ETV Bharat / state

110 ਗ੍ਰਾਮ ਹੈਰੋਇਨ ਸਣੇ 3 ਨੌਜਵਾਨ ਪੁਲਿਸ ਅੜਿੱਕੇ

ਪੁਲਿਸ ਦੇ ਨਵ ਨਿਯੁਕਤ ਐੱਸਐੱਚਓ ਅਵਤਾਰ ਸਿੰਘ ਨੇ ਆਪਣਾ ਅਹੁਦਾ ਸੰਭਾਲਦੇ ਹੀ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕਸਣ ਦਾ ਦਾਅਵਾ ਕੀਤਾ। ਇਸੇ ਲੜੀ ਵਿੱਚ ਉਨ੍ਹਾਂ ਨੇ 110 ਗ੍ਰਾਮ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਇੱਕ ਗੱਡੀ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਤਿੰਨਾਂ ਦੋਸ਼ੀਆਂ ਵਰਿੰਦਰ ਸਿੰਘ, ਰਾਜਦੀਪ ਸਿੰਘ ਅਤੇ ਨਵਜੋਤ ਸਿੰਘ ਵਾਸੀਆਨ ਤਲਵੰਡੀ ਸਾਬੋ ’ਤੇ ਮਾਮਲਾ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

110 ਗ੍ਰਾਮ ਹੈਰੋਇਨ ਸਣੇ 3 ਨੌਜਵਾਨ ਪੁਲਿਸ ਅੜਿੱਕੇ
110 ਗ੍ਰਾਮ ਹੈਰੋਇਨ ਸਣੇ 3 ਨੌਜਵਾਨ ਪੁਲਿਸ ਅੜਿੱਕੇ
author img

By

Published : Apr 28, 2021, 2:11 PM IST

ਤਲਵੰਡੀ ਸਾਬੋ: ਪੁਲਿਸ ਦੇ ਨਵ ਨਿਯੁਕਤ ਐੱਸਐੱਚਓ ਅਵਤਾਰ ਸਿੰਘ ਨੇ ਆਪਣਾ ਅਹੁਦਾ ਸੰਭਾਲਦੇ ਹੀ ਨਸ਼ਾ ਤਸਕਰਾਂ ਖਿਲਾਫ ਸ਼ਿਕੰਜਾ ਕਸਣ ਦਾ ਦਾਅਵਾ ਕੀਤਾ। ਇਸੇ ਲੜੀ ਵਿੱਚ ਉਨ੍ਹਾਂ ਨੇ 110 ਗ੍ਰਾਮ ਹੈਰੋਇਨ ਸਮੇਤ 3 ਨੌਜਵਾਨਾਂ ਨੂੰ ਇੱਕ ਗੱਡੀ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

110 ਗ੍ਰਾਮ ਹੈਰੋਇਨ ਸਣੇ 3 ਨੌਜਵਾਨ ਪੁਲਿਸ ਅੜਿੱਕੇ

ਸ਼ੱਕ ਪੈਣ ’ਤੇ ਪੁਲਿਸ ਨੇ ਕੀਤੀ ਕਾਰਵਾਈ

ਇਸ ਮਾਮਲੇ ਸਬੰਧੀ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਕੋਵਿਡ 19 ਦੇ ਸਬੰਧ ਵਿੱਚ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ’ਤੇ ਸੀ ਕਿ ਥਾਣੇ ਅਧੀਨ ਆਉਂਦੇ ਪਿੰਡ ਲਹਿਰੀ ਦੇ ਖੇਤਾਂ ’ਚ ਕਾਰ ਖੜ੍ਹੀ ਦਿਖਾਈ ਦਿੱਤੀ। ਕਾਰ ਵਿੱਚ ਕੋਈ ਨਹੀਂ ਸੀ ਪਰ ਜਦੋਂ ਸ਼ੱਕ ਹੋਣ ਤੇ ਹੋਰ ਅੱਗੇ ਗਏ ਤਾਂ ਕਾਰ ਕੋਲ ਖੇਤ ’ਚ ਬਣੇ ਮੋਟਰ ਵਾਲੇ ਕਮਰੇ ਵਿੱਚ ਤਿੰਨ ਕਥਿਤ ਦੋਸ਼ੀ ਹੈਰੋਇਨ ਦੀਆਂ ਪੁੜੀਆਂ ਬਣਾ ਰਹੇ ਸੀ। ਤਾਂਕਿ ਉਹ ਉਨ੍ਹਾਂ ਪੁੜੀਆਂ ਨੂੰ ਅੱਗੇ ਵੇਚ ਸਕਣ। ਪਰ ਪੁਲਿਸ ਨੇ ਮੁਸਤੈਦੀ ਨਾਲ ਤਿੰਨਾਂ ਕਥਿਤ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਹੈਰੋਇਨ ਬਰਾਮਦ ਕਰ ਲਈ।

ਇਹ ਵੀ ਪੜੋ: ਪੰਜਾਬ ਯੂਨੀਵਰਸਿਟੀ ਦੇ ਹੋਸਟਲ 'ਚ ਫੌਜ ਬਣਾਏਗੀ 100 ਬੈੱਡ ਵਾਲਾ ਹਸਪਤਾਲ

ਥਾਣਾ ਮੁਖੀ ਨੇ ਦੱਸਿਆ ਕਿ ਤਿੰਨਾਂ ਦੋਸ਼ੀਆਂ ਵਰਿੰਦਰ ਸਿੰਘ, ਰਾਜਦੀਪ ਸਿੰਘ ਅਤੇ ਨਵਜੋਤ ਸਿੰਘ ਵਾਸੀਆਨ ਤਲਵੰਡੀ ਸਾਬੋ ’ਤੇ ਮਾਮਲਾ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.