ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅਕਸਰ ਹੀ ਅਹਿਮ ਮੁੱਦਿਆਂ ਨੂੰ ਲੈਕੇ ਚਰਚਾ ਵਿੱਚ ਰਹਿੰਦੇ ਹਨ ਅਤੇ ਸਵਾਲ ਖੜ੍ਹੇ ਕਰਦੇ ਆਪਣੀ ਹੀ ਸਰਕਾਰ ਦੀ ਖਿਲਾਫਤ ਵੀ ਕਰਦੇ ਹਨ। ਅਜਿਹਾ ਹੀ ਇੱਕ ਵਾਰ ਫਿਰ ਨਜ਼ਰ ਆ ਰਿਹਾ ਹੈ ਉਹਨਾਂ ਦੀ ਤਾਜ਼ਾ ਪਾਈ ਸੋਸ਼ਲ ਮੀਡੀਆ ਪੋਸਟ ਤੋਂ, ਜਿਥੇ ਉਹਨਾਂ ਨੇ ਨੇ ਪੰਜਾਬ 'ਚ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ 'ਤੇ ਇਕ ਵਾਰ ਫਿਰ ਸਵਾਲ ਖੜ੍ਹੇ ਕੀਤੇ ਹਨ। ਇਸ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਾਂਚ ਕਮੇਟੀ (ਐਸ.ਆਈ.ਟੀ.) ਅਤੇ ਸਰਕਾਰੀ ਵਕੀਲਾਂ 'ਤੇ ਸਿੱਧੇ ਦੋਸ਼ ਲਾਏ ਹਨ। ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਗੋਲੀਕਾਂਡ ਦਾ ਫੈਸਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਹੋਵੇਗਾ ਅਤੇ ਜੰਗ ਜਾਰੀ ਰਹੇਗੀ। (AAP MLA Kunwar said that politics is happening on Bahibkallan golikand incident)
ਸਰਕਾਰੀ ਗਵਾਹਾਂ 'ਤੇ ਸਵਾਲ ਖੜ੍ਹੇ ਕੀਤੇ: ਦੱਸਦੀਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ SIT ਅਤੇ ਸਰਕਾਰੀ ਗਵਾਹਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਕੁੰਵਰ ਨੇ ਟਵੀਟ ਕਰਕੇ ਕਿਹਾ- ਬਹਿਬਲ ਕਲਾਂ ਗੋਲੀ ਕਾਂਡ ਲਈ ਕੌਣ ਜ਼ਿੰਮੇਵਾਰ? ਹੁਣ ਤਿੰਨ ਸਾਲਾਂ ਬਾਅਦ ਮਨਜ਼ੂਰੀ ਦੇਣ ਵਾਲੇ (ਵਾਅਦਾ ਮੁਆਫ਼ ਗਵਾਹ) ਦੇ ਮੁੱਦੇ 'ਤੇ ਸਿਆਸਤ ਕਿਉਂ? ਜਦੋਂ ਕਿ ਤਤਕਾਲੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਹਾਈ ਕੋਰਟ ਨੇ ਵੀ 4 ਜੁਲਾਈ 2022 ਨੂੰ ਇਸ ਸਬੰਧੀ ਦੋਸ਼ੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। AAP MLA KUNWAR VIJAY PARTAP SINGH
ਦੋਸ਼ੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ: ਉਹਨਾਂ ਕਿਹਾ ਕਿ ਹੁਣ ਤਿੰਨ ਸਾਲਾਂ ਬਾਅਦ ਵਾਅਦਾ ਮੁਆਫ਼ ਗਵਾਹ ਦੇ ਮੁੱਦੇ 'ਤੇ ਸਿਆਸਤ ਕਿਉਂ? ਜਦਕਿ ਤਤਕਾਲੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਅਤੇ ਮਾਣਯੋਗ ਹਾਈਕੋਰਟ ਨੇ ਵੀ 4 ਜੁਲਾਈ 2022 ਨੂੰ ਇਸ ਸਬੰਧੀ ਦੋਸ਼ੀਆਂ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ। ਸਰਕਾਰੀ SIT ਅਤੇ ਸਰਕਾਰੀ ਵਕੀਲ ਸਿਰਫ ਰਾਜਨੀਤੀ ਕਰ ਰਹੇ ਹਨ। ਪਰ ਮੈਨੂੰ ਪਹਿਲੇ ਦਿਨ ਤੋਂ ਹੀ ਪੂਰੀ ਉਮੀਦ ਹੈ ਇਨਸਾਫ਼ ਜਰੂਰ ਹੋਵੇਗਾ। ਮੇਰੀ ਲੜਾਈ ਜਾਰੀ ਰਹੇਗੀ, ਮੈਂ ਹਰ ਤਸ਼ੱਦਦ ਝੱਲਣ ਲਈ ਤਿਆਰ ਹਾਂ।
- Saudi Arabia working visas: ਭਾਰਤੀਆਂ ਨੂੰ ਝਟਕਾ, ਸਾਊਦੀ ਅਰਬ ਨੇ ਵਰਕਿੰਗ ਵੀਜ਼ਾ ਦੇਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ
- ਭਾਰਤੀ ਅਫਸਰ ਉੱਤੇ ਲੱਗੇ ਪੰਨੂ ਦੀ ਕਤਲ ਦੀ ਸਾਜਿਸ਼ ਕਰਨ ਦੇ ਇਲਜ਼ਾਮ, ਅਮਰੀਕੀ ਚਾਰਜਸ਼ੀਟ ਵਿੱਚ 'Contract Killing' ਦਾਅਵਾ
- ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਭਾਰਤ 'ਤੇ ਵੱਡਾ ਇਲਜ਼ਾਮ - ਹੁਣ ਅਮਰੀਕਾ ਵੀ ਕਹਿ ਰਿਹਾ...
ਪਹਿਲਾਂ ਵੀ ਮੁੱਦੇ ਚੁੱਕੇ : ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋਂ ਆਪ MLA ਕੁੰਵਰ ਵਿਜੇ ਪ੍ਰਤਾਪ ਬਹਿਬਲ ਕਲਾਂ 'ਤੇ ਬੋਲੇ ਹੋਣ । ਇਸ ਤੋਂ ਪਹਿਲਾਂ ਵੀ ਉਹ ਇਸ ਮੁੱਦੇ ਨੂੰ ਚੁੱਕ ਚੁਕੇ ਹਨ ਜਦੋਂ ਉਨ੍ਹਾਂ ਨੇ ਸੀਐਮ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕਰਕੇ ਸਵਾਲ ਖੜ੍ਹੇ ਕੀਤੇ ਸਨ। ਉਨ੍ਹਾਂ ਕਿਹਾ ਸੀ- 2021 ਵਿੱਚ ਅਸਤੀਫ਼ੇ ਦੇ ਸਮੇਂ ਮੈਂ ਤੁਹਾਡਾ ਇੱਕ ਵੀਡੀਓ ਦੇਖਿਆ ਸੀ ਅਤੇ ਮੈਂ ਰਾਜਨੀਤੀ ਦਾ ਸ਼ਿਕਾਰ ਹੋ ਗਿਆ ਸੀ। ਤੁਸੀਂ ਗ੍ਰਹਿ ਮੰਤਰੀ ਹੋ ਅਤੇ SIT ਵੀ ਤੁਹਾਡੀ ਹੈ। ਐਸਆਈਟੀ ਗਵਾਹਾਂ ਤੋਂ ਇਨਕਾਰ ਕਰ ਰਹੀ ਹੈ। ਐਸਆਈਟੀ ਗਵਾਹਾਂ ਦੇ ਵਾਰ-ਵਾਰ ਬਿਆਨ ਲੈ ਰਹੀ ਹੈ,ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀ ਕਈ ਸਵਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਚੁੱਕੇ ਗਏ ਜਿੰਨਾ ਦਾ ਕਦੇ ਖੁੱਲ ਕੇ ਜਵਾਬ ਮਿਲਦਾ ਨਜ਼ਰ ਨਹੀਂ ਆਇਆ।