡੀਆ ਰਿਪੋਰਟਾਂ ਮੁਤਾਬਿਕ ਹੁਣ ਕਿਸਾਨਾਂ ਨੂੰ ਰੋਕਣ ਲਈ ਪੁਲਿਸ-ਪ੍ਰਸ਼ਾਸਨ ਨੇ ਸ਼ਹਿਰ ਨੂੰ ਟ੍ਰਾਈਸਿਟੀ ਨਾਲ ਜੋੜਨ ਵਾਲੇ 27 ਪੁਆਇੰਟਾਂ ’ਤੇ ਕਰੀਬ 4200 ਦੇ ਕਰੀਬ ਫੋਰਸ ਤਾਇਨਾਤ ਕਰ ਦਿੱਤੀ ਹੈ ਅਤੇ ਲਗਭਗ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਹਨ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਰੇਕ ਥਾਣਾ ਇੰਚਾਰਜ ਨੂੰ ਜ਼ੁਬਾਨੀ ਤੌਰ 'ਤੇ 6 ਟਿੱਪਰ ਮੰਗਵਾਉਣ ਲਈ ਕਿਹਾ ਗਿਆ ਹੈ।
-
#WATCH | Dilbag Singh Harigarh, a representative says, "...Farmers are suffering losses. So, 16 farmer jathebandis had demanded that the Central Govt release Rs 50,000 Crores as a relief fund, our crops are damaged. We had also demanded that the Centre form MSP law, in line with… pic.twitter.com/9wC2QyBXqN
— ANI (@ANI) August 22, 2023 " class="align-text-top noRightClick twitterSection" data="
">#WATCH | Dilbag Singh Harigarh, a representative says, "...Farmers are suffering losses. So, 16 farmer jathebandis had demanded that the Central Govt release Rs 50,000 Crores as a relief fund, our crops are damaged. We had also demanded that the Centre form MSP law, in line with… pic.twitter.com/9wC2QyBXqN
— ANI (@ANI) August 22, 2023#WATCH | Dilbag Singh Harigarh, a representative says, "...Farmers are suffering losses. So, 16 farmer jathebandis had demanded that the Central Govt release Rs 50,000 Crores as a relief fund, our crops are damaged. We had also demanded that the Centre form MSP law, in line with… pic.twitter.com/9wC2QyBXqN
— ANI (@ANI) August 22, 2023
- ਸਿਟੀ ਸੈਂਟਰ ਦੀ ਥਾਂ PGI ਬਣਾਉਣ ਲਈ ਕੀ ਨੇ ਕਾਨੂੰਨੀ ਦਾਅ ਪੇਚ, ਕਰੋੜਾਂ ਦੇ ਇਸ ਪ੍ਰੋਜੈਕਟ ਦੇ ਕੀ ਨੇ ਮੌਜੂਦਾ ਹਾਲਾਤ, ਪੜ੍ਹੋ ਕਦੋਂ ਹੋਇਆ ਸੀ ਘੁਟਾਲਾ...
- Sidhu Moose Wala Mother Post: ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਦੀ ਭਾਵੁਕ ਪੋਸਟ, ਕਹੀ ਇਹ ਵੱਡੀ ਗੱਲ
- ਮੋਗਾ ਨਗਰ ਨਿਗਮ 'ਤੇ 'ਆਪ' ਹੋਈ ਕਾਬਿਜ਼, ਬਲਜੀਤ ਸਿੰਘ ਚੰਨੀ ਨਗਰ ਨਿਗਮ ਦੇ ਬਣੇ ਨਵੇਂ ਮੇਅਰ
ਧਰਨੇ ਦੀ ਥਾਂ ਕਾਰਣ ਹੋਇਆ ਵਿਵਾਦ: ਇਸ ਕਿਸਾਨੀ ਕਾਨਫਰੰਸ ਨੂੰ ਰੋਕਣ ਦਾ ਮੁੱਖ ਕਾਰਣ ਕਾਨਫਰੰਸ ਦੇ ਸਥਾਨ ਨਾਲ ਜੁੜਿਆ ਹੈ। ਜਿੱਥੇ ਚੰਡੀਗੜ੍ਹ ਪ੍ਰਸ਼ਾਸਨ ਚਾਹੁੰਦਾ ਸੀ ਕਿ ਇਸ ਨੂੰ ਸੈਕਟਰ 25 ਵਿੱਚ ਕਿਸੇ ਨਿਰਧਾਰਤ ਥਾਂ ’ਤੇ ਕਰਵਾਇਆ ਜਾਵੇ। ਉੱਥੇ ਹੀ ਕਿਸਾਨਾਂ ਨੇ ਸੈਕਟਰ 17 ਦੇ ਪਰੇਡ ਮੈਦਾਨ ਵਿੱਚ ਆਪਣਾ ਧਰਨਾ ਦੇਣ ’ਤੇ ਜ਼ੋਰ ਦਿੱਤਾ। ਜਿਸ ਲਈ ਚੰਡੀਗੜ੍ਹ ਪ੍ਰਸ਼ਾਸਨ ਨਹੀਂ ਮੰਨਿਆ ਅਤੇ ਪ੍ਰਦਰਸ਼ਨ ਨੂੰ ਲੈਕੇ ਥਾਂ ਨਿਰਧਾਰਿਤ ਨਹੀਂ ਹੋ ਸਕੀ।