ਬਰਨਾਲਾ : ਦੋ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਬਰਨਾਲਾ ਦੀ ਇਕ ਲੜਕੀ ਦੀ ਕੈਨੇਡਾ ਦੇ ਸ਼ਹਿਰ ਬਰੈਂਪਟਨ 'ਚ ਮੌਤ ਹੋ ਗਈ। ਜ਼ਿਲ੍ਹਾ ਬਰਨਾਲਾ ਦੇ ਹਲਕਾ ਮਹਿਲ ਕਲਾ ਅਧੀਨ ਪੈਂਦੇ ਪਿੰਡ ਕੁਰੜ ਦੇ ਵਾਸੀ ਮਰਹੂਮ ਜੋਗਿੰਦਰ ਸਿੰਘ ਦੀ ਪੁੱਤਰੀ ਦਿਲਪ੍ਰੀਤ ਕੌਰ 2 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਗਈ ਸੀ। ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਨਿੱਜੀ ਸਹਾਇਕ ਸੁਖਵਿੰਦਰ ਦਾਸ ਨੇ ਦੱਸਿਆ ਕਿ ਇਹ ਪਰਿਵਾਰ ਉਹਨਾਂ ਦੇ ਗੁਆਢ ਵਿੱਚ ਹੀ ਰਹਿੰਦਾ ਸੀ ਜੋਕਿ ਗਰੀਬ ਪਰਿਵਾਰ ਹੈ ਅਤੇ ਆਪਣਾ ਗੁਜ਼ਾਰਾ ਬੇਹੱਦ ਮੁਸ਼ਕਿਲ ਨਾਲ ਕਰਦਾ ਹੈ।
ਪਿਤਾ ਦੀ ਹੋ ਚੁੱਕੀ ਹੈ ਮੌਤ : ਉਨ੍ਹਾਂ ਦੱਸਿਆ ਕਿ ਲੜਕੀ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਦੀ ਮਾਂ ਨੇ ਕੁਝ ਜ਼ਮੀਨ ਵੇਚ ਕੇ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ ਸੀ। ਇਸ ਤੋਂ ਬਾਅਦ ਕਰੀਬ 4 ਮਹੀਨੇ ਪਹਿਲਾਂ ਉਸ ਨੇ ਆਪਣੇ ਲੜਕੇ ਨੂੰ ਕੁਝ ਜ਼ਮੀਨ ਵੀ ਵੇਚ ਕੇ ਨਿਊਜ਼ੀਲੈਂਡ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ 'ਚ ਸੋਗ ਦਾ ਮਾਹੌਲ ਹੈ। ਉਸਦੀ ਮਾਂ ਨੇ ਉਸਨੂੰ ਬਹੁਤ ਗਰੀਬੀ ਵਿੱਚ ਵਿਦੇਸ਼ ਭੇਜਿਆ ਸੀ ਪਰ ਹੁਣ ਉਨ੍ਹਾਂ ਦੀਆਂ ਸਾਰੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ ਹੈ। ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਧੀ ਦੀ ਲਾਸ਼ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਤਾਂ ਜੋ ਪਰਿਵਾਰ ਆਪਣੀ ਬੇਟੀ ਦਾ ਚਿਹਰਾ ਆਖਰੀ ਵਾਰ ਦੇਖ ਸਕੇ। ਹੁਣ ਉਸ ਕੋਲ ਆਪਣੀ ਧੀ ਨੂੰ ਭਾਰਤ ਵਾਪਸ ਲਿਆਉਣ ਲਈ ਪੈਸੇ ਨਹੀਂ ਹਨ।
- Amritsar Langoor Mela 2023: ਦੇਖੋ ਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦਾ ਦਿਲਕਸ਼ ਨਜ਼ਾਰਾ, ਜਿਸ ਨੂੰ ਵੇਖ ਕੇ ਰੂਹ ਹੋ ਜਾਵੇਗੀ ਖੁਸ਼
- Attari Railway Station: ਜਾਣੋ ਕਿਹੜਾ ਹੈ ਦੇਸ਼ ਦਾ ਆਖਰੀ ਰੇਲਵੇ ਸਟੇਸ਼ਨ, ਜਿੱਥੋਂ ਪਾਕਿਸਤਾਨ ਦੇ ਲਾਹੌਰ ਨੂੰ ਚੱਲਦੀਆਂ ਸੀ ਰੇਲ ਗੱਡੀਆਂ, ਪੜ੍ਹੋ ਖਾਸ ਰਿਪੋਰਟ
- Statement of Sukhbir Badal in Ludhiana : ਸੁਖਬੀਰ ਬਾਦਲ ਦਾ CM ਭਗਵੰਤ ਮਾਨ 'ਤੇ ਬਿਆਨ, ਕਿਹਾ-ਮਾਨ ਨਕਲੀ ਹੈ, ਅਸੀਂ ਅਸਲੀ ਮੁੱਖ ਮੰਤਰੀ ਨਾਲ ਕਰਾਂਗੇ ਬਹਿਸ
ਮੌਤ ਦੇ ਕਾਰਣਾਂ ਦਾ ਹਾਲੇ ਪਤਾ ਨਹੀਂ : ਉਨਾ ਕਿਹਾ ਕਿ ਇਸ ਸਬੰਧੀ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਸੰਪਰਕ ਕਰਨਗੇ ਤਾਂ ਜੋ ਪੰਜਾਬ ਸਰਕਾਰ ਦੁਆਰਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰੀ ਨਾਲ ਸੰਪਰਕ ਕੀਤਾ ਜਾ ਸਕੇ ਜਿਸ ਨਾਲ ਬੇਟੀ ਦੀ ਲਾਸ਼ ਨੂੰ ਵਾਪਸ ਲਿਆਂਦਾ ਜਾ ਸਕੇ ਉਨਾ ਕਿਹਾ ਕਿ ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਮੌਤ ਕਿਵੇਂ ਹੋਈ ਹੈ। ਉਸਦੀਆਂ ਸਹੇਲੀਆਂ ਨੇ ਸਿਰਫ ਇਨਾ ਕੁ ਦੱਸਿਆ ਹੈ ਕਿ ਉਸਦੀ ਸਿਹਤ ਖਰਾਬ ਹੋ ਗਈ ਸੀ। ਐਮਬੂਲੈਂਸ ਦੁਆਰਾ ਉਸ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।