ETV Bharat / state

ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕਿਉਂ ? ਹੈਰਾਨ ਕਰਨ ਵਾਲੇ ਕਾਰਨ ਆਏ ਸਾਹਮਣੇ, ਖਾਸ ਰਿਪੋਰਟ - ਕੈਨੇਡਾ ਅੰਦਰ ਪੰਜਾਬੀ ਭਾਈਚਾਰਾ

ਵਿਦੇਸ਼ਾਂ ਵਿਚ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ (Deaths of Punjabis abroad) ਚਿੰਤਾਂ ਦਾ ਵਿਸ਼ਾ ਹਨ। ਰਿਪੋਰਟਾਂ ਅਨੁਸਾਰ ਸਾਲ 2022 ਵਿਚ ਲੱਗਭੱਗ 100 ਦੇ ਕਰੀਬ ਭਾਰਤੀਆਂ ਅਤੇ ਪੰਜਾਬੀਆਂ ਦੇ ਕਤਲ (About 100 Indians and Punjabis killed) ਹੋਣ ਦੀਆਂ ਵਾਰਦਾਤਾਂ ਹੁਣ ਤੱਕ ਸਾਹਮਣੇ ਆਈਆਂ ਹਨ।ਜਿਹਨਾਂ ਵਿਚ ਕਤਲ ਦੇ ਕਾਰਨ, ਲੁੱਟ ਖੋਹ, ਘਰੇਲੂ ਹਿੰਸਾ, ਗੈਂਗਵਾਰ ਅਤੇ ਸਨਕ ਸਾਹਮਣੇ ਆਏ।

The killings of Punjabis in foreign countries have increased the concern
ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ ਕਿਉਂ ? ਹੈਰਾਨ ਕਰਨ ਵਾਲੇ ਕਾਰਨ ਆਏ ਸਾਹਮਣੇ, ਖਾਸ ਰਿਪੋਰਟ
author img

By

Published : Dec 16, 2022, 11:58 AM IST

Updated : Dec 16, 2022, 4:03 PM IST

The killings of Punjabis in foreign countries have increased the concern

ਚੰਡੀਗੜ੍ਹ: ਪੰਜਾਬ ਦੇ ਵਿੱਚੋਂ ਹਰ ਰੋਜ਼ ਹਜ਼ਾਰਾਂ ਹੀ ਨੌਜਵਾਨ ਵਿਦੇਸ਼ਾਂ ਵਿਚ ਭਵਿੱਖ ਸੰਵਾਰਨ ਦਾ ਸੁਪਨਾ ਲੈ ਕੇ ਜਹਾਜ਼ ਚੜ੍ਹਦੇ ਹਨ, ਪਰ ਅਫ਼ਸੋਸ ਹੁਣ ਵਿਦੇਸ਼ਾਂ ਵਿਚ ਪੰਜਾਬੀ ਨੌਜਵਾਨਾਂ ਅਤੇ ਪੰਜਾਬੀ ਲੋਕਾਂ ਦਾ ਭਵਿੱਖ ਹਨੇਰੇ ਵੱਲ ਜਾ ਰਿਹਾ ਹੈ। ਵਿਦੇਸ਼ ਦੀ ਧਰਤੀ ਤੋਂ ਪੰਜਾਬੀਆਂ ਦੀਆਂ ਅਰਥੀਆਂ ਉੱਠ ਰਹੀਆ ਹਨ। ਵਿਦੇਸ਼ਾਂ ਵਿਚ ਪੰਜਾਬੀਆਂ ਦੇ ਕਤਲ (Deaths of Punjabis abroad) ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਇਹ ਸਮੱਸਿਆ ਗੰਭੀਰ ਅਤੇ ਚਿੰਤਾ ਦਾ ਵਿਸ਼ਾ ਬਣ ਗਈ ਹੈ।

ਗੋਲੀਆਂ ਮਾਰ ਕੇ ਕਤਲ: ਥੋੜ੍ਹੇ ਦਿਨ ਪਹਿਲਾਂ 24 ਸਾਲਾ ਪੰਜਾਬੀ ਗੱਭਰੂ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ (Punjabi boy Sanraj Singh shot dead) ਕਰ ਦਿੱਤਾ ਗਿਆ।ਮੋਗਾ ਦੀ ਵਸਨੀਕ ਸਰਬਜੀਤ ਕੌਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ।ਕੈਨੇਡਾ ਦੇ ਸਰੀ ਵਿਚ ਮਹਿਕਪ੍ਰੀਤ ਸਿੰਘ ਸੇਠੀ ਦਾ ਕਤਲ ਹੋਣਾ।21 ਸਾਲਾਂ ਸਿੱਖ ਲੜਕੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ, ਲੰਘੇ ਮਹੀਨਿਆਂ ਵਿੱਚ ਅਮਰੀਕਾ ਦੇ ਕੈਲੀਫੋਰਨੀਆਂ 'ਚ ਸਿੱਖ ਪਰਿਵਾਰ ਦਾ ਕਤਲ ਅਜਿਹੀਆਂ ਕਈ ਘਟਨਾਵਾਂ ਨੇ ਜਿਹਨਾਂ ਨੇ ਵਿਦੇਸ਼ਾਂ ਤੋਂ ਲੈ ਕੇ ਪੰਜਾਬ ਤੱਕ ਸਭ ਨੂੰ ਹਿਲਾ ਕੇ ਰੱਖ ਦਿੱਤਾ।

ਪੰਜਾਬੀ ਅਤੇ ਭਾਰਤੀਆਂ ਦੇ ਕਤਲ: ਇਹਨਾਂ ਘਟਨਾਵਾਂ ਤੋਂ ਬਾਅਦ ਮਨ ਅੰਦਰ ਕਈ ਵਲਵਲੇ ਉੱਠਦੇ ਹਨ ਕਿ ਆਖਿਰ ਹਰ ਰੋਜ਼ ਪੰਜਾਬੀ ਅਤੇ ਭਾਰਤੀਆਂ ਦੇ ਕਤਲ ਹੀ ਕਿਉਂ ਵਿਦੇਸ਼ਾਂ ਵਿਚ ਹੋ ਰਹੇ ਹਨ।ਜਦੋਂ ਇਹਨਾਂ ਤੱਥਾਂ ਦੀ ਡੂੰਘਾਈ ਨਾਲ ਜਾਂਚ ਕਰੀਏ ਤਾਂ ਕੁਝ ਅਜਿਹੇ ਪੱਖ ਸਾਹਮਣੇ ਆਏ ਜਿਹਨਾਂ ਨੂੰ ਸੁਣ ਕੇ ਅੱਖਾਂ ਅੱਢੀਆਂ ਹੀ ਰਹਿ ਜਾਂਦੀਆਂ ਹਨ। ਆਓ ਝਾਤ ਮਾਰਦੇ 2022 ਦੇ ਕੁਝ ਅੰਕੜਿਆਂ ਉੱਤੇ ਜੋ ਦੱਸਦੇ ਹਨ ਕਿ ਵਿਦੇਸ਼ਾਂ ਵਿਚ ਇਸ ਸਾਲ ਪੰਜਾਬੀ ਅਤੇ ਭਾਰਤੀਆਂ ਦੇ ਕਤਲਾਂ ਦੇ ਕਿੰਨੇ ਮਾਮਲੇ ਸਾਹਮਣੇ ਆਏ। ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਚਿੰਤਾਂ ਦਾ ਵਿਸ਼ਾ ਹਨ। ਰਿਪੋਰਟਾਂ ਅਨੁਸਾਰ ਸਾਲ 2022 ਵਿਚ ਲੱਗਭੱਗ 100 ਦੇ ਕਰੀਬ। ਭਾਰਤੀਆਂ ਅਤੇ ਪੰਜਾਬੀਆਂ ਦੇ ਕਤਲ ਹੋਣ ਦੀਆਂ ਵਾਰਦਾਤਾਂ ਹੁਣ ਤੱਕ ਸਾਹਮਣੇ ਆਈਆਂ ਹਨ।ਜਿਹਨਾਂ ਵਿਚ ਕਤਲ ਦੇ ਕਾਰਨ, ਲੁੱਟ ਖੋਹ, ਘਰੇਲੂ ਹਿੰਸਾ, ਗੈਂਗਵਾਰ ਅਤੇ ਸਨਕ ਸਾਹਮਣੇ ਆਏ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਜਾਸੂਸ ਨੂੰ ਕੀਤਾ ਗ੍ਰਿਫਤਾਰ

ਭਾਰਤੀਆਂ ਦਾ ਵਿਦੇਸ਼ਾਂ ਵੱਲ ਰੁਝਾਨ: ਇਮੀਗਰੇਸ਼ਨ ਬਿਊਰੋ ਦੀ ਰਿਪੋਰਟ ਅਨੁਸਾਰ ਸਾਲ 2022 ਵਿਚ 137 ਪ੍ਰਤੀਸ਼ਤ ਭਾਰਤੀਆਂ ਨੇ ਵੱਖ- ਵੱਖ ਦੇਸ਼ਾਂ ਵਿਚ ਪ੍ਰਵਾਸ ਕੀਤਾ ਹੈ। ਬੀਓਆਈ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਸ ਸਾਲ ਸਾਰੇ ਯਾਤਰੀਆਂ ਵਿੱਚੋਂ ਲਗਭਗ 40 ਪ੍ਰਤੀਸ਼ਤ, 72 ਲੱਖ ਤੋਂ ਵੱਧ ਭਾਰਤੀ ਵਿਦੇਸ਼ ਗਏ। 21 ਲੱਖ ਤੋਂ ਵੱਧ ਭਾਰਤੀ ਰੁਜ਼ਗਾਰ ਲਈ ਰਵਾਨਾ ਹੋਏ, ਜਦੋਂ ਕਿ ਹੋਰ ਤੀਰਥ ਯਾਤਰਾ, ਡਾਕਟਰੀ ਇਲਾਜ ਆਦਿ 'ਤੇ ਗਏ। ਜਨਵਰੀ 2017 ਤੋਂ ਨਵੰਬਰ 2022 ਦੇ ਵਿਚਕਾਰ, 10.3 ਕਰੋੜ ਤੋਂ ਵੱਧ ਭਾਰਤੀਆਂ ਨੇ ਵਿਦੇਸ਼ ਯਾਤਰਾ ਕੀਤੀ। ਇਨ੍ਹਾਂ ਵਿੱਚੋਂ 3.8 ਕਰੋੜ ਰੈਜ਼ੀਡੈਂਸੀ ਲੈਣ ਲਈ ਰਹਿ ਗਏ, 2.4 ਕਰੋੜ ਸੈਲਾਨੀ ਸਨ ਅਤੇ 1.6 ਕਰੋੜ ਫੇਰੀ 'ਤੇ ਗਏ। ਜਿਹਨਾਂ ਵਿਚ ਸਭ ਤੋਂ ਜ਼ਿਆਦਾ ਪੰਜਾਬੀ ਵਿਦਿਆਰਥੀ ਹਨ।

ਥੋੜ੍ਹੇ ਸਮੇਂ ਪਹਿਲਾ ਕੈਨੇਡਾ ਅੰਦਰ ਮੋਗਾ ਦੀ ਸਰਬਜੀਤ ਕੌਰ ਅਤੇ ਮਨੀਲਾ ਵਿਚ ਫਿਰੋਜ਼ਪੁਰ ਦੇ ਨੌਜਵਾਨ ਸੁਖਚੈਨ ਸਿੰਘ ਦਾ ਕਤਲ (Murder of Ferozepur youth Sukhchain Singh) ਹੋਇਆ ਜਿਹਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ। ਦਰਦ ਐਨਾ ਕਿ ਪਰਿਵਾਰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦਾ।

ਕੈਨੇਡਾ ਅੰਦਰ ਪੰਜਾਬੀ ਭਾਈਚਾਰਾ: ਕੈਨੇਡਾ ਵਿਚ ਪੰਜਾਬੀ ਮੂਲ ਦੇ ਪੱਤਰਕਾਰ ਅਰਸ਼ਦੀਪ ਸਿੰਘ ਸਿੱਧੂ ਨਾਲ ਇਸ ਬਾਰੇ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਨੇ ਪੰਜਾਬੀਆਂ ਅਤੇ ਭਾਰਤੀਆਂ ਦੀਆਂ ਵਿਦੇਸ਼ਾਂ ਵਿਚ ਹੋਈਆਂ ਮੌਤਾਂ ਦੇ ਕੁਝ ਹੈਰਾਨੀਜਨਕ ਪਹਿਲੂਆਂ ਉੱਤੇ ਚਾਨਣਾ ਪਾਇਆ।ਉੁਹਨਾਂ ਦੱਸਿਆ ਕਿ ਕੈਨੇਡਾ ਨੂੰ ਪੰਜਾਬੀਆਂ ਦਾ ਗੜ੍ਹ ਕਿਹਾ (Canada was called the stronghold of Punjabis) ਜਾਂਦਾ ਹੈ। ਇਥੇ ਓਨਟਾਰੀਓ, ਅਲਬਰਟਾ, ਬ੍ਰਿਿਟਸ਼ ਕੋਲੰਬੀਆਂ ਵਰਗੇ ਸੂਬੇ ਹਨ ਜਿਹਨਾਂ ਵਿਚ ਬਹੁਗਿਣਤੀ ਪੰਜਾਬੀ ਭਾਈਚਾਰਾ ਰਹਿੰਦਾ ਹੈ।

ਪੰਜਾਬੀਆਂ ਦੇ ਕਤਲ ਦੀਆਂ ਘਟਨਾਵਾਂ ਸਾਹਮਣੇ ਆਉਣ ਬਾਰੇ ਉਹਨਾਂ ਕਿਹਾ ਕਿ ਜਿੰਨੀ ਵੱਡੀ ਗਿਣਤੀ ਵਿਚ ਕੈਨੇਡਾ ਅੰਦਰ ਪੰਜਾਬੀ ਭਾਈਚਾਰਾ (Punjabi community in Canada) ਰਹਿੰਦਾ ਉਸਦੇ ਮੁਕਾਬਲੇ ਜੁਰਮ ਅਤੇ ਕਤਲ ਦੀਆਂ ਘਟਨਾਵਾਂ ਬਹੁਤ ਘੱਟ ਹਨ। ਪਰ ਇਹਨਾਂ ਵਾਰਦਾਤਾਂ ਦਾ ਲਗਤਾਰ ਵਾਪਰਨਾ ਚਿੰਤਾ ਦਾ ਵਿਸ਼ਾ ਹੈ।ਹਾਲ ਹੀ 'ਚ ਪਵਨਪ੍ਰੀਤ ਅਤੇ ਮਹਿਕਪ੍ਰੀਤ ਸੇਠੀ ਦੇ ਕਤਲ ਦੇ ਪਹਿਲੂਆਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਹੈ ਕਿ ਘਰੇਲੂ ਹਿੰਸਾ ਅਤੇ ਲਵ ਅਫੇਅਰ ਦੇ ਚੱਲਦਿਆਂ ਇਹ ਘਟਨਾਵਾਂ ਵਾਪਰੀਆਂ ਸਨ। ਜੇਕਰ ਪਿਛਲੇ ਕੁਝ ਕਤਲਾਂ ਦੀ ਪੜਚੋਲ ਕੀਤੀ ਜਾਵੇ ਤਾਂ ਗੈਂਗਵਾਰ ਅਤੇ ਬੁਰੀ ਸੰਗਤ ਕਾਰਨ ਇਹਨਾਂ ਕਤਲਾਂ ਨੂੰ ਅੰਜਾਮ ਦਿੱਤਾ ਗਿਆ।

ਕੀ ਨਸਲੀ ਹਿੰਸਾ ਦੇ ਚੱਲਦਿਆਂ ਹੋ ਰਹੇ ਕਤਲ ?: ਇਸ ਸਵਾਲ ਦਾ ਜਵਾਬ ਦਿੰਦਿਆਂ ਉਹਨਾਂ ਆਖਿਆ ਕਿ ਬਿਲਕੁਲ ਵੀ ਨਹੀਂ ਨਸਲੀ ਹਿੰਸਾ ਦੇ ਚੱਲਦਿਆਂ ਇਕ ਵੀ ਕਤਲ ਨਹੀਂ ਹੋਇਆ। ਛੋਟੀਆਂ ਮੋਟੀਆਂ ਨਸਲੀ ਹਿੰਸਾ ਦੀਆਂ ਘਟਨਾਵਾਂ ਜ਼ਰੂਰ ਵਾਪਰੀਆਂ ਹਨ। ਕਤਲਾਂ ਦੇ ਪਛੋਕੜ ਉੱਤੇ ਜੇ ਝਾਤ ਪਾਈ ਜਾਵੇ ਤਾਂ ਇਕ ਕੌੜਾ ਸੱਚ ਇਹ ਵੀ ਹੈ ਕਿ ਪੰਜਾਬੀ ਵਿਦਆਰਥੀ ਜਾਂ ਪੰਜਾਬੀ ਮੂਲ ਦੇ ਕੁਝ ਲੋਕ ਗਲਤ ਸੰਗਤ ਵਿਚ ਪਏ ਹੋਏ ਹਨ ਜਿਸ ਕਰਕੇ ਰੰਜਿਸ਼ ਕਾਰਨ ਇਹ ਕਤਲ ਦੀਆਂ ਘਟਨਾਵਾਂ ਵਾਪਰੀਆਂ ਹਨ। ਮਹਿਕਪ੍ਰੀਤ ਸੇਠੀ ਕਤਲਕਾਂਡ ਜੋ ਕਿ ਸਰੀ ਦੇ ਸਕੂਲ ਦੀ ਪਾਰਕਿੰਗ ਵਿਚ ਵਾਪਰਿਆ ਸੀ ਉਸਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਹੈ ਕਿ ਇਹ ਪਿਆਰ ਦਾ ਮਾਮਲਾ ਸੀ।ਉਸੇ ਰੰਜਿਸ਼ ਦੇ ਚੱਲਦਿਆਂ ਮਹਿਕਪ੍ਰੀਤ ਦਾ ਕਤਲ ਕੀਤਾ ਗਿਆ ਸੀ।

ਵਿਦੇਸ਼ੀ ਪੁਲਿਸ ਇਹਨਾਂ ਕਤਲਾਂ ਨੂੰ ਕਿਉਂ ਨਹੀਂ ਪਾ ਰਹੀ ਠੱਲ੍ਹ? ਇਸ ਸਵਾਲ ਦਾ ਜਵਾਬ ਦਿੰਦਿਆਂ ਅਰਸ਼ਦੀਪ ਸਿੱਧੂ ਨੇ ਦੱਸਿਆ ਕਿ ਵਿਦੇਸ਼ੀ ਕਾਨੂੰਨ ਪ੍ਰੀਕਿਰਿਆ ਆਪਣੇ ਅੰਜਾਮ ਤੱਕ ਪਹੁੰਚਣ ਲਈ ਸਮਾਂ ਲੈਂਦੀ ਹੈ।ਕਈ ਕੇਸ ਸੁਲਝਾਉਣ ਵਿਚ ਤਾਂ 8 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਲੱਗ ਜਾਂਦਾ ਹੈ।

ਸਰਕਾਰ ਦੀ ਦਖ਼ਲਅੰਦਾਜ਼ੀ: ਕੀ ਭਾਰਤੀ ਸਰਕਾਰ ਜਾਂ ਕਿਸੇ ਸੂਬੇ ਦੀ ਸਰਕਾਰ ਸੁਰੱਖਿਆ ਲਈ ਵਿਦੇਸ਼ ਵਿਚ ਦਖ਼ਲ ਅੰਦਾਜ਼ੀ ਕਰ ਸਕਦੀ ਹੈ ? ਇਸ ਸਵਾਲ ਦੇ ਜਵਾਬ ਵਿਚ ਉਹਨਾਂ ਦੱਸਿਆ ਕਿ ਉਥੇ ਭਾਰਤੀਆਂ ਦੀ ਸੁਰੱਖਿਆ ਨੂੰ ਕੋਈ ਵੱਡਾ ਖ਼ਤਰਾ ਨਹੀਂ। ਭਾਰਤੀ ਸਰਕਾਰੀ ਜਾਂ ਪੰਜਾਬ ਸਰਕਾਰ ੳਦੋਂ ਤੱਕ ਦਖ਼ਲ ਅੰਦਾਜ਼ੀ ਨਹੀਂ ਕਰ ਸਕਦੀ ਜਦੋਂ ਤੱਕ ਇਕ ਖਾਸ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਜਾਂਦਾ।

Last Updated : Dec 16, 2022, 4:03 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.