ਚੰਡੀਗੜ੍ਹ : ਚੰਡੀਗੜ੍ਹ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਬੈਠਕ ਹੋਈ। ਇਸ ਮੀਟਿੰਗ ਦੇ ਦੌਰਾਨ ਕੁਲਤਾਰ ਸਿੰਘ ਸੰਧਵਾਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਗਰੁੱਪ ਨਾਲ ਮੀਟਿੰਗ ਦੇ ਦੌਰਾਨ ਕਿਹਾ ਕਿ ਉਹ ਚਾਹੁੰਦੇ ਨੇ ਕਿ ਬਜਟ ਸੈਸ਼ਨ ਦੇ ਵਿੱਚ ਐਮਐਸਪੀ ਦਾ ਮੁੱਦਾ ਚੁੱਕਿਆ ਜਾਵੇ।
ਇਸ ਮੀਟਿੰਗ ਦੇ ਦੌਰਾਨ ਖੇਤੀ ਮਾਹਿਰ ਦਵਿੰਦਰ ਸ਼ੌਰੀ ਵੀ ਮੌਜੂਦ ਰਹੇ ਤੇ ਕੁਲਤਾਰ ਸਿੰਘ ਨੇ ਉਨ੍ਹਾਂ ਦਾ ਇੱਕ ਲੈਕਚਰ ਕਰਵਾਏ ਜਾਣ ਦੀ ਗੱਲ ਆਖੀ। ਉਨ੍ਹਾਂ ਕਿਹਾ ਸਰਕਾਰ ਨੂੰ ਪਿੰਡਾਂ ਦਾ ਰੁੱਖ ਕਰਨਾ ਚਾਹੀਦਾ ਹੈ ਕਿਉਂਕਿ ਭਾਰਤ ਦੀ ਸਭ ਤੋਂ ਵੱਧ ਜਨਤਾ ਪਿੰਡਾਂ ਦੇ ਵਿੱਚ ਹੀ ਵੱਸਦੀ ਹੈ ਅਗਰ ਇੱਥੋਂ ਦੇ ਲੋਕ ਖੁਸ਼ ਨਹੀਂ ਤਾਂ ਸੂਬੇ ਵਿੱਚ ਕੁੱਝ ਵੀ ਸਹੀ ਨਹੀਂ ਹੈ।
ਐਮਐਸਪੀ ਤੇ ਕਿਸਾਨ ਫ਼ਸਲ ਦੇ ਰਿਹਾ ਹੈ ਫ਼ਿਰ ਵੀ ਕਿਸਾਨ ਦੀਆਂ ਖ਼ੁਦਕੁਸ਼ੀਆਂ ਦਾ ਅੰਕੜਾ ਵਧਦਾ ਜਾ ਰਿਹਾ ਹੈ ਜੇਕਰ ਐਮਐਸਪੀ ਖ਼ਤਮ ਹੋ ਗਈ ਤਾਂ ਖ਼ੁਦਕੁਸ਼ੀਆਂ ਹੋਰ ਵੱਧ ਜਾਣਗੀਆਂ। ਕਿਸਾਨਾਂ ਲਈ ਇਹ ਬੇਹੱਦ ਮੰਦਭਾਗੀ ਗੱਲ ਹੋਵੇਗੀ।