ETV Bharat / state

ਖ਼ਾਸ ਹੈ ਇਹ ਪਿੰਡ, 1947 ਤੋਂ ਬਣੀ ਪਿੰਡ ਵਿੱਚ ਡਿਜੀਟਲ ਲਾਇਬ੍ਰੇਰੀ - village of Zida in Bathinda

ਬਠਿੰਡਾ ਜ਼ਿਲ੍ਹੇ ਦੇ ਪਿੰਡ ਜ਼ੀਦਾ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ। ਇਸ ਪਿੰਡ ਵਿੱਚ ਨੌਜਵਾਨਾਂ ਦੇ ਚੰਗੇ ਭਵਿੱਖ (Good future for the youth) ਦੇ ਲਈ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ (Build a digital library) ਕੀਤਾ ਗਿਆ ਹੈ।

1947 ਤੋਂ ਬਣੀ ਪਿੰਡ ਵਿੱਚ ਡਿਜੀਟਲ ਲਾਇਬ੍ਰੇਰੀ
1947 ਤੋਂ ਬਣੀ ਪਿੰਡ ਵਿੱਚ ਡਿਜੀਟਲ ਲਾਇਬ੍ਰੇਰੀ
author img

By

Published : Jun 1, 2022, 11:53 AM IST

ਬਠਿੰਡਾ: ਜ਼ਿਲ੍ਹੇ ਦੇ ਪਿੰਡ ਜ਼ੀਦਾ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ। ਇਸ ਪਿੰਡ ਵਿੱਚ ਨੌਜਵਾਨਾਂ ਦੇ ਚੰਗੇ ਭਵਿੱਖ (Good future for the youth) ਦੇ ਲਈ ਡਿਜੀਟਲ ਲਾਇਬ੍ਰੇਰੀ ਦਾ ਨਿਰਮਾਣ (Build a digital library) ਕੀਤਾ ਗਿਆ ਹੈ। ਇਸ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਡਿਜੀਟਲ ਲਾਇਬ੍ਰੇਰੀ ਦੇ ਵਿਕਾਸ ਲਈ ਪੰਜਾਬ ਸਰਕਾਰ (Government of Punjab) ਤੋਂ ਕੋਈ ਫੰਡ ਨਹੀਂ ਲਿਆ ਗਿਆ, ਸਗੋਂ ਪਿੰਡ ਦੇ ਲੋਕਾਂ ਦਾ ਸਹਿਯੋਗ ਅਤੇ ਐੱਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਇਹ ਲਾਇਬ੍ਰੇਰੀ ਬਣਾਈ ਗਈ ਹੈ। ਇਸ ਲਾਇਬ੍ਰੇਰੀ ਦਾ ਨਾਮ ਸ਼ਹੀਦੇ ਆਜ਼ਮ ਭਗਤ ਸਿੰਘ (Shaheed Azam Bhagat Singh) ਦੇ ਨਾਮ ‘ਤੇ ਰੱਖਿਆ ਗਿਆ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਪਿੰਡ ਦੇ ਬਜ਼ੁਗਰ (The elders of the village) ਨੇ ਕਿਹਾ ਇੱਥੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਇਹ ਲਾਇਬ੍ਰੇਰੀ ਹੈ, ਪਰ ਹੁਣ ਇਸ ਨੂੰ ਸਮੇਂ ਦੇ ਅਨੁਸਾਰ ਅਪਡੇਟ ਕੀਤਾ ਗਿਆ ਹੈ। ਜਿਸ ਵਿੱਚ ਪਿੰਡ ਵਾਸੀ ਅਤੇ ਐੱਨ.ਆਰ.ਆਈ. ਭਰਾਵਾਂ ਵੱਲੋਂ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੰਨ 1978 ਤੋਂ ਬਾਅਦ ਇਸ ਲਾਇਬ੍ਰੇਰੀ ਦੇ ਲਈ ਕਦੇ ਵੀ ਪੰਜਾਬ ਸਰਕਾਰ ਜਾ ਕੇਂਦਰ ਸਰਕਾਰ ਤੋਂ ਕੋਈ ਫੰਡ ਨਹੀਂ ਲਿਆ ਗਿਆ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕ ਅਤੇ ਐੱਨ.ਆਰ.ਆਈ. ਲੋਕਾਂ ਵੱਲੋਂ ਦਸਵੰਦ ਦੇ ਰੂਪ ਵਿੱਚ ਇਸ ਲਾਇਬ੍ਰੇਰੀ ਦੇ ਲਈ ਸੇਵਾ ਕੱਢੀ ਜਾਂਦੀ ਹੈ।

1947 ਤੋਂ ਬਣੀ ਪਿੰਡ ਵਿੱਚ ਡਿਜੀਟਲ ਲਾਇਬ੍ਰੇਰੀ

ਇਸ ਲਾਇਬ੍ਰੇਰੀ ਵਿੱਚ ਜਿੱਥੇ ਸਾਡੇ ਪੁਰਾਣੇ ਵਿਰਸੇ ਨੂੰ ਯਾਦ ਕਰਵਾਉਂਦਿਆਂ ਸੋਹਣੀਆਂ ਤਸਵੀਰਾਂ ਅਤੇ ਕਿਤਾਬਾਂ ਮੌਜੂਦ ਹਨ, ਉੱਥੇ ਸੀ.ਸੀ.ਟੀ.ਵੀ ਕੈਮਰੇ ਨਾਲ ਐੱਲ.ਈ.ਡੀ. ਲਈ ਹੋਈ ਹੈ। ਇਸ ਲਾਇਬ੍ਰੇਰੀ ਵਿੱਚ ਨਵੇਂ ਯੁੱਗ ਨੂੰ ਦੇਖਦਿਆਂ ਕੰਪਿਊਟਰ ਤੱਕ ਲਾਏ ਹਨ। ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਤੱਕ ਕੋਈ ਇੱਕ ਰੁਪਿਆ ਦਾ ਸਰਕਾਰ ਤੋਂ ਫੰਡ ਨਹੀਂ ਲਿਆ, ਬਲਕੀ ਖ਼ੁਦ ਆਪਣੀ ਜੇਬ ਵਿੱਚੋਂ ਸਾਰੇ ਪੈਸੇ ਲਾਏ ਹਨ, ਜੋ ਕਿ ਹਰ ਸਾਲ ਸਾਡੇ ਕੋਲ ਲੱਖਾਂ ਰੁਪਏ ਇਕੱਠੇ ਹੁੰਦੇ ਹਨ।

ਇਹ ਵੀ ਪੜ੍ਹੋ: ਹੈਰਾਨੀਜਨਕ ! ਦਿਨ ਦਿਹਾੜੇ ਲੁਟੇਰਿਆ ਨੇ ਭਰੀ ਬੱਸ ’ਚ ਕੀਤੀ ਲੁੱਟ

ETV Bharat Logo

Copyright © 2025 Ushodaya Enterprises Pvt. Ltd., All Rights Reserved.