ਬਠਿੰਡਾ: ਸ਼ੋਸਲ ਮੀਡਿਆ ਨਾਲ ਜਿੱਥੇ ਦੇਸ਼-ਵਿਦੇਸ਼ਾਂ ਨੇ ਤਰੱਕੀ ਕੀਤੀ ਹੈ, ਉੱਥੇ ਹੀ ਸ਼ੋਸਲ ਮੀਡੀਆ ਦਾ ਗਲਤ ਉਪਯੋਗ ਅਜੋਕੇ ਸਮੇਂ ਵਿੱਚ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਅਜਿਹਾ ਹੀ ਤਾਜ਼ਾ ਮਾਮਲਾ ਬਠਿੰਡਾ ਤੋਂ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਸਾਂਢੂ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕ ਮੇਲ ਕੀਤਾ ਜਾ ਰਿਹਾ ਸੀ। ਜਿਸ ਉੱਤੇ ਕਾਰਵਾਈ ਕਰਦਿਆ ਬਠਿੰਡਾ ਪੁਲਿਸ ਵੱਲੋਂ 6 ਮੈਂਬਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਵਿੱਚ 3 ਔਰਤਾਂ ਵੀ ਸ਼ਾਮਿਲ ਸਨ।
ਬਲੈਕਮੇਲ ਕਰਨ ਵਾਲੇ 6 ਗਿਰੋਹ ਦੇ ਮੈਂਬਰ ਗ੍ਰਿਫ਼ਤਾਰ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਯਾਦਵਿੰਦਰ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ 6 ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਵਿੱਚੋਂ 3 ਮਹਿਲਾਵਾਂ ਸ਼ਾਮਲ ਹਨ, ਜੋ ਹਨੀ ਟਰੈਪ ਲਗਾ ਕੇ ਨੌਜਵਾਨ ਨੂੰ ਬਲੈਕਮੇਲ ਕਰਦੇ ਸੀ। ਇੰਸਪੈਕਟਰ ਯਾਦਵਿੰਦਰ ਨੇ ਕਿਹਾ ਕਿ ਉਨ੍ਹਾਂ ਕੋਲ ਉਰਜਿੰਦਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਉਸ ਦੇ ਸਾਂਢੂ ਵੱਲੋਂ ਗੋਨਿਆਣਾ ਵਿਖੇ ਬੁਲਾ ਕੇ ਧੱਕੇ ਨਾਲ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।
- Challans Issued To Rohit Sharma: ਰੋਹਿਤ ਨੇ ਮੁੰਬਈ-ਪੁਣੇ ਹਾਈਵੇ 'ਤੇ ਓਵਰਸਪੀਡ 'ਚ ਦੌੜਾਈ ਲੈਂਬੋਰਗਿਨੀ, ਪੁਲਿਸ ਨੇ ਕੀਤੀ ਇਹ ਕਾਰਵਾਈ
- Rishi Sunak To Visit Israel Today : ਬਾਈਡਨ ਤੋਂ ਬਾਅਦ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅੱਜ ਕਰਨਗੇ ਇਜ਼ਰਾਈਲ ਦਾ ਦੌਰਾ
- Amritsar-Hyderabad Direct Flight: 3 ਘੰਟੇ 'ਚ ਫਲਾਈਟ ਰਾਹੀਂ ਅੰਮ੍ਰਿਤਸਰ ਤੋਂ ਹੈਦਰਾਬਾਦ ਪਹੁੰਚਣਗੇ ਯਾਤਰੀ, ਏਅਰ ਇੰਡਆ ਐਕਸਪ੍ਰੈੱਸ ਡਾਇਰੈਕਟ ਫਲਾਈਟ ਕਰੇਗਾ ਸ਼ੁਰੂ
2 ਲੱਖ ਰੁਪਏ ਦੀ ਮੰਗ:- ਇੰਸਪੈਕਟਰ ਯਾਦਵਿੰਦਰ ਨੇ ਦੱਸਿਆ ਕਿ ਨੌਜਵਾਨ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਕੋਲੋਂ ਕੁੱਲ 36 ਹਜ਼ਾਰ ਰੁਪਏ ਇਹ ਗਿਰੋਹ ਲੈ ਚੁੱਕਾ ਹੈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਇਸ ਤੋਂ ਇਲਾਵਾ ਵੀ 10 ਹਜ਼ਾਰ ਕੈਸ਼ ਤੇ 36000 ਹਜ਼ਾਰ ਬੈਂਕ ਖਾਤੇ ਵਿੱਚ ਉਸ ਵੱਲੋਂ ਪਵਾਇਆ ਗਿਆ ਸੀ, ਜਿਸ ਤੋਂ ਬਾਅਦ 2 ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਸੀ।
6 ਜਾਣਿਆਂ ਉੱਤੇ ਪਰਚਾ ਦਰਜ:- ਇੰਸਪੈਕਟਰ ਯਾਦਵਿੰਦਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਸ਼ਿਕਾਇਤ ਉੱਤੇ ਪਰਚਾ ਦਰਜ ਕਰਕੇ 6 ਜਾਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੁੱਛਗਿਛ ਕੀਤੀ ਜਾ ਰਹੀ ਹੈ। ਇੰਸਪੈਕਟਰ ਯਾਦਵਿੰਦਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਿਰੋਹ ਦੇ ਮੈਂਬਰਾਂ ਵਿੱਚ 3 ਔਰਤਾਂ ਤੇ ਨੌਜਵਾਨ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜਿਨ੍ਹਾਂ ਵਿੱਚੋਂ 2 ਨੌਜਵਾਨ ਬਠਿੰਡੇ ਦੇ, 1 ਨੌਜਵਾਨ ਸਰਸੇ ਦਾ, ਬਾਕੀ ਤਰਨਤਾਰਨ ਤੇ ਮੁਕਤਸਰ ਨਾਲ ਸੰਬੰਧਿਤ ਹਨ।