ਬਰਨਾਲਾ: ਬੀਤੀ ਰਾਤ ਦਿੱਲੀ ਪੁਲਿਸ (Delhi Police) ਨੇ ਟਿੱਕਰੀ ਬਾਰਡਰ (Tikri Border) ਦੀ ਆਵਾਜਾਈ ਲਈ ਖੋਲ੍ਹਣ ਦੀ ਆੜ 'ਚ ਕਿਸਾਨ ਅੰਦੋਲਨ ਹਟਾਉਣ ਲਈ ਜ਼ੋਰ ਅਜ਼ਮਾਈ ਦੀ ਕੋਸ਼ਿਸ਼ ਕੀਤੀ। ਪਰੰਤੂ ਮੌਕੇ ਤੇ ਕਿਸਾਨ ਜੱਥੇਬੰਦੀਆਂ ਅਤੇ ਕਿਸਾਨ ਇਕੱਠੇ ਹੋਏ ਅਤੇ ਪੁਲਿਸ ਬਲ ਨੂੰ ਅਸਫ਼ਲ ਕਰ ਦਿੱਤਾ।
ਇਸਦੇ ਤਹਿਤ ਦਿੱਲੀ ਪੁਲਿਸ (Delhi Police) ਅਤੇ ਕੇਂਦਰ ਸਰਕਾਰ (Central Government) ਦੇ ਖ਼ਿਲਾਫ ਬਰਨਾਲਾ (Barnala) ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮੋਦੀ ਸਰਕਾਰ ਦੀ ਅਕਥੀ ਫੂਕ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਨਾਲ ਕੱਲ੍ਹ ਹੋਈ ਬੈਠਕ ਵਿੱਚ ਪ੍ਰਸ਼ਾਸਨ ਨੇ ਸਹਿਮਤੀ ਜਤਾਈ ਸੀ ਕਿ ਦੋਪਹਿਆ ਅਤੇ ਐਂਬੂਲੈਂਸ ਲਈ ਪੰਜ ਫੁੱਟ ਚੌੜੀ ਸੜਕ ਹੀ ਖੋਲੀ ਜਾਵੇਗੀ। ਲੇਕਿਨ ਇਸ ਸਮੱਝੌਤੇ ਦੇ ਬਾਵਜੂਦ ਪ੍ਰਸ਼ਾਸਨ ਨੇ ਰਾਤ ਨੂੰ ਸੜਕ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤਾਂ ਕਿਸਾਨਾਂ ਵੱਲੋਂ ਇਸਦਾ ਵਿਰੋਧ ਕੀਤਾ ਗਿਆ।
ਸੰਯੁਕਤ ਕਿਸਾਨ ਮੋਰਚਾ (United Farmers Front) ਦੇ ਆਗੂਆਂ ਨੇ ਕਿਹਾ ਬੀਤੀ ਰਾਤ ਪੁਲਿਸ ਨੇ ਧੱਕੇਸ਼ਾਹੀ ਨਾਲ ਬੈਰਿਕੇਡਸ ਹਟਾਉਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੀ ਮਨਸ਼ਾ ਕਿਸਾਨ ਅੰਦੋਲਨ ਹਟਾਉਣ ਦਾ ਹੈ। ਜਿਸਨੂੰ ਅਸੀਂ ਪੂਰਾ ਨਹੀਂ ਹੋਣ ਦਿਆਂਗੇ। ਇਸੇ ਤਹਿਤ ਦਿੱਲੀ ਮੋਰਚਿਆਂ ਲਈ ਅੱਜ ਸਵੇਰ ਤੋਂ ਹੀ ਕਿਸਾਨਾਂ ਦੇ ਕਾਫ਼ਲੇ ਦਿੱਲੀ ਦੇ ਲਈ ਰਵਾਨਾ ਹੋ ਰਹੇ ਹਨ।
ਇਹ ਵੀ ਪੜ੍ਹੋ: ਟਿੱਕਰੀ ਬਾਰਡਰ 'ਤੇ ਬੈਰੀਅਰ ਹਟਾਉਣ ਦੌਰਾਨ ਤਣਾਅ, ਰਾਜੇਵਾਲ ਨੇ ਕੀਤੀ ਇਹ ਅਪੀਲ