ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਨਾਜਾਇਜ਼ ਅਸਲਾ (illegal weapons) ਅਤੇ RDX ਬਰਾਮਦਗੀ ਜਿਹੇ ਸੰਗੀਨ ਮਾਮਲਿਆਂ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਸ਼ਾਮਿਲ ਕੀਤਾ ਗਿਆ ਆਸ਼ੀਸ਼ ਮਸੀਹ ਉਰਫ ਰਾਜਾਂ ਨਾਮ ਦਾ ਨੌਜਵਾਨ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਰਹੱਸਮਈ ਹਲਾਤਾਂ ਵਿੱਚ ਦੌੜਨ ਵਿਚ ਕਾਮਯਾਬ ਹੋ ਗਿਆ। The terrorist escaped after dodging. ਘਟਨਾ ਤੋਂ ਬਾਅਦ ਪੁਲਿਸ ਨੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਪਰ ਮੁਲਜ਼ਮ ਕਿਤੇ ਨਹੀਂ ਮਿਲਿਆ।
ਜਿਸ ਤੋਂ ਬਾਅਦ ਥਾਣਾ ਮਜੀਠਾ ਰੋਡ ਦੀ ਪੁਲਿਸ ਨੇ ਗੁਰਦਾਸਪੁਰ ਤਿੱਬੜੀ ਛਾਉਣੀ ਦੇ ਰਹਿਣ ਵਾਲੇ ਅਸ਼ੀਸ਼ ਜੋਬਨ ਮਸੀਹ ਖਿਲਾਫ ਇਕ ਹੋਰ ਮਾਮਲਾ ਦਰਜ ਕਰ ਲਿਆ ਹੈ। ਆਸ਼ੀਸ਼ ਨੂੰ ਦਿਮਾਗੀ ਹਾਲਤ ਵਿਗੜਨ ਕਾਰਨ 29 ਅਗਸਤ ਦੀ ਸ਼ਾਮ ਨੂੰ ਡਾਕਟਰ ਵਿਦਿਆਸਾਗਰ ਮੈਂਟਲ ਹੈਲਥ ਕੇਅਰ ਵਿੱਚ ਦਾਖਲ ਕਰਵਾਇਆ ਗਿਆ ਸੀ। ਪੁਲਿਸ ਨੂੰ ਚਕਮਾ ਦੇ ਕੇ ਦੋਸ਼ੀ ਵਾਰਡ 'ਚੋਂ ਫਰਾਰ ਹੋ ਗਿਆ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਅੱਤਵਾਦੀ ਮਡਊਲ ਦਾ ਪਰਦਾਫਾਸ਼ ਹੋਣ ਤੋਂ ਬਾਅਦ ਦੀਨਾਨਗਰ ਪੁਲਿਸ ਨੂੰ ਇਹ ਖ਼ਬਰ ਮਿਲੀ ਕਿ ਨਵਾਂ ਸ਼ਹਿਰ ਵਿੱਚ RDX ਬਰਾਮਦਗੀ ਦੇ ਮੁੱਖ ਸਾਜਿਸ਼ ਕਰਤਾ ਸੁਖਪ੍ਰੀਤ ਸਿੰਘ ਸੁੱਖ ਵਾਸੀ ਖਰਲ ਦੇ ਗੁਰਦਾਸਪੁਰ ਦੇ ਪਿੰਡ ਗਾਜੀਕੋਟ ਦੇ ਰਹਿਣ ਵਾਲੇ ਮਲਕੀਤ ਸਿੰਘ ਅਤੇ ਕੁਝ ਹੋਰ ਨੌਜਵਾਨਾਂ ਨਾਲ ਵੀ ਨਜ਼ਦੀਕੀ ਸਬੰਧ ਹਨ।
ਇਸ ਸੂਚਨਾ ਦੇ ਆਧਾਰ ਤੇ ਦੀਨਾਨਗਰ ਥਾਣੇ ਵਿੱਚ FIR 20 ਜਨਵਰੀ 2022 ਨੂੰ ਉਕਤ ਮਲਕੀਤ ਸਿੰਘ ਦੇ ਨਾਲ ਹੀ ਤਰਨਜੋਤ ਸਿੰਘ ਵਾਸੀ ਲਖਨ ਪਾਲ, ਸੁੱਖ ਭਿਖਾਰੀਵਾਲ ਅਤੇ ਅਰਸ਼ਦੀਪ ਡੱਲਾ ਆਦਿ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਬੇਹੱਦ ਗੰਭੀਰ ਹੋਣ ਕਰਕੇ ਇਸ ਮਾਮਲੇ ਵਿੱਚ ਉਦੋਂ ਦੇ ssp ਨਾਨਕ ਸਿੰਘ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ।
ਦੀਨਾਨਗਰ ਵਿੱਚ ਵਿਸਫੋਟਕ ਅਤੇ ਹੈਂਡ ਗਰਨੇਡ ਮਿਲਣ ਤੋਂ ਬਾਅਦ ਤਫਤੀਸ਼ ਦੌਰਾਨ ਇਸ ਵਿੱਚ ਅਸ਼ੀਸ਼ ਮਸੀਹ ਉਰਫ ਰਾਜਾ ਪੁੱਤਰ ਜੋਬਨ ਮਸੀਹ ਵਾਸੀ ਪਿੰਡ ਗੋਹਤ ਪੋਖਰ ਗੁਰਦਾਸਪੁਰ ਅਤੇ ਕੁਝ ਹੋਰਾਂ ਦੇ ਨਾਮ ਦਾ ਵੀ ਖੁਲਾਸਾ ਹੋਇਆ ਸੀ। ਮਾਮਲੇ ਵਿੱਚ ਕੁੱਲ 8 ਗ੍ਰਿਫ਼ਤਾਰੀਆਂ ਹੋਈਆਂ ਸੀ ਜਿੰਨ੍ਹਾਂ ਵਿੱਚੋਂ 3 ਨਵਾਂਸ਼ਹਿਰ ਵਾਲੇ ਮਾਮਲੇ ਵਿੱਚ ਵੀ ਸ਼ਾਮਿਲ ਸਨ।
8 ਅਪ੍ਰੈਲ ਨੂੰ ਅਸ਼ੀਸ਼ ਮਸੀਹ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੱਸ ਦੇਈਏ ਕਿ ਅਸ਼ੀਸ਼ ਤੇ ਪਹਿਲਾਂ ਵੀ ਕਈ ਸੰਗੀਨ ਅਪਰਾਧਿਕ ਮਾਮਲੇ ਦਰਜ ਹਨ। ਡਿਪਟੀ ਸੁਪਰਡੈਂਟ ਜੇਲ੍ਹ ਹਰਪ੍ਰੀਤ ਸਿੰਘ ਨੇ ਦੱਸਿਆ ਕਿ 29 ਅਗਸਤ ਨੂੰ ਅਸ਼ੀਸ਼ ਨੂੰ ਮਾਣਯੋਗ ਅਦਾਲਤ ਦੇ ਹੁਕਮਾਂ ਤੇ ਡਾਕਟਰ ਵਿਦਿਆਸਾਗਰ ਮੈਂਟਲ ਹੈਲਥ ਕੇਅਰ ਹਸਪਤਾਲ ਵਿੱਚ ਦਿਮਾਗੀ ਇਲਾਜ ਕਰਵਾਉਣ ਲਈ ਦਾਖਲ ਕਰਵਾਇਆ ਗਿਆ ਸੀ। ਜਿਥੋਂ ਬੀਤੇ ਦਿਨ ਉਹ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਦੂਜੇ ਪਾਸੇ ਜਦ ਇਸ ਬਾਰੇ SP ਹੈਡਕੁਆਟਰ ਨਵਜੋਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਘਟਨਾ ਮਜੀਠਾ ਰੋਡ ਥਾਨੇ ਵਿਚ ਘਟੀ ਹੈ। ਇਸ ਲਈ ਮਾਮਲੇ ਦੀ ਅੰਮ੍ਰਿਤਸਰ ਪੁਲਿਸ ਵੱਲੋਂ ਗਹਿਰਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਹਲਾਤਾਂ ਵਿੱਚ ਆਸ਼ੀਸ਼ ਮਸੀਹ ਦੌੜਨ ਵਿਚ ਕਾਮਯਾਬ ਹੋਇਆ। ਤਫਤੀਸ਼ ਤੋਂ ਬਾਅਦ ਜੇਕਰ ਕੋਈ ਪੁਲਿਸ ਕਰਮਚਾਰੀ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਦੇ ਇਹ ਕਿਸਾਨ ਪਿਛਲੇ ਸੋਲਾਂ ਸਾਲਾਂ ਤੋਂ ਕਰ ਰਹੇ ਸਿੱਧੀ ਬਿਜਾਈ, ਜਾਣੋ ਕਿਉਂ