ETV Bharat / state

ਬਰਨਾਲਾ ਤੱਕ ਪਹੁੰਚਿਆ ਮਣੀਪੁਰ ਦੀ ਘਟਨਾ ਦਾ ਵਿਰੋਧ, ਸਜ਼ਾ ਦਵਾਉਣ ਲਈ ਕੱਢਿਆ ਰੋਸ ਮਾਰਚ - ਔਰਤਾਂ ਨੂੰ ਨੰਗਾ ਕਰਕੇ ਘੁਮਾਉਣ ਦੀ ਵੀਡੀਓ

ਮਣੀਪੁਰ ਵਿੱਚ ਦੋ ਔਰਤਾਂ ਨੂੰ ਨੰਗਾ ਕਰਕੇ ਘੁਮਾਉਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲਗਾਤਾਰ ਰੋਜ਼ ਮੁਜ਼ਾਹਰੇ ਕੀਤੇ ਜਾ ਰਹੇ ਹਨ ਤਾਂ ਕਿ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਸ ਤਹਿਤ ਬਰਨਾਲਾ ਵਿਖੇ ਵੀ ਰੋਜ਼ ਮੁਜਾਹਰਾ ਕੀਤਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

The protest against the Manipur incident reached Barnala, a protest march was held to punish the culprits
ਬਰਨਾਲਾ ਤੱਕ ਪਹੁੰਚਿਆ ਮਣੀਪੁਰ ਦੀ ਘਟਨਾ ਦਾ ਵਿਰੋਧ,ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਕੱਢਿਆ ਰੋਸ ਮਾਰਚ
author img

By

Published : Jul 23, 2023, 2:06 PM IST

ਬਰਨਾਲਾ ਵਿੱਚ ਮਣੀਪੁਰ ਦੀ ਘਟਨਾ ਨੂੰ ਲੈ ਕੇ ਰੋਸ ਪ੍ਰਦਰਸ਼ਨ

ਬਰਨਾਲਾ: ਬੀਤੇ ਕੁਝ ਦਿਨ ਪਹਿਲਾਂ ਮਣੀਪੁਰ ਵਿੱਚ ਹੋਇਆ ਘਿਨੌਣਾ ਕਾਂਡ ਕਿਸੇ ਦੇ ਜ਼ਹਿਨ ਵਿੱਚੋਂ ਗਿਆ ਨਹੀਂ। ਮਣੀਪੁਰ ਵਿੱਚ ਦੋ ਔਰਤਾਂ ਨੂੰ ਨੰਗਾ ਕਰਕੇ ਪਰੇਡ ਕਰਵਾਉਣ ਦੀ ਜਿਥੇ ਦੇਸ਼ ਦੁਨੀਆਂ ਵਿੱਚ ਨਿੰਦਾ ਹੋ ਰਹੀ ਹੈ ਉਥੇ ਹੀ ਪੰਜਾਬ ਵਿੱਚ ਵੀ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਹੀ ਤਹਿਤ ਬਰਨਾਲਾ ਜ਼ਿਲ੍ਹੇ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਰੋਸ ਮਾਰਚ ਕੱਢਿਆ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਇਹਨਾਂ ਜਥੇਬੰਦੀਆਂ ਨੇ ਕਿਹਾ ਕਿ ਔਰਤਾਂ ਨੂੰ ਨਿਰਵਸਤਰ ਕਰਕੇ ਘੁੰਮਾਉਣ, ਬਲਾਤਕਾਰ ਤੇ ਕਤਲ ਕਰਨ ਦੇ ਅਣਮਨੁੱਖੀ ਕਾਰਿਆਂ ਵਿਰੁੱਧ ਕਾਨੂੰਨ ਸਖਤ ਹੋਣੇ ਚਾਹੀਦੇ ਹਨ।

ਮਣੀਪੁਰ ਦੀਆਂ ਬੇਟੀਆਂ ਨੂੰ ਇਨਸਾਫ ਦਿੱਤਾ ਜਾਵੇ: ਇਸ ਘਟਨਾ ਦੀ ਨਿੰਦਿਆਂ ਕਰਦੇ ਹੋਏ ਸ਼ਹਿਰ ਵਿੱਚ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਮੁਜਾਹਰਾਕਾਰੀਆਂ ਨੇ ਬੈਨਰਾਂ,ਤਖਤੀਆਂ ਹੱਥਾਂ ਵਿੱਚ ਫੜ੍ਹ ਕੇ ਭਾਜਪਾ ਸਰਕਾਰ ਖਿਲਾਫ ਅਤੇ ਮਣੀਪੁਰ ਘਟਨਾ ਦੇ ਦੋਸ਼ੀਆਂ ਖਿਲਾਫ ਨਾਅਰੇ ਲਗਾਏ। ਇਸ ਦੌਰਾਨ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੇ ਕਿਹਾ ਕਿ ਮਣੀਪੁਰ ਦੀਆਂ ਬੇਟੀਆਂ ਨੂੰ ਇਨਸਾਫ ਦਿੱਤਾ ਜਾਵੇ ਅਤੇ ਸਥਾਨਕ ਮੁੱਖਮੰਤਰੀ ਨੂੰ ਬਰਖ਼ਾਸਤ ਕੀਤਾ ਜਾਵੇ। ਇਸ ਮੌਕੇ ਉਹਨਾਂ ਦੇਸ਼ ਦੀਆਂ ਘੱਟ ਗਿਣਤੀਆਂ ਵਿਰੁੱਧ ਫ਼ਿਰਕੂ ਹਮਲੇ ਬੰਦ ਕਰਨ ਦੀ ਮੰਗ ਕੀਤੀ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਸਿਵਲ ਹਸਪਤਾਲ ਨੇੜੇ ਇਕੱਤਰ ਹੋਏ ਕਾਰਕੁੰਨਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਠੁੱਲੀਵਾਲ ਨੇ ਕਿਹਾ ਕਿ ਪਿਛਲੇ 80 ਤੋਂ ਵੀ ਵੱਧ ਦਿਨਾਂ ਤੋਂ ਮਨੀਪੁਰ ਵਿੱਚ ਜੋ ਮੌਤ ਦਾ ਤਾਂਡਵ ਹੋ ਰਿਹਾ ਹੈ, ਉਸ ਲਈ ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਫ਼ਿਰਕੂ ਏਜੇਂਡਾ ਜਿੰਮੇਵਾਰ ਹੈ।

ਅਸਤੀਫਾ ਦੇਣ ਸਥਾਨਕ ਮੰਤਰੀ: ਘੱਟ ਗਿਣਤੀ ਕੁੱਕੀ ਇਸਾਈ ਭਾਈਚਾਰੇ ਨੂੰ ਖੌਫਜਦਾ ਕਰਨ ਲਈ ਬਹੁਗਿਣਤੀ ਮੈਤੇਈ ਭਾਈਚਾਰੇ ਨੂੰ ਕਤਲੋਗਾਰਤ ਕਰਨ ਦੀ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਤਾਂ ਜੋ ਵੋਟਾਂ ਦਾ ਧਰੁਵੀਕਰਨ ਕੀਤਾ ਜਾ ਸਕੇ। ਇਸ ਮੌਕੇ ਡੀਟੀਐਫ ਦੀ ਜਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਮਨੀਪੁਰ ਲਗਾਤਾਰ 79 ਦਿਨ ਤੱਕ ਜਲਦਾ ਰਿਹਾ, ਉਥੋਂ ਦੀਆਂ ਬੇਟੀਆਂ ਨੂੰ ਨਿਰਵਸਤਰ ਕਰਕੇ ਘੁੰਮਾਇਆ ਜਾਂਦਾ ਰਿਹਾ, ਬਲਾਤਕਾਰ ਬਾਅਦ ਕਤਲ ਕੀਤਾ ਜਾਂਦਾ ਰਿਹਾ ਪਰ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪਚਾਪ ਤਮਾਸ਼ਾ ਦੇਖਦਾ ਰਿਹਾ। ਇਨਕਲਾਬੀ ਕੇਂਦਰ ਦੇ ਸੂਬਾ ਪ੍ਰਧਾਨ ਨਰਾਇਣ ਦੱਤ ਨੇ ਕਿਹਾ ਕਿ ਘੱਟ ਗਿਣਤੀਆਂ ਵਿਰੁੱਧ ਫ਼ਿਰਕੂ ਜ਼ਹਿਰ ਉਗਲਣਾ ਤੇ ਹਮਲੇ ਕਰਨੇ ਦੇਸ਼ ਦੇ ਭਗਵਾਂ ਸ਼ਾਸ਼ਕਾਂ ਦੇ ਵੱਡੇ ਪ੍ਰੋਜੈਕਟ ਦਾ ਹਿੱਸਾ ਹੈ।

ਇਸਤਰੀ ਆਗੂ ਪ੍ਰੇਮਪਾਲ ਕੌਰ ਨੇ ਕਿਹਾ ਕਿ ਸਾਡੇ ਦੇਸ਼ ਦੇ ਮੌਜੂਦਾ ਸ਼ਾਸ਼ਕ ਮਨੂ ਸਿਮਰਤੀ ਦੇ ਪੈਰੋਕਾਰ ਹਨ, ਜਿਸ ਕਾਰਨ ਔਰਤ ਵਿਰੋਧੀ ਮਾਨਸਿਕਤਾ ਇਨ੍ਹਾਂ ਦੇ ਡੀਐਨਏ ਦਾ ਹਿੱਸਾ ਹੈ। ਆਪਣੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਤੋਂ ਧਿਆਨ ਹਟਾਉਣ ਲਈ ਸੱਤਾਧਾਰੀ ਪਾਰਟੀ ਲੋਕਾਂ ਵਿੱਚ ਵੰਡੀਆਂ ਪਾਉਣ ਵਾਲਾ ਹਥਿਆਰ ਵਰਤਦੀ ਹੈ। ਸੂਬਾ ਸਰਕਾਰ ਨੂੰ ਇਜ ਘਿਣਾਉਣੀ ਘਟਨਾ ਦਾ ਪਹਿਲੇ ਦਿਨ ਤੋਂ ਹੀ ਪਤਾ ਸੀ, ਪਰ ਵਿਡਿਉ ਦੇ ਵਾਇਰਲ ਹੋਣ ਤੱਕ ਹਰਕਤ ਵਿੱਚ ਨਹੀਂ ਆਈ। ਉਲਟਾ ਵਿਡਿਉ ਨੂੰ ਦਬਾਉਣ ਕੀ ਕੋਸ਼ਿਸ਼ ਕਰਦੀ ਰਹੀ। ਕੀ ਪੁਲਿਸ ਉਦੋਂ ਹੀ ਕਾਰਵਾਈ ਕਰਿਆ ਕਰੇਗੀ ਜਦੋਂ ਸਾਡੀਆਂ ਧੀਆਂ ਭੈਣਾਂ ਦੇ ਨਗਨ ਸਰੀਰਾਂ ਦੀ ਸ਼ਰੇਆਮ ਨੁਮਾਇਸ਼ ਲੱਗਿਆ ਕਰੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.