ETV Bharat / state

PSEB Syllabus : ਦਹਾਕਿਆਂ ਪੁਰਾਣਾ ਸਿਲੇਬਸ ਪੜ੍ਹ ਰਹੇ ਪੰਜਾਬੀ ਬੱਚੇ, ਕਿੱਤਾ ਮੁੱਖੀ ਕੋਰਸਾਂ ਦੀ ਰੜ੍ਹਕਦੀ ਘਾਟ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਲੈ ਕੇ ਚਰਚਾ ਸਿੜੀ ਰਹਿੰਦੀ। PSEB ਦਾ ਸਿਲੇਬਸ ਵਿਦਿਆਰਥੀਆਂ ਦੀ ਤਰੱਕੀ ਲਈ ਕਿੰਨ੍ਹਾਂ ਢੁਕਵਾਂ ਹੈ? ਕਦੋਂ ਤੋਂ ਇਸ ਸਿਲੇਬਸ ਨੂੰ ਅਪਡੇਟ ਨਹੀਂ ਕੀਤਾ ਗਿਆ ਅਤੇ ਇਸ ਵਿੱਚ ਮੁੱਖ ਘਾਟ ਕੀ ਹੈ? ਅੱਜ ਅਸੀਂ ਆਪਣੀ ਖ਼ਬਰ ਵਿੱਚ ਇਸ ਬਾਰੇ ਹੀ ਗੱਲਬਾਤ ਕਰਾਗੇ।

PSEB Syllabus
ਪੰਜਾਬ ਸਕੂਲ ਸਿੱਖਿਆ ਬੋਰਡ ਸਿਲੇਬਸ
author img

By

Published : Feb 21, 2023, 5:13 PM IST

ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ 'ਚ ਸਕੂਲ ਸਿੱਖਿਆ ਦਾ ਧੁਰਾ ਹੈ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ 'ਤੇ ਕਈ ਵਾਰ ਕਿੰਤੂ ਪ੍ਰੰਤੂ ਹੋਇਆ ਹੈ। ਸਥਿਤੀ ਤਾਂ ਇਹ ਵੀ ਹੈ ਕਿ ਬਹੁਤ ਸਾਰੇ ਬੱਚੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਵਿਚ ਦਾਖ਼ਲਾ ਲੈਣ ਦੀ ਬਜਾਇ ਸੀਬੀਐਸਈ (CBSE) ਸਕੂਲਾਂ ਵਿਚ ਦਾਖ਼ਲਾ ਲੈ ਰਹੇ ਹਨ। ਅਜਿਹੇ ਦੇ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਣਾਏ ਜਾਂਦੇ ਸਿਲੇਬਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਕਿ ਪਹਿਲੀ ਜਮਾਤ ਤੋਂ ਬਾਹਰਵੀਂ ਜਮਾਤ ਦੇ ਸਿਲੇਬਸ ਵਿਚ ਕਿੰਨੀ ਵਾਰ ਤਬਦੀਲੀ ਕੀਤੀ ਗਈ ਹੈ? ਸਿਲੇਬਸ ਵਿਚ ਖਾਸ ਕੀ ਹੈ? ਸਿਲੇਬਸ ਵਿਚ ਕੀ ਕਮੀਆਂ ਹਨ? ਇਹਨਾਂ ਸਵਾਲਾਂ ਦਾ ਜਵਾਬ ਲੈਣ ਲਈ ਸਕੂਲੀ ਸਿੱਖਿਆ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ। ਪੜ੍ਹੋ ਇਹ ਖ਼ਾਸ ਰਿਪੋਰਟ...

ਢੁੱਕਵਾਂ ਨਹੀਂ ਹੈ ਪੰਜਾਬ ਬੋਰਡ ਦਾ ਸਿਲੇਬਸ: ਪੰਜਾਬ ਸਕੂਲੀ ਸਿੱਖਿਆ ਵਿਭਾਗ ਦੇ ਸਾਬਕਾ ਡਾਇਰੈਕਟਰ ਰੌਸ਼ਨ ਸੂਦ ਕਹਿੰਦੇ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਬੱਚਿਆਂ ਲਈ ਢੁੱਕਵਾਂ ਨਹੀਂ ਹੈ ਅਤੇ ਬੱਚਿਆਂ ਦੇ ਅਨੁਕੂਲ ਨਹੀਂ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਰੱਟਾ ਸਿਸਟਮ 'ਤੇ ਕੰਮ ਕਰਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿਚ ਸਭ ਤੋਂ ਵੱਡੀ ਕਮੀ ਇਹ ਹੈ ਕਿ ਪੰਜਾਬ ਬੋਰਡ ਦਾ ਸਿਲੇਬਸ ਬੱਚਿਆਂ ਨੂੰ ਕਿੱਤਾ ਮੁੱਖੀ ਬਣਾਉਣ ਵਿਚ ਸਮਰੱਥ ਨਹੀਂ ਹੈ। ਜਦੋਂਕਿ ਸਿੱਖਿਆ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਬੱਚਾ ਆਤਮ ਨਿਰਭਰ ਬਣੇ। ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਿਲੇਬਸ ਪਾਠਕ੍ਰਮ ਦੇ ਇਸ ਮਿਆਰ ਉੱਤੇ ਇਸ ਉਤੇ ਖਰਾ ਨਹੀਂ ਉਤਰਦਾ।

ਸਰਕਾਰਾਂ ਨੇ ਹੁਣ ਤੱਕ ਤਜ਼ਰਬੇ ਕੀਤੇ: ਈਟੀਵੀ ਭਾਰਤ ਨਾਲ ਫੋਨ ਤੇ ਗੱਲ ਕਰਦਿਆਂ ਸਾਬਕਾ ਡਾਇਰੈਕਟਰ ਸਕੂਲੀ ਸਿੱਖਿਆ ਵਿਭਾਗ ਨੇ ਦੱਸਿਆ ਕਿ ਪੰਜਾਬ ਵਿਚ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਤਜ਼ਰਬੇ ਕਰਦੀਆਂ ਰਹੀਆਂ। ਸਕੂਲਾਂ ਵਿਚ ਵੋਕੈਸ਼ਨਲ ਕੋਰਸਿਜ਼ ਦੀ ਸ਼ੁਰੂਆਤ ਕੀਤੀ ਗਈ। ਇਲੈਕਟ੍ਰਿਕਲ, ਮਕੈਨੀਕਲ ਅਤੇ ਹੋਰ ਕਿੱਤਾ ਮੁੱਖੀ ਕੋਰਸਾਂ ਲਈ ਉਪਕਰਨ ਲਿਆਂਦੇ ਗਏ ਸਿੱਖਿਆ ਢਾਂਚਾ ਸਿਰਜਿਆ ਗਿਆ। ਪਰ ਇਹ ਸਿਲਸਿਲਾ ਜ਼ਿਆਦਾ ਦੇਰ ਨਾ ਚੱਲ ਸਕਿਆ। ਸਰਕਾਰਾਂ ਇਹ ਢਾਂਚਾ ਸੰਭਾਲ ਕੇ ਨਾ ਰੱਖ ਸਕੀਆਂ ਅਤੇ ਨਾ ਇਹਨਾਂ ਦਾ ਬਦਲ ਲੱਭਿਆ ਗਿਆ। ਇਸ ਦੇ ਨਾਲ ਨਾ ਹੀ ਕੁਝ ਹੋਰ ਨਵਾਂ ਜੋੜਿਆ ਗਿਆ। ਸਕੂਲੀ ਸਿੱਖਿਆ ਅਨੁਸਾਰ ਬੱਚਿਆਂ ਨੂੰ ਸਮੇਂ ਦੇ ਹਾਣੀ ਨਹੀਂ ਬਣਾਇਆ ਜਾ ਰਿਹਾ।

ਦਹਾਕਿਆਂ ਤੋਂ ਨਹੀਂ ਬਦਲਿਆ ਪੰਜਾਬ ਬੋਰਡ ਦਾ ਸਿਲੇਬਸਲ: ਰੌਸ਼ਨ ਲਾਲ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਸਿਲੇਬਸ ਦਹਾਕਿਆਂ ਤੋਂ ਨਹੀਂ ਬਦਲਿਆ। ਪਹਿਲੀ ਕਲਾਸ ਤੋਂ ਲੈ ਕੇ 12ਵੀਂ ਤੱਕ ਵੱਖ ਵੱਖ ਵਿਸ਼ਿਆਂ ਦੇ ਸਿਲੇਬਸ ਦੇ ਵਿਚ ਕੋਈ ਵੀ ਤਬਦੀਲੀ ਨਹੀਂ ਹੋਈ। ਜੇਕਰ ਕੋਈ ਤਬਦੀਲੀ ਹੋਈ ਵੀ ਹੈ ਤਾਂ ਉਹ ਮਾਮੂਲੀ ਹੀ ਕੀਤੀ ਗਈ ਹੈ। ਉਹਨਾਂ ਆਖਿਆ ਕਿ ਬੋਰਡ ਦੇ ਵਿਚ ਜੋ ਵਿਸ਼ਾ ਮਾਹਿਰ ਨੇ ਉਨ੍ਹਾਂ ਨੂੰ ਵੀ ਸਿਫਾਰਿਸ਼ਾਂ 'ਤੇ ਰੱਖਿਆ ਜਾਂਦਾ ਹੈ। ਪੰਜਾਬ ਬੋਰਡ ਦੇ ਸਿਲੇਬਸ ਵਿਚ ਕੋਈ ਬਦਲਾਅ ਕੀਤਾ ਜਾਵੇ। ਦੂਜਾ ਪੱਖ ਇਹ ਵੀ ਹੈ ਕਿ ਸਿੱਖਿਆ ਮਾਹਿਰਾਂ ਦੀ ਰਾਏ ਬੋਰਡ ਵੱਲੋਂ ਸੁਣੀ ਵੀ ਨਹੀਂ ਜਾਂਦੀ।

ਸਾਲਾਂ ਤੋਂ ਪੜਾਇਆ ਜਾ ਰਿਹਾ ਹੈ ਮੁਗਲਾਂ ਦਾ ਇਤਿਹਾਸ: ਉਹਨਾਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸਾਲਾਂ ਤੋਂ ਮੁਗਲਾਂ ਦਾ ਇਤਿਹਾਸ ਪੜਾਇਆ ਜਾ ਰਿਹਾ ਹੈ। ਦੇਸ਼ ਦੇ ਕਈ ਸੂਰਮੇ ਬਹਾਦਰਾਂ ਦੀਆਂ ਗਾਥਾਵਾਂ ਅਤੇ ਪੰਜਾਬ ਦਾ ਇਤਿਹਾਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਵਿਚੋਂ ਨਾ ਦੇ ਬਰਾਬਰ ਹੈ। ਜੋ ਸਿਲੇਬਸ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੋਂਦ ਵਿਚ ਆਉਣ 'ਤੇ ਬਣਾਇਆ ਗਿਆ ਉਹ ਸਿਲੇਬਸ ਚੱਲਦਾ ਹੀ ਆ ਰਿਹਾ ਹੈ। ਇਤਿਹਾਸ ਵਿਚ ਕੋਈ ਵੀ ਤਬਦੀਲੀ ਨਹੀਂ ਕੀਤੀ ਗਈ। ਬੱਚਿਆਂ ਨੂੰ ਜੋ ਦੇਸ਼ ਦਾ ਜਾਂ ਪੰਜਾਬ ਦਾ ਇਤਿਹਾਸ ਪੜਾਉਣਾ ਚਾਹੀਦਾ ਹੈ ਉਹ ਨਹੀਂ ਪੜਾਇਆ ਜਾ ਰਿਹਾ।

ਇਹ ਵੀ ਪੜ੍ਹੋ:- Lok Sabha by election: ਲੋਕ ਸਭਾ ਸੀਟ ਲਈ ਭਾਜਪਾ ਨੇ ਖਿੱਚੀ ਤਿਆਰੀ, ਕਈ ਸਿਆਸੀ ਆਗੂ ਵੱਖ-ਵੱਖ ਪਾਰਟੀਆਂ ਛੱਡ ਭਾਜਪਾ 'ਚ ਹੋਏ ਸ਼ਾਮਿਲ

ETV Bharat Logo

Copyright © 2024 Ushodaya Enterprises Pvt. Ltd., All Rights Reserved.